Budget 2023 : ਰਾਸ਼ਟਰਪਤੀ ਮੁਰਮੂ ਨੇ ਕਿਹਾ- ਅਸੀਂ ਅਜਿਹਾ ਦੇਸ਼ ਬਣਾਉਣਾ ਹੈ, ਜਿਸ 'ਚ ਗਰੀਬੀ ਨਾ ਹੋਵੇ

Tuesday, Jan 31, 2023 - 12:38 PM (IST)

Budget 2023 : ਰਾਸ਼ਟਰਪਤੀ ਮੁਰਮੂ ਨੇ ਕਿਹਾ- ਅਸੀਂ ਅਜਿਹਾ ਦੇਸ਼ ਬਣਾਉਣਾ ਹੈ, ਜਿਸ 'ਚ ਗਰੀਬੀ ਨਾ ਹੋਵੇ

ਨਵੀਂ ਦਿੱਲੀ- ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਹਨ। ਮੁਰਮੂ ਦੇ ਪੁੱਜਣ 'ਤੇ ਪੂਰੇ ਸਦਨ ਨੇ ਮੇਜ਼ਾਂ ਥਪਥਪਾਉਂਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਮੁਰਮੂ ਨੇ ਕਿਹਾ- ਸੰਸਦ ਦੇ ਇਸ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਦੇਸ਼ ਆਪਣੀ ਅਜ਼ਾਦੀ ਦੇ 75 ਸਾਲ ਪੂਰੇ ਕਰ ਕੇ ਅੰਮ੍ਰਿਤਕਾਲ 'ਚ ਪ੍ਰਵੇਸ਼ ਕੀਤਾ ਸੀ। ਅੰਮ੍ਰਿਤਕਾਲ ਦੇ 25 ਸਾਲਾਂ ਦਾ ਸਮਾਂ ਆਜ਼ਾਦੀ ਦੀ ਸੁਨਹਿਰੀ ਸਦੀ ਅਤੇ ਵਿਕਸਤ ਭਾਰਤ ਦੇ ਨਿਰਮਾਣ ਦਾ ਸਮਾਂ ਹੈ।

ਸਦਨ 'ਚ ਰਾਸ਼ਟਰਪਤੀ ਦੇ ਭਾਸ਼ਣ ਦੀਆਂ ਮੁੱਖ਼ ਗੱਲਾਂ
-ਮੁਰਮੂ ਨੇ ਕਿਹਾ- ਸੰਸਦ ਦੇ ਇਸ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਦੇਸ਼ ਆਪਣੀ ਅਜ਼ਾਦੀ ਦੇ 75 ਸਾਲ ਪੂਰੇ ਕਰ ਕੇ ਅੰਮ੍ਰਿਤਕਾਲ 'ਚ ਪ੍ਰਵੇਸ਼ ਕੀਤਾ ਸੀ। ਅੰਮ੍ਰਿਤਕਾਲ ਦੇ 25 ਸਾਲਾਂ ਦਾ ਸਮਾਂ ਆਜ਼ਾਦੀ ਦੀ ਸੁਨਹਿਰੀ ਸਦੀ ਅਤੇ ਵਿਕਸਤ ਭਾਰਤ ਦੇ ਨਿਰਮਾਣ ਦਾ ਸਮਾਂ ਹੈ।
-ਰਾਸ਼ਟਰਪਤੀ ਨੇ ਕਿਹਾ- ਸਾਡੇ ਕੋਲ ਇੱਕ ਯੁੱਗ ਬਣਾਉਣ ਦਾ ਮੌਕਾ ਹੈ। ਇਸ ਦੇ ਲਈ ਤੁਹਾਨੂੰ 100% ਯੋਗਤਾ ਨਾਲ ਕੰਮ ਕਰਨਾ ਹੋਵੇਗਾ। ਅਸੀਂ 2047 ਤੱਕ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜਿਸ 'ਚ ਅਤੀਤ ਦੀ ਸ਼ਾਨ ਹੋਵੇ ਅਤੇ ਆਧੁਨਿਕਤਾ ਦਾ ਹਰ ਸੁਨਹਿਰੀ ਅਧਿਆਏ ਹੋਵੇ। ਸਾਨੂੰ ਆਤਮ ਨਿਰਭਰ ਭਾਰਤ ਬਣਾਉਣਾ ਹੈ। ਉਹ ਜੋ ਮਨੁੱਖੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਸਮਰੱਥ ਹੈ। ਜਿੱਥੇ ਗਰੀਬੀ ਨਾ ਹੋਵੇ। ਨੌਜਵਾਨਾਂ ਨੂੰ ਸਮੇਂ ਤੋਂ ਦੋ ਕਦਮ ਅੱਗੇ ਹੋਣਾ ਚਾਹੀਦਾ ਹੈ। 

-2047 'ਚ ਜਦੋਂ ਇਹ ਸੱਚ ਜ਼ਿੰਦਾ ਹੋਵੇਗਾ ਤਾਂ ਇਤਿਹਾਸ ਇਸ ਦੀ ਨੀਂਹ ਦੇਖੇਗਾ। ਅੱਜ ਅੰਮ੍ਰਿਤਕਾਲ ਦਾ ਇਹ ਸਮਾਂ ਮੁੱਖ ਹੋ ਗਿਆ ਹੈ। ਮੇਰੀ ਸਰਕਾਰ ਨੂੰ ਦੇਸ਼ ਦੇ ਲੋਕਾਂ ਨੇ ਪਹਿਲੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਸਭ ਦਾ ਸਾਥ-ਸਭ ਦਾ ਵਿਕਾਸ ਦੇ ਮੰਤਰ ਦੀ ਸ਼ੁਰੂਆਤ ਕੀਤੀ ਸੀ। ਸਮੇਂ ਦੇ ਨਾਲ ਇਸ 'ਚ ਸਭ ਦ ਇਸ ਲਈ ਅਸੀਂ ਸਭ ਦਾ ਵਿਕਾਸ ਦੇ ਮੰਤਰ ਨਾਲ ਸ਼ੁਰੂਆਤ ਕੀਤੀ ਸੀ। ਸਮੇਂ ਦੇ ਨਾਲ ਇਸ 'ਚ ਹਰ ਕਿਸੇ ਦੇ ਯਤਨ ਵੀ ਸ਼ਾਮਲ ਹੁੰਦੇ ਗਏ ਹਨ। ਇਹ ਮੰਤਰ ਰਾਸ਼ਟਰ ਨਿਰਮਾਣ ਲਈ ਪ੍ਰੇਰਨਾ ਬਣ ਗਿਆ ਹੈ। ਮੇਰੀ ਸਰਕਾਰ ਕੁਝ ਮਹੀਨਿਆਂ 'ਚ 9 ਸਾਲ ਪੂਰੇ ਕਰੇਗੀ। ਇਨ੍ਹਾਂ 9 ਸਾਲਾਂ 'ਚ ਭਾਰਤ ਦੇ ਲੋਕਾਂ ਨੇ ਸਕਾਰਾਤਮਕ ਬਦਲਾਅ ਦੇਖੇ ਹਨ। ਅੱਜ ਹਰ ਭਾਰਤੀ ਦਾ ਭਰੋਸਾ ਸਿਖਰ 'ਤੇ ਹੈ। ਦੁਨੀਆ ਦਾ ਭਾਰਤ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਪਹਿਲਾਂ ਅਸੀਂ ਦੁਨੀਆ 'ਤੇ ਨਿਰਭਰ ਸੀ, ਅੱਜ ਅਸੀਂ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੇ ਹਾਂ।
