ਅਨੋਖਾ ਮਾਮਲਾ: ਪਹਿਲੀ ਵਾਰ ਬਿਲਡਰ ਨੇ ਗਾਹਕਾਂ ਦੇ ਖਿਲਾਫ ਰੇਰਾ ''ਚ ਕੀਤੀ ਸ਼ਿਕਾਇਤ

10/04/2019 12:27:10 PM

ਨਵੀਂ ਦਿੱਲੀ—ਬਿਲਡਰਸ ਦੇ ਖਿਲਾਫ ਘਰ ਖਰੀਦਾਰਾਂ ਦੇ ਰੇਰਾ 'ਚ ਸ਼ਿਕਾਇਤ ਦਰਜ ਕਰਵਾਉਣ ਦੇ ਹੁਣ ਤੱਕ ਦੇ ਕਈ ਮਾਮਲੇ ਸਾਹਮਣੇ ਆਏ ਹਨ। ਪਰ ਹੁਣ ਨੋਇਡਾ ਦੇ ਸੁਪਰਟੈੱਕ ਬਿਲਡਰ ਨੇ ਗਾਹਕਾਂ ਦੇ ਖਿਲਾਫ ਯੂਪੀ-ਰੇਰਾ 'ਚ ਸ਼ਿਕਾਇਤ ਦਿੱਤੀ ਹੈ। ਸੁਪਰਟੈੱਕ ਬਿਲਡਰ ਨੇ ਰੇਰਾ ਨੂੰ 45 ਘਰ ਖਰੀਦਾਰਾਂ ਦੇ ਖਿਲਾਫ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੇ ਘਰ ਦੀ ਡਿਲਵਰੀ ਨਹੀਂ ਲੈ ਰਹੇ ਹਨ ਅਤੇ ਬਕਾਇਆ ਰਾਸ਼ੀ ਵੀ ਅਦਾ ਨਹੀਂ ਕਰ ਰਹੇ। ਇਹ ਆਪਣੇ ਵਲੋਂ ਹੁਣ ਤੱਕ ਦੀ ਪਹਿਲੀ ਸ਼ਿਕਾਇਤ ਹੈ।
45 ਦਿਨ 'ਚ ਪੈਸੇ ਜਮ੍ਹਾ ਕਰਵਾਉਣ ਗਾਹਕ
ਸੁਪਰਟੈੱਕ ਨੇ ਕਿਹਾ ਕਿ ਉਸ ਦੇ ਕੇਪਟਾਊਨ, ਇਕੋ ਵਿਲੇ 1 ਅਤੇ ਇਕੋ ਵਿਲੇਜ਼ 3 ਦੇ ਪ੍ਰਾਜੈਕਟਾਂ ਦੇ 45 ਗਾਹਕ ਘਰਾਂ ਦੀ ਡਿਲਵਰੀ ਨਹੀਂ ਲੈ ਰਹੇ ਹਨ। ਕੰਪਨੀ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਗਾਹਕ ਨਾ ਤਾਂ ਆਪਣੇ ਫਲੈਟ ਲੈ ਰਹੇ ਹਨ ਅਤੇ ਨਾ ਹੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਰਹੇ ਹਨ। ਕੰਪਨੀ ਦੀ ਸ਼ਿਕਾਇਤ 'ਤੇ ਯੂਪੀ-ਰੇਰਾ ਨੇ ਵੀਰਵਾਰ ਨੂੰ 25 ਗਾਹਕਾਂ ਨੂੰ ਬਕਾਇਆ ਰਾਸ਼ੀ ਅਦਾ ਕਰਨ ਲਈ 45 ਦਿਨ ਦੀ ਡੈੱਡਲਾਈਨ ਦਿੱਤੀ ਹੈ। ਇਹੀਂ ਨਹੀਂ ਰੇਰਾ ਨੇ ਗਾਹਕਾਂ ਨੂੰ ਪੇਮੈਂਟ ਨਾ ਚੁਕਾਉਣ 'ਤੇ ਫਲੈਟ ਨਾ ਦਿੱਤੇ ਜਾਣ ਦੀ ਵੀ ਚਿਤਾਵਨੀ ਦਿੱਤੀ ਹੈ।
ਰੇਰਾ ਦਾ ਇਹ ਪਹਿਲਾਂ ਮਾਮਲਾ
ਦੇਸ਼ 'ਚ ਰੇਰਾ ਬੈਂਚਾਂ ਨੇ ਹੁਣ ਤੱਕ ਡਿਫਾਲਟਰ ਬਿਲਡਰਾਂ ਦੇ ਖਿਲਾਫ ਫੈਸਲਾ ਲਿਆ ਹੈ। ਇਹ ਪਹਿਲਾਂ ਅਜਿਹਾ ਮਾਮਲਾ ਹੈ ਜਦੋਂਕਿ ਕਿਸੇ ਡਿਵੈਲਪਰ ਦੀ ਸ਼ਿਕਾਇਤ 'ਤੇ ਹਾਊਸਿੰਗ ਪ੍ਰਾਜੈਕਟਾਂ ਦੇ ਘਰ ਖਰੀਦਾਰਾਂ ਦੇ ਖਿਲਾਫ ਫੈਸਲਾ ਸੁਣਾਇਆ ਗਿਆ ਹੈ। ਦੱਸ ਦੇਈਏ ਕਿ ਸੁਪਰਟੈੱਕ ਬਿਲਡਰ ਦਾ ਨੋਇਡਾ ਦੇ ਸੈਕਟਰ 74 'ਚ ਕੇਪਟਾਊਨ ਪ੍ਰਾਜੈਕਟ ਹੈ, ਜਦੋਂਕਿ ਉਸ ਨੇ ਗ੍ਰੇਟਰ ਨੋਇਡਾ 'ਚ ਇਕੋ ਵਿਲੇਜ਼ 1 ਅਤੇ ਇਕੋ ਵਿਲੇਜ਼ 3 ਸੋਸਾਇਟੀ ਬਣਾਈ ਹੈ।


Aarti dhillon

Content Editor

Related News