ਬਜਟ 2021 : ਆਜ਼ਾਦੀ ਪਿੱਛੋਂ ਪਹਿਲੀ ਵਾਰ ਨਹੀਂ ਛਪਣਗੇ ਬਜਟ ਦਸਤਾਵੇਜ਼

01/11/2021 11:38:26 PM

ਨਵੀਂ ਦਿੱਲੀ- ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬਜਟ ਦੇ ਦਸਤਾਵੇਜ਼ ਨਹੀਂ ਛਾਪੇ ਜਾਣਗੇ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੇਂਦਰੀ ਬਜਟ ਦੇ ਪੇਪਰ ਨਹੀਂ ਪ੍ਰਿੰਟ ਹੋਣਗੇ। ਇਹ ਪੂਰੀ ਤਰ੍ਹਾਂ ਪੇਪਰਲੈੱਸ ਹੋਵੇਗਾ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਹਰ ਸਾਲ ਕੇਂਦਰੀ ਬਜਟ ਵਿੱਤ ਮੰਤਰਾਲਾ ਦੇ ਹਾਊਸ ਪ੍ਰੈੱਸ ਵਿਚ ਛਾਪਿਆ ਜਾਂਦਾ ਹੈ, ਜਿਸ ਵਿਚ ਲਗਭਗ 100 ਕਰਮਚਾਰੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਬਜਟ ਦੇ ਦਿਨ ਤੱਕ ਦਸਤਾਵੇਜ਼ਾਂ ਦੇ ਪ੍ਰਿੰਟ ਹੋਣ, ਸੀਲ ਅਤੇ ਡਿਲਿਵਰ ਕੀਤੇ ਜਾਣ ਤੱਕ ਤਕਰੀਬਨ 15 ਦਿਨ ਇਕੱਠੇ ਰਹਿਣਾ ਪੈਂਦਾ ਹੈ।

ਹਾਲਾਂਕਿ, ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਇਸ ਵਾਰ ਬਜਟ ਦਸਤਾਵੇਜ਼ ਨਹੀਂ ਛਾਪਣ ਦਾ ਫ਼ੈਸਲਾ ਕੀਤਾ ਹੈ। ਇਸ ਵਾਰ ਬਜਟ ਦੀ ਸਾਫਟ ਕਾਪੀ ਸਾਂਝਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਇਸ ਬੈਂਕ ਦੀ ਵੱਡੀ ਸੌਗਾਤ, FD ਸਮੇਂ ਤੋਂ ਪਹਿਲਾਂ ਤੋੜਣ 'ਤੇ ਹੁਣ ਜੁਰਮਾਨਾ ਨਹੀਂ

ਇਕ ਅਧਿਕਾਰੀ ਨੇ ਕਿਹਾ, ''ਬਜਟ ਅਤੇ ਆਰਥਿਕ ਸਰਵੇ ਦੇ ਦਸਤਾਵੇਜ਼ ਪ੍ਰਿੰਟ ਨਹੀਂ ਕੀਤੇ ਜਾਣਗੇ, ਸਾਫਟ ਕਾਪੀਆਂ ਮੁਹੱਈਆ ਕਰਵਾਈਆਂ ਜਾਣਗੀਆਂ।" ਅਧਿਕਾਰੀ ਨੇ ਕਿਹਾ ਕਿ ਸੰਸਦ ਦੇ ਸਾਰੇ ਮੈਂਬਰਾਂ ਨੂੰ ਕੇਂਦਰੀ ਬਜਟ ਦੀਆਂ ਸਾਫਟ ਕਾਪੀਆਂ ਉਪਲਬਧ ਕਰਾਈਆਂ ਜਾਣਗੀਆਂ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬਜਟ ਪੇਸ਼ ਕਰਨਗੇ। ਸੰਸਦ ਦਾ ਬਜਟ ਇਜਲਾਸ 29 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਤੱਕ ਚੱਲੇਗਾ। ਇਸ ਦਾ ਪਹਿਲਾ ਪੜਾਅ 15 ਫਰਵਰੀ ਤੱਕ ਚੱਲੇਗਾ, ਜਦੋਂ ਕਿ ਦੂਜਾ 8 ਮਾਰਚ ਤੋਂ 8 ਅਪ੍ਰੈਲ ਤੱਕ ਹੋਵੇਗਾ। 16 ਫਰਵਰੀ ਤੋਂ 7 ਮਾਰਚ ਤੱਕ ਬ੍ਰੇਕ ਰਹੇਗਾ।

ਇਹ ਵੀ ਪੜ੍ਹੋ- ਬਜਟ 2021 : ਸਰਕਾਰ ਖ਼ਜ਼ਾਨਾ ਭਰਨ ਲਈ ਲਾ ਸਕਦੀ ਹੈ 'ਕੋਵਿਡ-19 ਟੈਕਸ'

 


Sanjeev

Content Editor

Related News