- ਜਿਸ ਆਧੁਨਿਕ ਬੁਨਿਆਦੀ ਢਾਂਚੇ ਦੀ ਅਸੀਂ ਕਾਮਨਾ ਕਰਦੇ ਸੀ, ਉਹ ਦੇਸ਼ 'ਚ ਬਣਨਾ ਸ਼ੁਰੂ ਹੋ ਗਿਆ ਹੈ। ਅੱਜ ਭਾਰਤ ਕੋਲ ਡਿਜੀਟਲ ਨੈੱਟਵਰਕ ਹੈ, ਜਿਸ ਤੋਂ ਵਿਕਸਿਤ ਦੇਸ਼ ਵੀ ਪ੍ਰੇਰਨਾ ਲੈ ਰਹੇ ਹਨ। ਦੇਸ਼ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਚਾਹੁੰਦਾ ਸੀ, ਇਸ ਤੋਂ ਆਜ਼ਾਦੀ ਮਿਲ ਰਹੀ ਹੈ। ਅੱਜ ਦੇਸ਼ ਦੀ ਪਛਾਣ ਤੇਜ਼ ਵਿਕਾਸ ਅਤੇ ਦੂਰਗਾਮੀ ਦ੍ਰਿਸ਼ਟੀ ਨਾਲ ਲਏ ਗਏ ਫ਼ੈਸਲਿਆਂ ਨਾਲ ਹੋ ਰਹੀ  ਹੈ। ਅਸੀਂ ਦੁਨੀਆ ਦੀ 10ਵੀਂ ਅਰਥਵਿਵਸਥਾ ਤੋਂ 5ਵੇਂ ਨੰਬਰ 'ਤੇ ਪਹੁੰਚ ਗਏ ਹਾਂ। ਇਹ ਉਹ ਨੀਂਹ ਹੈ ਜੋ ਆਉਣ ਵਾਲੇ 25 ਸਾਲਾਂ 'ਚ ਇੱਕ ਵਿਕਸਤ ਭਾਰਤ ਦਾ ਭਰੋਸਾ ਵਧਾਏਗੀ।
-ਭਗਵਾਨ ਬਸਵੇਸ਼ਵਰ ਨੇ ਕਿਹਾ ਸੀ ਕਿ ਕੰਮ ਪੂਜਾ ਹੈ ਅਤੇ ਕਰਮ 'ਚ ਹੀ ਸ਼ਿਵ ਹੈ। ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸਰਕਾਰ ਰਾਸ਼ਟਰ ਨਿਰਮਾਣ 'ਚ ਸਰਗਰਮ ਹੈ। ਭਾਰਤ 'ਚ ਇੱਕ ਸਥਿਰ, ਨਿਡਰ ਅਤੇ ਨਿਰਣਾਇਕ ਸਰਕਾਰ ਹੈ ਜੋ ਵੱਡੇ ਸੁਫ਼ਨਿਆਂ ਲਈ ਕੰਮ ਕਰਦੀ ਹੈ। ਅੱਜ ਭਾਰਤ 'ਚ ਅਜਿਹੀ ਸਰਕਾਰ ਹੈ ਜੋ ਇਮਾਨਦਾਰਾਂ ਦਾ ਸਨਮਾਨ ਕਰਦੀ ਹੈ। ਅੱਜ ਭਾਰਤ 'ਚ ਗਰੀਬੀ ਦੇ ਸਥਾਈ ਹੱਲ ਅਤੇ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਸਰਕਾਰ ਹੈ। ਅੱਜ ਭਾਰਤ 'ਚ ਇੱਕ ਅਜਿਹੀ ਸਰਕਾਰ ਹੈ ਜੋ ਨਵੀਨਤਾ ਅਤੇ ਤਕਨਾਲੋਜੀ ਰਾਹੀਂ ਲੋਕ ਭਲਾਈ ਨੂੰ ਪਹਿਲ ਦਿੰਦੀ ਹੈ। ਔਰਤਾਂ ਦੀ ਹਰ ਰੁਕਾਵਟ ਦੂਰ ਕਰਨ ਵਾਲੀ ਸਰਕਾਰ ਹੈ। ਤਰੱਕੀ ਦੇ ਨਾਲ-ਨਾਲ ਬੁੱਧੀ ਦੀ ਰਾਖੀ ਕਰਨ ਵਾਲੀ ਸਰਕਾਰ ਹੈ। ਇਹ ਇੱਕ ਅਜਿਹੀ ਸਰਕਾਰ ਹੈ ਜੋ ਆਪਣੀ ਮੁੱਢਲੀ ਭੂਮਿਕਾ ਨੂੰ ਲੈ ਕੇ ਭਰੋਸੇ ਨਾਲ ਅੱਗੇ ਵਧ ਰਹੀ ਹੈ।

