BSE ਨੇ ਜੂਨ ''ਚ ਸੂਚੀਬੱਧ ਕੰਪਨੀਆਂ ਖ਼ਿਲਾਫ ਨਿਵੇਸ਼ਕਾਂ ਦੀਆਂ 192 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
Friday, Jul 02, 2021 - 05:48 PM (IST)
ਮੁੰਬਈ - ਦੇਸ਼ ਦੇ ਪ੍ਰਮੁੱਖ ਸਟਾਕ ਐਕਸਚੇਂਜ ਬੰਬਈ ਸਟਾਕ ਐਕਸਚੇਂਜ(ਬੀ.ਐੱਸ.ਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਜੂਨ ਮਹੀਨੇ ਵਿੱਚ 141 ਸੂਚੀਬੱਧ ਕੰਪਨੀਆਂ ਖਿਲਾਫ ਨਿਵੇਸ਼ਕਾਂ ਦੀਆਂ 192 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਹੈ। ਬੀ.ਐੱਸ.ਈ. ਨੇ ਇੱਕ ਬਿਆਨ ਵਿਚ ਕਿਹਾ ਕਿ ਉਸਨੇ ਸਰਗਰਮ ਕੰਪਨੀਆਂ ਖਿਲਾਫ 170 ਅਤੇ ਮੁਅੱਤਲ ਕੰਪਨੀਆਂ ਵਿਰੁੱਧ 22 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਹੈ। ਬਿਆਨ ਅਨੁਸਾਰ ਜੂਨ ਵਿੱਚ ਬੀ.ਐੱਸ.ਈ. ਨੂੰ 172 ਕੰਪਨੀਆਂ ਵਿਰੁੱਧ 232 ਸ਼ਿਕਾਇਤਾਂ ਮਿਲੀਆਂ ਸਨ।
ਬੀ.ਐੱਸ.ਈ. ਨੇ ਦੱਸਿਆ ਕਿ ਉਸ ਨੂੰ ਮਿਲੀਆਂ ਕੁੱਲ ਸ਼ਿਕਾਇਤਾਂ ਵਿਚ 219 ਸਰਗਰਮ ਕੰਪਨੀਆਂ ਦੇ ਵਿਰੁੱਧ ਅਤੇ 13 ਮੁਅੱਤਲ ਕੰਪਨੀਆਂ ਦੇ ਵਿਰੁੱਧ ਸਨ। ਇਨ੍ਹਾਂ ਕੰਪਨੀਆਂ ਵਿਚ ਇਨਸੈਪਟਮ ਐਂਟਰਪ੍ਰਾਇਜ਼ਿਜ਼ ਲਿਮਟਿਡ, ਜੇ.ਕੇ. ਫਾਰਮਾਕੇਮ ਲਿਮਟਿਡ, ਗੁਜਰਾਤ ਪਰਸਟਾਪ ਇਲੈਕਟ੍ਰਾਨਿਕਸ ਲਿਮਟਿਡ, ਗੁਜਰਾਤ ਨਰਮਦਾ ਫਲਾਇਸ਼ ਕੰਪਨੀ ਲਿਮਟਿਡ, ਟੀਮ ਲੈਬੋਰਟਰੀਜ਼, ਗੁਜਰਾਤ ਮੈਡੀਟੇਕ ਲਿਮਟਿਡ, ਬਲੇਜੋਨ ਮਾਰਬਲਜ਼ ਲਿਮਟਿਡ, ਸਪਤਕ ਕੇਮ ਐਂਡ ਬਿਜ਼ਨੈੱਸ ਲਿਮਟਿਡ ਅਤੇ ਇੰਟਰਨੈਸ਼ਨਲ ਟ੍ਰੇਡ ਲਿਮਟਿਡ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।