ਦਿਨ ਭਰ ਦੀ ਤੇਜ਼ੀ ਗੁਆ ਕੇ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 203 ਅੰਕ ਟੁੱਟਿਆ

05/15/2019 4:50:21 PM

ਮੁੰਬਈ— ਸੈਂਸੈਕਸ 203.65 ਅੰਕ ਅਤੇ ਨਿਫਟੀ 65.05 ਅੰਕ ਦੀ ਗਿਰਾਵਟ ਦੇ ਨਾਲ ਕ੍ਰਮਵਾਰ 37,114.88 ਅਤੇ 11,157 'ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ। ਸੈਂਸੈਕਸ 220 ਅੰਕ ਉੱਪਰ 37,539.05 'ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ 241 ਅੰਕ ਚੜ੍ਹ ਕੇ 37,559.67 ਤੱਕ ਪਹੁੰਚਿਆ। ਨਿਫਟੀ ਦੀ ਓਪਨਿੰਗ 50 ਪੁਆਇੰਟ ਦੇ ਵਾਧੇ ਨਾਲ 11,271.70 'ਤੇ ਹੋਈ। ਇਹ 11,286.80 ਦੇ ਪੱਧਰ 'ਤੇ ਪਹੁੰਚਿਆ। ਪਰ ਉੱਪਰੀ ਪੱਧਰਾਂ ਨਾਲ ਬਿਕਵਾਲੀ ਹਾਵੀ ਹੋ ਗਈ ਅਤੇ ਦੋਵੇ ਇੰਡੈਕਸ ਪੂਰਾ ਵਾਧਾ ਗੁਆ ਕੇ ਫਲੈਟ ਪੱਧਰਾਂ 'ਤੇ ਆ ਗਏ। 
ਕਾਰੋਬਾਰ ਦੌਰਾਨ ਪਾਵਰ ਗ੍ਰਿਡ, ਐੱਚ.ਸੀ.ਐੱਲ. ਟੈੱਕ ਅਤੇ ਪਾਵਰ ਗ੍ਰਿਡ ਦੇ ਸ਼ੇਅਰਾਂ 'ਚ 1-1 ਫੀਸਦੀ ਵਾਧਾ ਦਰਜ ਕੀਤਾ ਗਿਆ। ਰਿਲਾਇੰਸ ਇੰਡਸਟਰੀਜ਼, ਵੇਦਾਂਤਾ ਅਤੇ ਐੱਸ.ਬੀ.ਆਈ. 'ਚ 0.5 ਫੀਸਦੀ ਤੋਂ ਜ਼ਿਆਦਾ ਤੇਜ਼ੀ ਆਈ। ਸੈਂਸੈਕਸ ਦੇ 30 'ਚੋਂ 19 ਅਤੇ ਨਿਫਟੀ ਦੇ 50 'ਚੋਂ 31 ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ। ਐੱਨ.ਐੱਸ.ਈ. ਦੇ 11 'ਚੋਂ 9 ਸੈਕਟਰ ਇੰਡੈਕਸ 'ਚ ਤੇਜ਼ੀ ਆਈ। ਰਿਐਲਿਟੀ ਇੰਡੈਕਸ 0.95 ਫੀਸਦੀ ਚੜ੍ਹ ਗਿਆ।
ਦੂਜੇ ਪਾਸੇ ਯੈੱਸ ਬੈਂਕ ਦੇ ਸ਼ੇਅਰ 'ਚ 3 ਫੀਸਦੀ ਅਤੇ ਭਾਰਤੀ ਏਅਰਟੈੱਲ 'ਚ 2 ਫੀਸਦੀ ਨੁਕਸਾਨ ਦਰਜ ਕੀਤਾ ਗਿਆ ਹੈ। ਸਨ ਫਾਰਮਾ, ਗਰਾਸਿਸ ਅਤੇ ਅਲਟ੍ਰਾਟੈੱਕ ਸੀਮੈਂਟ 'ਚ 0.5 ਤੋਂ 1 ਫੀਸਦੀ ਤੱਕ ਗਿਰਾਵਟ ਦੇਖੀ ਗਈ।
ਰੁਪਿਆ ਡਾਲਰ ਦੇ ਮੁਕਾਬਲੇ 23 ਪੈਸੇ ਮਜ਼ਬੂਤ
ਚੀਨ ਦੇ ਵਪਾਰ ਵਾਰਤਾ ਦੀ ਸੰਭਾਵਨਾ, ਘਰੇਲੂ ਸ਼ੇਅਰ ਬਾਜ਼ਾਰਾਂ ਦੀ ਸ਼ੁਰੂਆਤੀ ਵਾਧਾ, ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਨਾਲ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ 23 ਪੈਸੇ ਮਜ਼ਬੂਤ ਹੋ ਕੇ 70.21 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਮੁਦਰਾ ਡੀਲਰਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੰਗਲਵਾਰ ਨੂੰ ਚੀਨ ਅਮਰੀਕਾ ਦੇ ਵਪਾਰ ਸਮਝੌਤੇ ਤੱਕ ਪਹੁੰਚਣ ਦੇ ਸੰਕੇਤ ਦੇਣ ਦੇ ਬਾਅਦ ਨਿਵੇਸ਼ਕਾਂ ਦੀ ਧਾਰਨਾ ਨੂੰ ਬਲ ਮਿਲਿਆ। ਮੰਗਲਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਸੱਤ ਪੈਸੇ ਸੁਧਰ ਕੇ 70.44 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਵਿਦੇਸ਼ੀ ਪੂੰਜੀ ਦੀ ਨਿਕਾਸੀ ਨਾਲ ਘਰੇਲੂ ਮੁਦਰਾ 'ਤੇ ਦਬਾਅ ਰਿਹਾ ਅਤੇ ਇਸ ਨੇ ਰੁਪਏ ਦੀ ਤੇਜ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।


Aarti dhillon

Content Editor

Related News