'ਬਾਏ ਨਾਓ ਪੇ ਲੇਟਰ': ਸਮੇਂ 'ਤੇ ਨਹੀਂ ਕੀਤਾ ਭੁਗਤਾਨ ਤਾਂ ਇਹ ਸਹੂਲਤ ਬਣ ਸਕਦੀ ਹੈ ਮੁਸੀਬਤ
Monday, Oct 04, 2021 - 02:21 PM (IST)
ਮੁੰਬਈ - ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਕਈ ਈ-ਕਾਮਰਸ ਕੰਪਨੀਆਂ ਆਪਣੇ ਉਤਪਾਦਾਂ ਨੂੰ ਵੇਚਣ ਲਈ ਬਹੁਤ ਸਾਰੀਆਂ ਛੋਟਾਂ ਅਤੇ ਸਕੀਮਾਂ ਦੇ ਰਹੀਆਂ ਹਨ। ਇਨ੍ਹਾਂ ਸਕੀਮਾਂ ਵਿਚ ਪ੍ਰਮੁੱਖ ਛੋਟ ਹੈ 'ਬਾਏ ਨਾਓ ਪੇ ਲੇਟਰ'। ਇਸ ਸਕੀਮ ਦੇ ਤਹਿਤ ਕੰਪਨੀਆਂ ਗਾਹਕਾਂ ਨੂੰ ਪੈਸੇ ਦਿੱਤੇ ਬਿਨਾਂ ਖ਼ਰੀਦਦਾਰੀ ਕਰਨ ਦੀ ਇਜਾਜ਼ਤ ਦਿੰਦੀਆਂ ਹਨ ਜਦੋਂਕਿ ਇਸ ਖ਼ਰੀਦਾਰੀ ਬਦਲੇ ਦਿੱਤੀ ਜਾਣ ਵਾਲੀ ਰਕਮ ਦਾ ਭੁਗਤਾਨ ਕੁਝ ਸਮੇਂ ਬਾਅਦ ਕਰਨਾ ਹੁੰਦਾ ਹੈ। ਇਸ ਲਈ ਮਿਲਣ ਵਾਲੀ ਸਮਾਂ ਮਿਆਦ ਹਰੇਕ ਕੰਪਨੀ ਦੀਆਂ ਆਪਣੀਆਂ ਸ਼ਰਤਾਂ ਦੇ ਆਧਾਰ 'ਤੇ ਹੁੰਦੀ ਹੈ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੁੰਦੀ ਹੈ ਜਿਨ੍ਹਾਂ ਕੋਲ ਕ੍ਰੈਡਿਟ ਕਾਰਡ ਨਹੀਂ ਹੈ ਅਤੇ ਉਨ੍ਹਾਂ ਨੇ ਕੋਈ ਚੀਜ਼ ਅਚਾਨਕ ਖ਼ਰੀਦਣੀ ਹੈ ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ
ਤੁਰੰਤ ਮਿਲ ਜਾਂਦਾ ਹੈ ਲੋਨ
BNPL ਸਕੀਮ ਅਧੀਨ ਈ-ਕਾਮਰਸ ਵੈਬਸਾਈਟ 'ਤੇ ਤੁਰੰਤ ਕਰਜ਼ਾ ਮਿਲ ਜਾਂਦਾ ਹੈ। ਜਦੋਂ ਤੁਸੀਂ ਈ-ਕਾਮਰਸ ਵੈਬਸਾਈਟ 'ਤੇ ਖਰੀਦਦਾਰੀ ਕਰਨ ਤੋਂ ਬਾਅਦ ਭੁਗਤਾਨ ਕਰਨਾ ਹੁੰਦਾ ਹੈ ਤਾਂ ਤੁਹਾਨੂੰ ਇਸ ਦਾ ਵਿਕਲਪ ਦਿਖਾਈ ਦੇਵੇਗਾ ਇਸ 'ਤੇ ਕਲਿਕ ਕਰਨ 'ਤੇ ਪੈਨ ਕਾਰਡ ਸਮੇਤ ਕੁਝ ਜਾਣਕਾਰੀ ਮੰਗੀ ਜਾਵੇਗੀ। ਫਿਰ ਡਿਜੀਟਲ ਕੇ.ਵਾਈ.ਸੀ. ਦੇ ਬਾਅਦ ਲੋਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਵਿੱਚ ਮੈਸੇਜ ਰਾਹੀਂ ਦੱਸਿਆ ਜਾਵੇਗਾ ਕਿ ਉਧਾਰ ਦੇਣ ਵਾਲੀ ਕੰਪਨੀ ਦੁਆਰਾ ਕਿੰਨਾ ਲੋਨ ਮਨਜ਼ੂਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Jeff Bezos 'ਤੇ ਲੱਗੇ ਗੰਭੀਰ ਦੋਸ਼, 21 ਸੀਨੀਅਰ ਅਧਿਕਾਰੀਆਂ ਨੇ ਦਿੱਤਾ ਇਹ ਬਿਆਨ
ਜਾਣੋ 'ਬਾਏ ਨਾਓ ਪੇ ਲੇਟਰ' ਬਾਰੇ
