ਬੁਲੇਟ-350 ਹੋਇਆ ਮਹਿੰਗਾ, ਸਾਲ 'ਚ ਦੂਜੀ ਵਾਰ ਕੀਮਤਾਂ 'ਚ ਵਾਧਾ, ਵੇਖੋ ਮੁੱਲ

Saturday, Feb 27, 2021 - 02:36 PM (IST)

ਨਵੀਂ ਦਿੱਲੀ- ਬੁਲੇਟ-350 ਖ਼ਰੀਦਣ ਵਾਲੇ ਹੋ ਤਾਂ ਹੁਣ ਪਹਿਲਾਂ ਨਾਲੋਂ ਜੇਬ ਢਿੱਲੀ ਕਰਨੀ ਪਵੇਗੀ। ਚੇਨੱਈ ਸਥਿਤ ਮੋਟਰਸਾਈਕਲ ਨਿਰਮਾਤਾ ਰਾਇਲ ਐਨਫੀਲਡ ਨੇ ਬੁਲੇਟ-350 ਦੀ ਕੀਮਤ ਸਾਲ 2021 'ਚ ਦੂਜੀ ਵਾਰ ਵਧਾ ਦਿੱਤੀ ਹੈ। ਇਸ ਦੀ ਕੀਮਤ ਮਾਡਲ ਦੇ ਹਿਸਾਬ ਨਾਲ ਤਕਰੀਬਨ 3,100 ਤੋਂ 3,500 ਰੁਪਏ ਵਿਚਕਾਰ ਵਧਾਈ ਗਈ ਹੈ। ਸਟੈਂਡਰਡ ਤੇ ਇਲੈਕਟ੍ਰਿਕ ਸਟਾਰਟ ਦੋਹਾਂ ਦੀ ਕੀਮਤ ਵਧੀ ਹੈ।

ਬੀ. ਐੱਸ. 6 ਰਾਇਲ ਐਨਫੀਲਡ ਬੁਲੇਟ 350 ਸਟੈਂਡਰਡ ਸਿਲਵਰ ਤੇ ਓਨੀਕਸ ਬਲੈਕ ਜਿਸ ਦੀ ਪਹਿਲਾਂ ਕੀਮਤ 1,27,094 ਰੁਪਏ ਸੀ ਹੁਣ ਸ਼ੋਅਰੂਮ (ਦਿੱਲੀ) ਵਿਚ 1,30,228 ਰੁਪਏ ਦੀ ਕੀਮਤ ਵਿਚ ਉਪਲਬਧ ਹੈ। ਬਲੈਕ ਅਤੇ ਫੋਰਸਟ ਗ੍ਰੀਨ ਦੀ ਐਕਸ ਸ਼ੋਅਰੂਮ (ਦਿੱਲੀ) ਕੀਮਤ 1,36,502 ਰੁਪਏ ਹੋ ਗਈ ਹੈ, ਜੋ ਪਹਿਲਾਂ 1,33,261 ਰੁਪਏ ਸੀ। ਸਾਰੀਆਂ ਕੀਮਤਾਂ ਦਿੱਲੀ ਐਕਸ ਸ਼ੋਅਰੂਮ ਦੀਆਂ ਹਨ।

PunjabKesariਉੱਥੇ ਹੀ, ਬੁਲੇਟ-350 ਬੀ. ਐੱਸ-6 ਇਲੈਕਟ੍ਰਿਕ ਸਟਾਰਟ ਦੀ ਕੀਮਤ 1,42,705 ਰੁਪਏ ਤੋਂ ਵਧਾ ਕੇ 1,46,152 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਇਸ ਦੀ ਕੀਮਤ 3,447 ਰੁਪਏ ਵਧੀ ਹੈ। ਬੁਲੇਟ-350 ਮੋਟਰਸਾਈਕਲ ਭਾਰਤੀ ਬਾਜ਼ਾਰ ਵਿਚ ਬ੍ਰਾਂਡ ਦੀ ਐਂਟਰੀ-ਲੇਵਲ ਪੇਸ਼ਕਸ਼ ਹੈ। ਹਾਲਾਂਕਿ ਕੀਮਤਾਂ ਵਿਚ ਵਾਧਾ ਹੋਣ ਨਾਲ ਇਸ ਦੀ ਵਿਕਰੀ ਪ੍ਰਭਾਵਿਤ ਹੋਣ ਦੀ ਉਮੀਦ ਨਹੀਂ ਹੈ। ਗੌਰਤਲਬ ਹੈ ਕਿ ਇਨਪੁਟ ਲਾਗਤ ਵਧਣ ਦੇ ਮੱਦੇਨਜ਼ਰ ਹੋਰ ਕੰਪਨੀਆਂ ਵੱਲੋਂ ਵੀ ਨਵੇਂ ਵਿੱਤੀ ਸਾਲ ਵਿਚ ਕੀਤਮਾਂ ਵਧਾਉਣ ਦੀ ਸੰਭਾਵਨਾ ਹੈ।


Sanjeev

Content Editor

Related News