-ਮੈਂ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਲਗਾਤਾਰ ਦੋ ਵਾਰ ਇੱਕ ਸਥਿਰ ਸਰਕਾਰ ਚੁਣੀ। ਸਰਕਾਰ ਨੇ ਰਾਸ਼ਟਰ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ। ਸਰਜੀਕਲ ਸਟ੍ਰਾਈਕ ਤੋਂ ਲੈ ਕੇ ਅੱਤਵਾਦ 'ਤੇ ਸ਼ਿਕੰਜਾ ਕੱਸਣ ਤੱਕ, ਐੱਲ.ਓ.ਸੀ ਤੋਂ ਲੈ ਕੇ ਐੱਲ.ਏ.ਸੀ ਤੱਕ, ਹਰ ਮਾੜੀ ਕੋਸ਼ਿਸ਼ ਨੂੰ ਖਤਮ ਕਰ ਦਿੱਤਾ ਗਿਆ। ਧਾਰਾ 370 ਤੋਂ ਲੈ ਕੇ ਤਿੰਨ ਤਲਾਕ ਤੱਕ, ਸਰਕਾਰ ਦੀ ਪਛਾਣ ਨਿਰਣਾਇਕ ਫੈਸਲੇ ਲੈਣ ਵਾਲੀ ਸਰਕਾਰ ਬਣੀ।
-ਦੁਨੀਆਂ 'ਚ ਜਿੱਥੇ ਕਿਤੇ ਵੀ ਸਿਆਸੀ ਅਸਥਿਰਤਾ ਹੈ, ਉਹ ਦੇਸ਼ ਸੰਕਟ 'ਚ ਘਿਰੇ ਹੋਏ ਹਨ। ਸਾਡੀ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਕਾਰਨ ਭਾਰਤ ਅੱਜ ਬਾਕੀ ਦੁਨੀਆਂ ਨਾਲੋਂ ਬਿਹਤਰ ਸਥਿਤੀ 'ਚ ਹੈ। ਮੇਰਾ ਸਪੱਸ਼ਟ ਵਿਚਾਰ ਹੈ ਕਿ ਭ੍ਰਿਸ਼ਟਾਚਾਰ ਸਮਾਜਿਕ ਨਿਆਂ ਅਤੇ ਲੋਕਤੰਤਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਅਸੀਂ ਯਕੀਨੀ ਬਣਾਇਆ ਕਿ ਇਮਾਨਦਾਰਾਂ ਦਾ ਸਨਮਾਨ ਹੋਵੇਗਾ। ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ਰਹੇਗੀ।

-ਜਨ ਧਨ, ਆਧਾਰ, ਵਨ ਨੇਸ਼ਨ-ਵਨ ਰਾਸ਼ਨ ਵਰਗੇ ਸਥਾਈ ਸੁਧਾਰ ਕੀਤੇ ਗਏ ਹਨ। ਬੀਤੇ ਸਾਲਾਂ 'ਚ, ਡਿਜੀਟਲ ਇੰਡੀਆ ਦੇ ਰੂਪ 'ਚ ਇੱਕ ਪਾਰਦਰਸ਼ੀ ਪ੍ਰਣਾਲੀ ਤਿਆਰ ਕੀਤੀ ਗਈ ਸੀ। 300 ਤੋਂ ਵੱਧ ਸਕੀਮਾਂ ਦਾ ਪੈਸਾ ਸਿੱਧਾ ਲਾਭਪਾਤਰੀਆਂ ਦੇ ਖਾਤਿਆਂ 'ਚ ਪਹੁੰਚਦਾ ਹੈ। 27 ਲੱਖ ਕਰੋੜ ਤੋਂ ਵੱਧ ਦੀ ਰਕਮ ਡਿਲੀਵਰ ਕੀਤੀ ਜਾ ਚੁੱਕੀ ਹੈ। ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਇਨ੍ਹਾਂ ਯੋਜਨਾਵਾਂ ਦੇ ਕਾਰਨ ਭਾਰਤ ਕੋਰੋਨਾ ਦੇ ਦੌਰ 'ਚ ਲੋਕਾਂ ਨੂੰ ਗਰੀਬੀ ਤੋਂ ਬਚਾਉਣ 'ਚ ਕਾਮਯਾਬ ਰਿਹਾ ਹੈ।
