ਇਨ੍ਹਾਂ ਘਰ ਖਰੀਦਦਾਰਾਂ ਲਈ ਗੁੱਡ ਨਿਊਜ਼, GST ਦਾ ਪੈਸਾ ਹੋਵੇਗਾ ਰਿਫੰਡ

Thursday, May 09, 2019 - 03:39 PM (IST)

ਨਵੀਂ ਦਿੱਲੀ— ਜੇਕਰ ਕਿਸੇ ਗਾਹਕ ਨੇ 1 ਅਪ੍ਰੈਲ 2019 ਤੋਂ ਪਹਿਲਾਂ ਕਿਸੇ ਪ੍ਰਾਜੈਕਟ ਵਿਚ ਫਲੈਟ ਬੁੱਕ ਕੀਤਾ ਹੋਇਆ ਹੈ ਅਤੇ ਹੁਣ ਬਿਲਡਰ ਉਸ ਨੂੰ ਰੱਦ ਕਰ ਰਿਹਾ ਹੈ, ਤਾਂ ਉਸ ਖਰੀਦਦਾਰ ਨੂੰ ਜੀ. ਐੱਸ. ਟੀ. ਦੀ ਰਕਮ ਵਾਪਸ ਮਿਲ ਜਾਵੇਗੀ। ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮਸ ਬੋਰਡ (ਸੀ. ਬੀ. ਆਈ. ਸੀ.) ਨੇ  'ਆਮ ਤੌਰ 'ਤੇ ਪੁੱਛੇ ਜਾਣੇ ਵਾਲਾ ਸਵਾਲਾਂ ਤੇ ਉਨ੍ਹਾਂ ਦੇ ਜਵਾਬ' ਵਿਚ ਇਹ ਸਪੱਸ਼ਟ ਕੀਤਾ ਹੈ।

ਇਸ ਦਾ ਮਤਲਬ ਹੈ ਕਿ ਜੇਕਰ ਖਰੀਦਦਾਰ ਨੇ ਪਿਛਲੇ ਵਿੱਤੀ ਸਾਲ ਵਿਚ ਫਲੈਟ ਦੀ ਕੀਤੀ ਗਈ ਬੁਕਿੰਗ ਹੁਣ ਰੱਦ ਕਰਵਾਈ ਹੈ, ਤਾਂ ਬਿਲਡਰ ਨੂੰ ਉਸ 'ਤੇ ਲਏ ਗਏ ਜੀ. ਐੱਸ. ਟੀ. ਦਾ ਪੈਸਾ ਰਿਫੰਡ ਕਰਨਾ ਹੋਵੇਗਾ, ਯਾਨੀ ਪੁਰਾਣੀ ਬੁਕਿੰਗ ਰੱਦ ਹੁੰਦੀ ਹੈ ਤਾਂ ਗਾਹਕਾਂ ਨੂੰ ਟੈਕਸ ਦਾ ਪੂਰਾ ਪੈਸਾ ਵਾਪਸ ਮਿਲੇਗਾ। ਬਿਲਡਰ ਨੂੰ ਇਹ ਸੁਵਿਧਾ ਦਿੱਤੀ ਗਈ ਹੈ ਕਿ ਉਹ ਟੈਕਸ ਵਿਭਾਗ ਨੂੰ ਹੋਰ ਦੇਣਦਾਰੀ ਵਿਚ ਇਸ ਰਕਮ ਨੂੰ ਅਡਜਸਟ ਕਰ ਸਕਦਾ ਹੈ।

 

 

ਕੀ ਹਨ ਜੀ. ਐੱਸ. ਟੀ. ਦਰਾਂ
ਜ਼ਿਕਰਯੋਗ ਹੈ ਕਿ ਇਸ ਵਿੱਤੀ ਸਾਲ ਵਿਚ, ਯਾਨੀ 1 ਅਪ੍ਰੈਲ 2019 ਤੋਂ ਸ਼ੁਰੂ ਹੋਏ ਨਵੇਂ ਹਾਊਸਿੰਗ ਪ੍ਰਾਜੈਕਟਾਂ ਲਈ ਟੈਕਸ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਇਸ ਤਹਿਤ ਸਸਤੇ ਘਰਾਂ ਲਈ ਟੈਕਸ ਦਰ 1 ਫੀਸਦੀ ਤੇ ਬਾਕੀ ਸ਼੍ਰੇਣੀ ਦੇ ਘਰਾਂ ਲਈ 5 ਫੀਸਦੀ ਜੀ. ਐੱਸ. ਟੀ. ਦਰ ਹੈ ਪਰ ਇਨ੍ਹਾਂ 'ਤੇ ਬਿਲਡਰ ਨੂੰ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਨਹੀਂ ਮਿਲੇਗਾ।

ਉੱਥੇ ਹੀ, ਬਿਲਡਰਾਂ ਦੇ ਜਿਹੜੇ ਪ੍ਰਾਜੈਕਟ 1 ਅਪ੍ਰੈਲ ਤੋਂ ਪਹਿਲਾਂ ਚੱਲ ਰਹੇ ਹਨ ਉਸ ਮਾਮਲੇ 'ਚ ਉਨ੍ਹਾਂ ਨੂੰ ਨਵੀਂ ਤੇ ਪੁਰਾਣੀ ਵਿਵਸਥਾ ਅਪਣਾਉਣ ਦਾ ਬਦਲ ਦਿੱਤਾ ਗਿਆ ਹੈ, ਯਾਨੀ ਉਹ ਚਾਹੁਣ ਤਾਂ ਪੁਰਾਣੇ ਪ੍ਰਾਜੈਕਟ ਲਈ ਪੁਰਾਣੀ ਦਰ ਜਾਰੀ ਰੱਖ ਸਕਦੇ ਹਨ, ਨਹੀਂ ਤਾਂ ਨਵੀਂ ਲਾਗੂ ਕਰ ਸਕਦੇ ਹਨ। ਸਸਤੇ ਸ਼੍ਰੇਣੀ ਵਾਲੇ ਫਲੈਟਾਂ ਦੀ ਪੁਰਾਣੀ ਬੁਕਿੰਗ 'ਤੇ ਜੀ. ਐੱਸ. ਟੀ. ਦਰ 8 ਫੀਸਦੀ ਤੇ ਹੋਰ ਸ਼੍ਰੇਣੀ ਵਾਲੇ ਮਕਾਨਾਂ 'ਤੇ 12 ਫੀਸਦੀ ਹੈ। ਹਾਲਾਂਕਿ ਜਿਨ੍ਹਾਂ ਹਾਊਸਿੰਗ ਪ੍ਰਾਜੈਕਟਾਂ ਦਾ ਕੰਮ 1 ਅਪ੍ਰੈਲ 2019 ਤੋਂ ਬਾਅਦ ਸ਼ੁਰੂ ਹੋਇਆ ਹੈ ਉਨ੍ਹਾਂ ਲਈ ਜੀ. ਐੱਸ. ਟੀ. ਦੀ ਨਵੀਂ ਵਿਵਸਥਾ ਹੀ ਲਾਗੂ ਹੋਵੇਗੀ।


Related News