ਬਿਲਡਰਾਂ ਦੀ ਮਨਮਾਨੀ, ਫਲੈਟ ਖਰੀਦਣ ਵਾਲਿਆਂ ਤੋਂ ਵਸੂਲ ਰਹੇ ਹਨ GST

Monday, Feb 26, 2018 - 01:33 PM (IST)

ਬਿਲਡਰਾਂ ਦੀ ਮਨਮਾਨੀ, ਫਲੈਟ ਖਰੀਦਣ ਵਾਲਿਆਂ ਤੋਂ ਵਸੂਲ ਰਹੇ ਹਨ GST

ਪਟਨਾ—ਰਾਜਧਾਨੀ 'ਚ ਬਿਲਡਰਾਂ ਦੀ ਮਨਮਾਨੀ ਨਾਲ ਫਲੈਟ ਖਰੀਦਦਾਰ ਪਰੇਸ਼ਾਨ ਹਨ, ਸੂਬੇ 'ਚ ਜੀ.ਐੱਸ.ਟੀ. ਲਾਗੂ ਨਹੀਂ ਹੈ ਇਸਦੇ ਬਾਵਜੂਦ ਫਲੈਟ ਖਰੀਦਣ ਵਾਲਿਆ 'ਤੋਂ 12 ਫੀਸਦੀ .ਜੀ.ਐੱਸ.ਟੀ. ਵਸੂਲਿਆ ਜਾ ਰਿਹਾ ਹੈ। ਇਕ ਫਲੈਟ 'ਤੇ ਔਸਤਨ ਦੋ ਤੋਂ ਚਾਰ ਲੱਖ ਰੁਪਏ ਤੱਕ ਦੀ ਵਸੂਲੀ ਕੀਤੀ ਜਾ ਰਹੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਫਲੈਟ ਖਰੀਦਾਰ ਨੂੰ ਜੀ.ਐੱਸ.ਟੀ. ਵਸੂਲੀ ਦੀ ਰਸੀਦ ਨਹੀਂ ਦਿੱਤੀ ਜਾ ਰਹੀ। ਇਸਦਾ ਖੁਲਾਸਾ ਪੰਜੀਕਰਣ ਵਿਭਾਗ 'ਚ ਆ ਰਹੀਆਂ ਸ਼ਿਕਾਇਤਾਂ ਤੋਂ ਹੋਇਆ ਹੈ।

ਫਲੈਟ ਖਰੀਦਣ ਵਾਲੇ ਜਦੋਂ ਪੰਜੀਕਰਣ ਕਰਾਉਂਦੇ ਸਮੇਂ ਇਸਦੀ ਸ਼ਿਕਾਇਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕਰਦੇ ਹਨ ਤਾਂ ਉਨ੍ਹਾਂ ਨੂੰ ਸਾਫ ਸਾਫ ਸਮਝਾਇਆ ਜਾਂਦਾ ਹੈ ਕਿ ਰਾਜ ਸਰਕਾਰ ਫਿਲਹਾਲ ਬਿਲਡਰਾਂ ਤੋਂ ਜੀ.ਐੱਸ.ਟੀ. ਨਹੀਂ ਵਸੂਲ ਰਹੀ ਹੈ। ਫਲੈਟ ਖਰੀਦਣ ਵਾਲਿਆਂ ਤੋਂ ਜੀ.ਐੱਸ.ਟੀ. ਵਸੂਲਣ ਦਾ ਕੋਈ ਪ੍ਰਬੰਧ ਨਹੀਂ ਹੈ। ਬਿਲਡਰਾਂÎ ਦਾ ਕਹਿਣਾ ਹੈ ਕਿ ਜਦੋਂ ਰਾਜ ਸਰਕਾਰ ਉਨ੍ਹਾਂ ਤੋਂ ਜੀ.ਐੱਸ.ਟੀ. ਵਸੂਲੇਗੀ ਤਾਂ ਉਹ ਇੰਨੀ ਮੋਟੀ ਰਕਮ ਕਿੱਥੋ ਲਿਆਉਣਗੇ।

ਪੰਜੀਕਰਣ ਵਿਭਾਗ ਨਾਲ ਜੁੜੇ ਇਕ ਕਰਮਚਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਰ ਰੋਜ਼ ਇਕ-ਦੋ ਫਲੈਟ ਖਰੀਦਣ ਵਾਲੇ ਗਾਹਕ ਦੱਸਦੇ ਹਨ ਕਿ ਉਨ੍ਹਾਂ ਤੋਂ ਜੀ.ਐੱਸ.ਟੀ. ਦੇ ਨਾਮ 'ਤੇ 12 ਫੀਸਦੀ ਟੈਕਸ ਬਿਲਡਰ ਵਸੂਲ ਰਹੇ ਹਨ। ਜਿਸ ਦੀ ਰਸੀਦ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਜਾਂਦੀ। ਮਹੱਤਵਪੂਰਨ ਗੱਲ ਇਹ ਹੈ ਕਿ ਹਜੇ ਤੱਕ ਕੋਈ ਵੀ ਬਿਲਡਰ ਜੀ.ਐੱਸ.ਟੀ. ਨਾਲ ਪੰਜੀਕਰਣ ਨਹੀਂ ਹੈ। ਇਸ ਲਈ ਜਦ ਉਹ ਜੀ.ਐੱਸ.ਟੀ. ਨਾਲ ਪੰਜੀਕਰਣ ਨਹੀਂ ਹੈ ਤਾਂ ਗਾਹਕਾਂ ਨੂੰ ਰਸੀਦ ਕਿਵੇ ਦੇਣਗੇ।


Related News