-ਜਦੋਂ ਭ੍ਰਿਸ਼ਟਾਚਾਰ ਰੁੱਕਦਾ ਹੈ ਅਤੇ ਟੈਕਸ ਦੇ ਪਾਈ-ਪਾਈ ਦੀ ਚੰਗੀ ਵਰਤੋਂ ਹੁੰਦੀ ਹੈ, ਤਾਂ ਭਾਰਤ ਸਰਕਾਰ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ। ਵੋਟਰ ਚਾਹੁੰਦਾ ਹੈ ਕਿ ਸਕੀਮਾਂ ਅਜਿਹੀਆਂ ਹੋਣ ਜਿਸ ਨਾਲ ਸਮੱਸਿਆ ਦਾ ਸਥਾਈ ਹੱਲ ਹੋਵੇ।
-ਗਰੀਬ ਹਟਾਓ ਸਿਰਫ ਇੱਕ ਨਾਅਰਾ ਨਹੀਂ ਹੈ, ਸਰਕਾਰ ਗਰੀਬਾਂ ਦੀਆਂ ਚਿੰਤਾਵਾਂ ਨੂੰ ਹੱਲ ਕਰ ਰਹੀ ਹੈ। ਉਸ ਨੂੰ ਮਜ਼ਬੂਤ ​​ਬਣਾਉਣਾ। ਗਰੀਬੀ ਦਾ ਬਹੁਤ ਵੱਡਾ ਕਾਰਨ ਬੀਮਾਰੀ ਹੁੰਦੀ ਹੈ। ਬੀਮਾਰੀ ਗਰੀਬ ਪਰਿਵਾਰ ਦਾ ਹੌਂਸਲਾ ਟੁੱਟ ਜਾਂਦਾ ਹੈ। ਪੀੜ੍ਹੀਆਂ ਕਰਜ਼ੇ 'ਚ ਡੁੱਬ ਜਾਂਦੀਆਂ ਹਨ। ਇਸ ਦੇ ਲਈ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਤਹਿਤ 50 ਕਰੋੜ ਤੋਂ ਵੱਧ ਦੇਸ਼ ਵਾਸੀ ਮੁਫ਼ਤ ਇਲਾਜ ਕਰਵਾ ਪਾ ਰਹੇ ਹਨ।

-ਅੱਜ ਦੇਸ਼ ਦੇ 9000 ਜਨ ਔਸ਼ਧੀ ਕੇਂਦਰਾਂ 'ਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ 20 ਹਜ਼ਾਰ ਕਰੋੜ ਰੁਪਏ ਬਚੇ ਹਨ। ਗਰੀਬਾਂ ਨੂੰ ਇਨ੍ਹਾਂ ਦੋਵਾਂ ਯੋਜਨਾਵਾਂ ਤੋਂ ਇਕ ਲੱਖ ਕਰੋੜ ਦੀ ਮਦਦ ਮਿਲੀ ਹੈ।
-ਗ੍ਰੰਥਾਂ 'ਚ ਲਿਖਿਆ ਹੈ ਇਹ ਅਪਣਾ- ਇਹ ਪਰਾਇਆ ਦੀ ਸੋਚ ਠੀਕ ਨਹੀਂ ਹੈ। ਸਰਕਾਰ ਨੇ ਹਰ ਵਰਗ ਲਈ ਕੰਮ ਕੀਤਾ ਹੈ। ਕੁਝ ਸਾਲਾਂ 'ਚ ਬੁਨਿਆਦੀ ਸਹੂਲਤਾਂ 100 ਫ਼ੀਸਦੀ ਆਬਾਦੀ ਤੱਕ ਪਹੁੰਚ ਗਈਆਂ ਹਨ ਜਾਂ ਟੀਚੇ ਦੇ ਨੇੜੇ ਹਨ। ਖੇਤੀਬਾੜੀ ਯੋਜਨਾਵਾਂ ਦਾ ਲਾਭ ਸਹੀ ਲਾਭਪਾਤਰੀਆਂ ਨੂੰ ਮਿਲੇ, ਕੋਈ ਵੀ ਵਾਂਝਾ ਨਾ ਹੋਵੇ।
-ਕੋਰੋਨਾ ਦੇ ਦੌਰਾਨ ਦੁਨੀਆ ਭਰ 'ਚ ਗਰੀਬਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਸੀ। ਭਾਰਤ ਉਨ੍ਹਾਂ ਦੇਸ਼ਾਂ 'ਚੋਂ ਇੱਕ ਹੈ, ਜਿਨ੍ਹਾਂ ਨੇ ਗਰੀਬਾਂ ਨੂੰ ਬਚਾਉਣ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਕੋਸ਼ਿਸ਼ ਕੀਤੀ ਕਿ ਕੋਈ ਗਰੀਬ ਭੁੱਖਾ ਨਾ ਸੌਵੇ।
-ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਅੱਗੇ ਚਲਾਵਾਂਗੇ। ਇਹ ਇੱਕ ਸੰਵੇਦਨਸ਼ੀਲ ਅਤੇ ਗਰੀਬ ਪੱਖੀ ਸਰਕਾਰ ਦੀ ਪਛਾਣ ਹੈ। ਯੋਜਨਾ ਦੇ ਤਹਿਤ ਗਰੀਬਾਂ ਨੂੰ ਮੁਫਤ ਅਨਾਜ ਦੇਣ ਲਈ ਸਾਢੇ ਤਿੰਨ ਲੱਖ ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਅੱਜ ਇਸ ਯੋਜਨਾ ਦੀ ਪੂਰੀ ਦੁਨੀਆ 'ਚ ਪ੍ਰਸ਼ੰਸਾਂ ਹੋ ਰਹੀ ਹੈ।
-ਸਰਕਾਰ ਨੇ ਹਰ ਉਸ ਸਮਾਜ ਦੀ ਇੱਛਾ ਪੂਰੀ ਕੀਤੀ ਜੋ ਸਦੀਆਂ ਤੋਂ ਵਾਂਝਾ ਰਿਹਾ ਸੀ। ਗਰੀਬਾਂ, ਦਲਿਤਾਂ, ਪਛੜਿਆਂ, ਆਦਿਵਾਸੀਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਸੁਫ਼ਨੇ ਦੇਖਣ ਦਾ ਮੌਕਾ ਦਿੱਤਾ। ਕੋਈ ਵੀ ਕੰਮ ਅਤੇ ਮਿਹਨਤ ਛੋਟੀ ਨਹੀਂ ਹੁੰਦੀ। ਵਿਕਾਸ 'ਚ ਸਭ ਦੀ ਭੂਮਿਕਾ ਹੈ।

-ਨੈਸ਼ਨਲ ਵਾਰ ਮੈਮੋਰੀਅਲ ਅੱਜ ਰਾਸ਼ਟਰੀ ਬਹਾਦਰੀ ਦਾ ਪ੍ਰਤੀਕ ਹੈ। ਜਲ ਸੈਨਾ ਨੂੰ ਸ਼ਿਵਾਜੀ ਮਹਾਰਾਜ ਦਾ ਪ੍ਰਤੀਕ ਮਿਲਿਆ ਹੈ। ਭਗਵਾਨ ਬਿਰਸਾ ਮੁੰਡਾ ਵਰਗੇ ਆਜ਼ਾਦੀ ਘੁਲਾਟੀਆਂ ਦੇ ਅਜਾਇਬ ਘਰ ਬਣ ਰਹੇ ਹਨ। 
-ਮੇਡ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦਾ ਲਾਭ ਮਿਲ ਰਿਹਾ ਹੈ। ਨਿਰਮਾਣ ਸਮਰੱਥਾ ਵਧ ਰਹੀ ਹੈ। ਭਾਰਤ 'ਚ ਹੀ ਸੈਮੀ-ਕੰਡਕਟਰ ਚਿਪ ਤੋਂ ਲੈ ਕੇ ਹਵਾਈ ਜਹਾਜ਼ ਦੇ ਨਿਰਮਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਰਾਮਦ ਦਰ ਵਧ ਰਹੀ ਹੈ। ਪਹਿਲੇ ਅਸੀਂ ਵੱਡੀ ਗਿਣਤੀ 'ਚ ਮੋਬਾਈਲਾਂ ਦੀ ਦਰਾਮਦ ਕਰਦੇ ਸੀ, ਅੱਜ ਭਾਰਤ ਇੱਕ ਵੱਡਾ ਬਰਾਮਦਕਾਰ ਬਣ ਚੁੱਕਾ ਹੈ।
