ਬੀ. ਐੱਸ. ਈ. ਨੂੰ ਦੂਜੀ ਤਿਮਾਹੀ ''ਚ 46.81 ਕਰੋੜ ਰੁ: ਦਾ ਮੁਨਾਫਾ

Monday, Nov 09, 2020 - 02:30 PM (IST)

ਬੀ. ਐੱਸ. ਈ. ਨੂੰ ਦੂਜੀ ਤਿਮਾਹੀ ''ਚ 46.81 ਕਰੋੜ ਰੁ: ਦਾ ਮੁਨਾਫਾ

ਨਵੀਂ ਦਿੱਲੀ— ਬੰਬਈ ਸਟਾਕ ਐਕਚਸੇਂਜ (ਬੀ. ਐੱਸ. ਈ.) ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 46.81 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ।


ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਦੇ ਮੁਕਾਬਲੇ ਉਸ ਦਾ ਇਹ ਮੁਨਾਫਾ 28 ਫੀਸਦੀ ਜ਼ਿਆਦਾ ਹੈ। ਬੀ. ਐੱਸ. ਈ. ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।

ਇਸ 'ਚ ਕਿਹਾ ਗਿਆ ਹੈ ਕਿ ਐਕਸਚੇਂਜ ਨੇ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 36.69 ਕਰੋੜ ਰੁਪਏ ਦਾ ਮਨਾਫਾ ਦਰਜ ਕੀਤਾ ਸੀ। ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਜੁਲਾਈ-ਸਤੰਬਰ ਦੌਰਾਨ ਬੀ. ਐੱਸ. ਈ. ਦੀ ਸੰਚਾਲਨ ਆਮਦਨ 15 ਫੀਸਦੀ ਵੱਧ ਕੇ 125.38 ਕਰੋੜ ਰੁਪਏ ਰਹੀ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਉਸ ਨੇ 108.89 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਸਟਾਰ ਮਿਊਚੁਅਲ ਫੰਡ ਪਲੇਟਫਾਰਮ 'ਤੇ ਹੋਣ ਵਾਲੇ ਸੌਦਿਆਂ ਦੀ ਗਿਣਤੀ ਇਸ ਦੌਰਾਨ 60 ਫੀਸਦੀ ਵੱਧ ਕੇ 4 ਕਰੋੜ ਤੱਕ ਪਹੁੰਚ ਗਈ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ ਢਾਈ ਕਰੋੜ ਸੀ। ਬੀ. ਐੱਸ. ਈ. ਦੇ ਪਲੇਟਫਾਰਮ 'ਤੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਮਿਆਦ 'ਚ ਇਕੁਇਟੀ ਵਰਗ 'ਚ ਹੋਣ ਵਾਲਾ ਰੋਜ਼ਾਨਾ ਔਸਤ ਕਾਰੋਬਾਰ 44 ਫੀਸਦੀ ਵੱਧ ਕੇ 3,70.3 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 2,563 ਕਰੋੜ ਰੁਪਏ ਰੋਜ਼ਾਨਾ ਰਿਹਾ ਸੀ।


author

Sanjeev

Content Editor

Related News