BSNL ਦੀ ਫਰਜ਼ੀ ਨੌਕਰੀਆਂ ਨੂੰ ਲੈ ਕੇ ਚਿਤਾਵਨੀ
Friday, Mar 13, 2020 - 09:37 AM (IST)
ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਵੀਰਵਾਰ ਨੂੰ ਲੋਕਾਂ ਨੂੰ 'ਬੀ.ਐੱਸ.ਐੱਨ.ਐੱਲ.4ਜੀ' ਦੇ ਨਾਂ 'ਤੇ ਫਰਜ਼ੀ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੇ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ। ਕੰਪਨੀ ਦੇ ਅਧਿਕਾਰੀਆਂ ਮੁਤਾਬਕ ਬੀ.ਐੱਸ.ਐੱਨ.ਐੱਲ. 4ਜੀ' ਦੇ ਨਾਂ 'ਤੇ ਫਰਜ਼ੀ ਸੰਦੇਸ਼ ਅਤੇ ਪੱਤਰ ਫੈਲਾ ਕੇ ਲੋਕਾਂ ਨੂੰ ਕੁਝ ਪੈਸੇ ਦੇ ਬਦਲੇ ਨੌਕਰੀ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇਸ ਪੱਤਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪੀਲ ਕੀਤੀ ਗਈ ਹੈ ਅਤੇ ਕੰਪਨੀ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਦੇ ਹਸਤਾਖਰ ਵੀ ਹਨ। ਕੰਪਨੀ ਨੇ ਇਕ ਬਿਆਨ ਜਾਰੀ ਕਰ ਇਨ੍ਹਾਂ ਨੂੰ ਫਰਜ਼ੀ ਦੱਸਿਆ ਅਤੇ ਇਸ ਤੋਂ ਬਚਣ ਦੀ ਸਲਾਹ ਦਿੱਤੀ।