-ਦੇਸ਼ 'ਚ ਖਿਡੌਣਿਆਂ ਦੀ ਦਰਾਮਦ 'ਚ 70 ਫ਼ੀਸਦੀ ਦੀ ਕਮੀ ਆਈ ਹੈ, ਨਿਰਯਾਤ 'ਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਸਾਡੀ ਸੈਨਾ 'ਚ ਅੱਜ ਆਈ.ਐੱਨ.ਐੱਸ ਵਿਕਰਾਂਤ ਦੇ ਰੂਪ 'ਚ ਪਹਿਲਾ ਏਅਰਕ੍ਰਾਫਟ ਕੈਰੀਅਰ ਵੀ ਸ਼ਾਮਲ ਹੋਇਆ ਹੈ।

-ਅਫਗਾਨਿਸਤਾਨ ਭੂਚਾਲ ਹੋਵੇ ਜਾਂ ਸ਼੍ਰੀਲੰਕਾ ਸੰਕਟ ਅਸੀਂ ਸਭ ਤੋਂ ਪਹਿਲਾਂ ਮਨੁੱਖੀ ਸਹਾਇਤਾ ਲੈ ਕੇ ਪਹੁੰਚੇ। ਮੁਸੀਬਤ 'ਚ ਫਸੇ  ਅਫਗਾਨਿਸਤਾਨ ਅਤੇ ਯੂਕ੍ਰੇਨ ਤੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਲੈ ਕੇ ਆਏ ਹਾਂ। ਭਾਰਤ ਨੇ ਕਈ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਵੀ ਮਦਦ ਕੀਤੀ ਹੈ।
-ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਆਵਾਜ਼ ਹਰ ਪਲੇਟਫਾਰਮ 'ਤੇ ਸੁਣਾਈ ਦੇ ਰਹੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ 'ਚ ਅੱਤਵਾਦ 'ਤੇ ਆਪਣੀ ਭੂਮਿਕਾ ਸਾਫ਼ ਕੀਤੀ। ਸਾਈਬਰ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਵੀ ਸਰਕਾਰ ਦੁਨੀਆ ਦੇ ਸਾਹਮਣੇ ਰੱਖ ਰਹੀ ਹੈ। ਅਸੀਂ ਫੌਜੀ ਸ਼ਕਤੀ ਦੇ ਆਧੁਨਿਕੀਕਰਨ 'ਤੇ ਜ਼ੋਰ ਦੇ ਰਹੇ ਹਾਂ।
-ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਔਖੇ ਲੱਗਣ ਵਾਲੇ ਟੀਚੇ ਤੈਅ ਕਰੀਏ ਅਤੇ ਹਾਸਲ ਕਰੀਏ। ਜੋ ਕੱਲ ਹੋਣਾ ਹੈ ਉਸ ਨੂੰ ਅੱਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਜੋ ਦੂਜਾ ਬਾਅਦ 'ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਅੱਜ ਕਰੀਏ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News