BSNL ਨੇ 15,500 ਫੁੱਟ ਦੀ ਉਚਾਈ ''ਤੇ ਲਗਾਏ BTS ਟਾਵਰ, ਫੌਜੀਆਂ ਨੂੰ ਮਿਲੇਗੀ ਬਿਹਤਰ ਕੁਨੈਕਟੀਵਿਟੀ

10/12/2023 8:25:51 PM

ਗੈਜੇਟ ਡੈਸਕ- ਅੱਜ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੀ ਹਾਲਤ ਭਲੇ ਹੀ ਬਹੁਤ ਖਰਾਬ ਹੈ। ਸਰਕਾਰ ਇਸਨੂੰ ਲੈ ਕੇ ਓਨੀ ਗੰਭੀਰ ਨਹੀਂ ਹੈ ਜਿੰਨੀ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਲੈ ਕੇ ਹੈ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ 5ਜੀ ਲਾਂਚ ਕਰ ਦਿੱਤਾ ਹੈ ਅਤੇ 6ਜੀ ਦੀ ਤਿਆਰੀ ਕਰ ਰਹੀਆਂ ਹਨ ਪਰ BSNL ਨੇ ਅਜੇ ਤਕ 4ਜੀ ਵੀ ਸ਼ੁਰੂ ਨਹੀਂ ਕੀਤਾ। 

BSNL ਦੀ ਸੇਵਾ ਵੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰ ਜਦੋਂ ਮੁਸੀਬਤ ਆਉਂਦੀ ਹੈ ਤਾਂ BSNL ਹੀ ਕੰਮ ਆਉਂਦੀ ਹੈ। ਸਿਆਚਿਨ ਵਰਗੇ ਇਲਾਕਿਆਂ 'ਚ ਮੋਬਾਇਲ ਨੈੱਟਵਰਕ ਨੂੰ ਲੈ ਕੇ ਹਮੇਸ਼ਾ ਪਰੇਸ਼ਾਨੀ ਆਉਂਦੀ ਰਹੀ ਹੈ ਪਰ ਹੁਣ BSNL ਨੇ ਇਸਨੂੰ ਖਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ

 

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

BSNL ਨੇ ਸਿਆਚਿਨ ਵਾਰੀਅਰਸ ਦੇ ਸਹਿਯੋਗ ਨਾਲ 15,500 ਫੁੱਟ ਤੋਂ ਵੀ ਜ਼ਿਆਦਾ ਉਚਾਈ 'ਤੇ ਤਾਇਨਾਤ ਫੌਜੀਆਂ ਲਈ ਮੋਬਾਇਲ ਕਮਿਊਨੀਕੇਸ਼ਨ ਦਾ ਵਿਸਤਾਰ ਕਰਨ ਲਈ ਸਭ ਤੋਂ ਉੱਚੇ ਜੰਗੀ ਖੇਤਰ ਦੀਆਂ ਮੋਹਰੀ ਚੌਂਕੀਆਂ 'ਤੇ ਪਹਿਲਾ BSNL ਬੀ.ਟੀ.ਐੱਸ. (ਬੇ ਟ੍ਰਾਂਸਵੀਰ ਸਟੇਸ਼ਨ) ਸਥਾਪਿਤ ਕੀਤਾ ਹੈ। ਇਸ ਦੀ ਪੁਸ਼ਟੀ ਭਾਰਤੀ ਫੌਜ ਨੇ ਕੀਤੀ ਹੈ।

ਇਹ ਵੀ ਪੜ੍ਹੋ- ਸਾਈਬਰ ਕ੍ਰਾਈਮ ਦਾ ਨਵਾਂ ਤਰੀਕਾ, ਪਹਿਲਾਂ ਚੋਰੀ ਕੀਤਾ ਫੋਨ ਫਿਰ UPI ਅਕਾਊਂਟ 'ਚੋਂ ਉਡਾਏ ਹਜ਼ਾਰਾਂ ਰੁਪਏ


Rakesh

Content Editor

Related News