2020 ਤੱਕ Lupin ਫਾਊਂਡੇਸ਼ਨ ਰਾਜਸਥਾਨ ''ਚ ਖੋਲੇਗੀ ਦੋ ਲੱਖ ਬੈਂਕ ਖਾਤੇ
Thursday, Nov 30, 2017 - 03:10 PM (IST)
ਨਵੀਂ ਦਿੱਲੀ—ਫਾਰਮਰ ਖੇਤਰ ਦੀ ਕੰਪਨੀ ਲੂਪਿਨ ਹਿਊਮਨ ਵੇਲਫੇਅਰ ਅਤੇ ਰਿਸਰਚ ਫਾਊਡੇਸ਼ਨ ਨੇ ਗ੍ਰਾਮੀਣ ਖੇਤਰ 'ਚ ਆਪਣੇ ਵਿੱਤੀ ਸਮਾਵੇਸ਼ੀ ਪ੍ਰੋਗਰਾਮ ਦੇ ਤਹਿਤ 2020 ਤੱਕ ਦੋ ਲੱਖ ਬੈਂਕ ਖਾਤੇ ਖੁਲਵਾਉਣ ਦਾ ਟੀਚਾ ਰੱਖਿਆ ਹੈ। ਆਪਣੀ ਇਸ ਪਹਿਲ ਦੇ ਤਹਿਤ ਭਾਰਤੀ ਸਟੇਟ ਬੈਂਕ ਦੇ ਨਾਲ ਭਾਗੀਦਾਰੀ 'ਚ ਕੰਪਨੀ ਰਾਜਸਥਾਨ 'ਚ ਆਪਣੇ ਕਿਉਕਸ ਕੇਂਦਰਾਂ 'ਚ ਗਰੀਬਾਂ ਅਤੇ ਕਿਸਾਨਾਂ ਨੂੰ ਬੈਂਕਿੰਗ ਸਮਾਧਾਨ ਉਪਲਬਧ ਕਾਰਵੇਗੀ। ਸਾਲ 2010 ਦੇ ਬਾਅਦ ਫਾਊਡੇਂਸ਼ਨ ਨੇ 495 ਪਿੰਡਾਂ 'ਚ ਆਪਣਾ ਬੈਂਕਿੰਗ ਪ੍ਰਤੀਨਿਧ ਭੇਜ ਕੇ 2.4 ਲੱਖ ਐੱਸ.ਬੀ.ਆਈ. ਬੈਂਕ ਖਾਤੇ ਖੁਲਵਾਏ ਹਨ।
ਲੂਪਿਨ ਐਚ ਡਬਲਿਊ ਆਰ.ਐੱਫ. ਦੇ ਕਾਰਜਕਾਰੀ ਨਿਰਦੇਸ਼ਕ ਸੀਤਾ ਰਾਮ ਗੁਪਤਾ ਨੇ ਕਿਹਾ,'' ਹਜੇ ਤੱਕ ਲੈਣ ਦੇਣ 48 ਕਰੋੜ ਰੁਪਏ ਹੈ। ਇਹ ਲੈਣ ਦੇਣ ਉਨ੍ਹਾਂ ਲੋਕਾਂ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਹੁਣ ਤੱਕ ਪਤਾ ਨਹੀਂ ਸੀ ਕਿ ਬੈਂਕਿੰਗ ਕੀ ਹੁੰਦੀ ਹੈ।'' ਉਨ੍ਹਾਂ ਕਿਹਾ ਕਿ ਫਾਊਡੇਸ਼ਨ ਅਤੇ ਵਿਸਤਾਰ ਕਰਦੇ ਹੋਏ 2020 ਤੱਕ 500 ਪਿੰਡਾਂ 'ਚ ਦੋ ਲੱਖ ਖਾਤੇ ਹੋਰ ਖੁਲਵਾਏਗਾ। ਇਸਦੇ ਤਹਿਤ ਬੈਂਕ ਖਾਤਿਆਂ ਨੂੰ ਖੁਲਵਾਉਣ , ਜਮ੍ਹਾਂ ਅਤੇ ਨਿਕਾਸੀ , ਧਨ ਦਾ ਤਬਾਦਲਾ ਅਤੇ ਏ.ਟੀ.ਐੱਮ. 'ਚੋਂ ਨਕਦੀ ਨਿਕਾਸੀ ਦਾ ਸੁਵਿਧਾ ਦਿੱਤੀ ਜਾ ਰਹੀ ਹੈ।
