ਪਾਰਲੇ ਦੇ ਬਾਅਦ Britannia ''ਤੇ ਮੰਦੀ ਦੀ ਮਾਰ, ਮਹਿੰਗੇ ਹੋਣਗੇ ਬਿਸਕੁੱਟ

Friday, Aug 23, 2019 - 11:04 AM (IST)

ਪਾਰਲੇ ਦੇ ਬਾਅਦ Britannia ''ਤੇ ਮੰਦੀ ਦੀ ਮਾਰ, ਮਹਿੰਗੇ ਹੋਣਗੇ ਬਿਸਕੁੱਟ

ਨਵੀਂ ਦਿੱਲੀ—ਦੇਸ਼ ਦੀ ਵੱਡੀ ਬਿਸਕੁੱਟ ਕੰਪਨੀ ਬ੍ਰਿਟਾਨੀਆ ਮੰਦੀ ਦੇ ਚੱਲਦੇ ਬਿਸਕੁੱਟ ਦੀ ਕੀਮਤ 'ਚ ਵਾਧਾ ਕਰਨ ਜਾ ਰਹੀ ਹੈ। ਬੁੱਧਵਾਰ ਨੂੰ ਕੰਪਨੀ ਨੇ ਅਧਿਕਾਰਿਕ ਬਿਆਨ ਜਾਰੀ ਕਰਕੇ ਦੱਸਿਆ ਕਿ ਆਰਥਿਕ ਮੰਦੀ ਦੀ ਵਜ੍ਹਾ ਨਾਲ ਕੰਪਨੀ ਦੇ ਉਤਪਾਦਾਂ ਦੀ ਵਿਕਰੀ ਘਟੀ ਹੈ, ਜਿਸ ਦੀ ਵਜ੍ਹਾ ਨਾਲ ਕੰਪਨੀ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਅੰਸ਼ਕ ਤੌਰ 'ਤੇ ਆਪਣੇ ਉਤਪਾਦਾਂ ਦੀ ਕੀਮਤ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਮੰਦੀ ਦਾ ਅਸਰ ਐੱਫ.ਐੱਸ.ਸੀ.ਜੀ. ਸੈਕਟਰ ਦੀਆਂ ਕਈ ਕੰਪਨੀਆਂ 'ਤੇ ਹੋ ਰਿਹਾ ਹੈ। 

PunjabKesari
ਪਾਰਲੇ ਕਰੇਗੀ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ 
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਬਿਸਕੁੱਟ ਨਿਰਮਾਤਾ ਕੰਪਨੀ ਪਾਰਲੇ ਪ੍ਰੋਡੈਕਟਸ ਨੇ ਕਿਹਾ ਸੀ ਕਿ ਉਹ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਕੰਪਨੀ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਪੰਜ ਰੁਪਏ ਦੇ ਬਿਸਕੁੱਟ ਦੇ ਪੈਕ ਨੂੰ ਵੀ ਖਰੀਦਾਰ ਨਹੀਂ ਮਿਲ ਰਹੇ ਹਨ। ਖਾਸ ਤੌਰ 'ਤੇ ਉਦੋਂ ਤੱਕ ਪੇਂਡੂ ਖੇਤਰਾਂ 'ਚ ਪੰਜ ਰੁਪਏ ਦੇ ਪੈਕ ਕਾਫੀ ਪਾਪੁਲਰ ਹੋਇਆ ਕਰਦਾ ਹੈ। 

PunjabKesari
ਪਿਛਲੇ ਕਈ ਮਹੀਨਿਆਂ ਤੋਂ ਗਿਰਾਵਟ
ਕੰਪਨੀ ਦੇ ਮਾਰਕਟਿੰਗ ਹੈੱਡ ਵਿਨੇ ਸੁਬਰਮਣੀਅਮ ਨੇ ਕਿਹਾ ਕਿ ਅਸੀਂ ਪਿਛਲੇ ਪੰਜ-ਛੇ ਮਹੀਨੇ ਤੋਂ ਨਰਮੀ ਦੇਖਦੇ ਰਹੇ ਹਾਂ। ਅਗਲੇ ਪੰਜ-ਛੇ ਮਹੀਨੇ ਵੀ ਆਸਾਨ ਨਹੀਂ ਹੋਣ ਵਾਲੇ ਹਨ। ਉਦਯੋਗ ਇੰਡਸਟਰੀ 'ਚ ਹਾਂ-ਪੱਖੀ ਨਹੀਂ ਹੈ। ਵਿਨੇ ਨੇ ਦੱਸਿਆ ਕਿ ਮੁੱਲ ਦੇ ਸੰਦਰਭ 'ਚ ਕੰਪਨੀ ਦੀ ਵਿਕਰੀ ਅੱਧੀ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸਥਿਤੀ 'ਤੇ ਸਖਤ ਨਜ਼ਰ ਰੱਖ ਰਹੀ ਹੈ ਅਤੇ ਮਾਨਸੂਨ ਦਾ ਹਾਂ-ਪੱਖੀ ਅਸਰ ਹੋਣ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਤਪਾਦਾਂ ਦੀ ਕੀਮਤ ਵਧਾਉਣ ਦੇ ਨਾਲ ਹੀ ਕੰਪਨੀ ਖਰਚ 'ਚ ਕਟੌਤੀ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ।


author

Aarti dhillon

Content Editor

Related News