ਜੇਕਰ ਤੁਹਾਡੇ ਕੋਲ ਇਸ ਮਹੀਨੇ ਖ਼ਾਤੇ 'ਚ ਪੈਸੇ ਨਹੀਂ ਹਨ ਅਤੇ ਕ੍ਰੈਡਿਟ ਕਾਰਡ ਵੀ ਨਹੀਂ ਹੈ ਤਾਂ ਵੀ ਤੁਸੀਂ ਇਸ ਸਕੀਮ ਅਧੀਨ ਖ਼ਰੀਦਦਾਰੀ ਕਰ ਸਕਦੇ ਹੋ। ਇਸ ਸਕੀਮ ਦੇ ਤਹਿਤ ਖ਼ਰੀਦਦਾਰੀ ਦੀ ਤਾਰੀਖ਼ ਤੋਂ ਅਗਲੇ 14 ਤੋਂ ਲੈ ਕੇ 30 ਦਿਨਾਂ ਦਰਮਿਆਨ ਭੁਗਤਾਨ ਕਰਨਾ ਹੁੰਦਾ ਹੈ। ਭੁਗਤਾਨ ਰਾਸ਼ੀ ਨੂੰ ਈ.ਐੱਮ.ਆਈ. 'ਚ ਬਦਲਣ ਦੀ ਸਹੂਲਤ ਵੀ ਮਿਲਦੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ
ਕ੍ਰੈਡਿਟ ਕਾਰਡਾਂ ਅਤੇ ਨਿੱਜੀ ਕਰਜ਼ਿਆਂ ਨਾਲੋਂ ਸਸਤਾ
ਇਹ ਕ੍ਰੈਡਿਟ ਕਾਰਡਾਂ ਅਤੇ ਨਿੱਜੀ ਕਰਜ਼ਿਆਂ ਨਾਲੋਂ ਸਸਤਾ ਹੈ। ਕ੍ਰੈਡਿਟ ਕਾਰਡ ਕੰਪਨੀਆਂ ਨਿਰਧਾਰਤ ਮਿਆਦ ਦੇ ਬਾਅਦ 48 ਪ੍ਰਤੀਸ਼ਤ ਤੱਕ ਵਿਆਜ ਲੈਂਦੀਆਂ ਹਨ, ਜਦੋਂ ਕਿ ਪਰਸਨਲ ਲੋਨ ਕੰਪਨੀਆਂ ਪ੍ਰੋਸੈਸਿੰਗ ਫੀਸ ਦੇ ਨਾਲ 24 ਪ੍ਰਤੀਸ਼ਤ ਵਿਆਜ ਵਸੂਲ ਕਰਦੀਆਂ ਹਨ। Buy now Pay later(BNPL) ਵਿੱਚ 24 ਪ੍ਰਤੀਸ਼ਤ ਤੱਕ ਵਿਆਜ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਪਹਿਲੀ ਵਾਰ ਕਰ ਸਕਦਾ ਹੈ ਲੋਨ ਡਿਫਾਲਟ, ਚੀਨ ਵੀ ਨਹੀਂ ਬਚ ਸਕਿਆ ਕਰਜ਼ੇ ਦੇ ਜਾਲ ਤੋਂ
ਲਗਦਾ ਹੈ ਮੋਟਾ ਵਿਆਜ
ਆਮ ਤੌਰ 'ਤੇ ਇਸ ਸਕੀਮ ਅਧੀਨ ਖਰੀਦ ਦੀ ਸੀਮਾ 2,000 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਹੁੰਦੀ ਹੈ। ਕੁਝ ਕੰਪਨੀਆਂ ₹ 60,000 ਜਾਂ ਇੱਕ ਲੱਖ ਰੁਪਏ ਤੱਕ ਦੀ ਸੀਮਾ ਪ੍ਰਦਾਨ ਕਰਦੀਆਂ ਹਨ। ਇਸ ਵਿਆਜ ਮੁਕਤ ਲੋਨ ਸਹੂਲਤ ਲਈ, ਤੁਸੀਂ ਕੋਈ ਵੀ ਵਸਤੂ ਖਰੀਦ ਸਕਦੇ ਹੋ ਅਤੇ ਕੁਝ ਦਿਨਾਂ ਬਾਅਦ ਇਸਦਾ ਭੁਗਤਾਨ ਕਰ ਸਕਦੇ ਹੋ। ਸਮੇਂ ਸਿਰ ਭੁਗਤਾਨ ਨਾ ਕਰਨ 'ਤੇ ਬਕਾਇਆ ਰਕਮ 'ਤੇ 24 ਪ੍ਰਤੀਸ਼ਤ ਵਿਆਜ ਦਾ ਜੁਰਮਾਨਾ ਹੋ ਸਕਦਾ ਹੈ। ਇਸਦਾ ਕ੍ਰੈਡਿਟ ਸਕੋਰ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇੱਕ ਰਿਪੋਰਟ ਅਨੁਸਾਰ, ਦੇਸ਼ ਦਾ ਬਾਇ ਨਾਓ ਪੇ ਲੇਟਰ ਬਾਜ਼ਾਰ 2025 ਤੱਕ ਵਧ ਕੇ 7.41 ਲੱਖ ਹੋ ਜਾਵੇਗਾ।
ਇਸ ਲਈ ਜਦੋਂ ਬਹੁਤ ਜ਼ਰੂਰੀ ਹੋਵੇ ਉਸ ਸਮੇਂ ਹੀ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।