ਖਪਤਕਾਰਾਂ ਨੂੰ GST ਰੇਟ ’ਚ ਕਟੌਤੀ ਦਾ ਲਾਭ ਨਹੀਂ ਦਿੰਦੀਆਂ ਬ੍ਰਾਂਡਿਡ ਕੰਪਨੀਆਂ

12/20/2019 11:43:21 PM

ਨਵੀਂ ਦਿੱਲੀ (ਇੰਟ.)-ਦੇਸ਼ ਦੀਆਂ ਬ੍ਰਾਂਡਿਡ ਕੰਪਨੀਆਂ ਖਪਤਕਾਰਾਂ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਰਾਂ ’ਚ ਕਟੌਤੀ ਦਾ ਲਾਭ ਨਹੀਂ ਦੇ ਰਹੀਆਂ ਹਨ। ਇਹ ਖੁਲਾਸਾ ਲੋਕਲ ਸਰਕਲਸ ਦੇ ਇਕ ਸਰਵੇ ’ਚ ਹੋਇਆ ਹੈ। ਸਰਵੇ ’ਚ ਸ਼ਾਮਲ ਕਰੀਬ ਅੱਧੇ ਲੋਕਾਂ ਨੇ ਮੰਨਿਆ ਕਿ ਕੰਪਨੀਆਂ ਨੇ ਖਪਤਕਾਰਾਂ ਨੂੰ ਲਾਭ ਦੇਣ ਦੀ ਬਜਾਏ ਉਤਪਾਦਾਂ ਦੇ ਬੇਸ ਫੇਅਰ ’ਚ ਵਾਧਾ ਕਰ ਕੇ ਆਪਣਾ ਕੇ ਮੁਨਾਫਾ ਵਧਾਇਆ ਹੈ। ਰਿਪੋਰਟ ਅਨੁਸਾਰ ਸਰਵੇ ’ਚ ਸ਼ਾਮਲ ਸਿਰਫ 12 ਫੀਸਦੀ ਲੋਕਾਂ ਨੇ ਮੰਨਿਆ ਕਿ ਘੱਟ ਟੈਕਸ ਦਾ ਪੂਰਾ ਲਾਭ ਉਨ੍ਹਾਂ ਨੂੰ ਮਿਲਿਆ ਹੈ। ਉਥੇ ਹੀ 23 ਫੀਸਦੀ ਲੋਕਾਂ ਨੇ ਮੰਨਿਆ ਕਿ ਕੰਪਨੀਆਂ ਨੇ ਟੈਕਸ ਕਟੌਤੀ ਦਾ ਥੋੜ੍ਹਾ ਲਾਭ ਖਪਤਕਾਰਾਂ ਨੂੰ ਦਿੱਤਾ ਹੈ। ਸਰਵੇ ’ਚ ਸ਼ਾਮਲ 47 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਘੱਟ ਟੈਕਸ ਦਾ ਕੋਈ ਲਾਭ ਨਹੀਂ ਮਿਲ ਰਿਹਾ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੰਪਨੀਆਂ ਨੇ ਉਤਪਾਦਾਂ ਦਾ ਬੇਸ ਫੇਅਰ ਵਧਾ ਕੇ ਟੈਕਸ ਕਟੌਤੀ ਦਾ ਲਾਭ ਦੇਣ ਦੀ ਬਜਾਏ ਆਪਣਾ ਮੁਨਾਫਾ ਵਧਾ ਲਿਆ ਹੈ। 18 ਫੀਸਦੀ ਲੋਕਾਂ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਲਾਭ ਕਮਾਉਣ ’ਚ ਲੱਗੀਆਂ ਹਨ ਕੰਪਨੀਆਂ

ਵਸਤੂਆਂ ਅਤੇ ਸੇਵਾਵਾਂ ’ਤੇ ਲੱਗਣ ਵਾਲੇ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਨੂੰ ਖਤਮ ਕਰ ਕੇ ਇਕ ਦੇਸ਼-ਇਕ ਟੈਕਸ ਦੀ ਭਾਵਨਾ ਨਾਲ 2017 ’ਚ ਜੀ. ਐੱਸ. ਟੀ. ਲਾਗੂ ਕੀਤਾ ਗਿਆ ਸੀ। ਇਸ ਦੇ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਜੀ. ਐੱਸ. ਟੀ. ਕੌਂਸਲ ਕਈ ਉਤਪਾਦਾਂ ਅਤੇ ਸੇਵਾਵਾਂ ’ਤੇ ਟੈਕਸ ਦੀਆਂ ਦਰਾਂ ’ਚ ਕਮੀ ਕਰ ਚੁੱਕੀ ਹੈ। ਸਰਵੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਤਪਾਦਾਂ ਅਤੇ ਸੇਵਾਵਾਂ ’ਤੇ ਕੀਤੀ ਗਈ ਕਟੌਤੀ ਦਾ ਮੁੱਖ ਮਕਸਦ ਖਪਤਕਾਰਾਂ ਲਈ ਖਰੀਦਦਾਰੀ ਕਿਫਾਇਤੀ ਬਣਾਉਣਾ ਸੀ ਪਰ ਕਈ ਬ੍ਰਾਂਡਿਡ ਕੰਪਨੀਆਂ ਨੇ ਜੀ. ਐੱਸ. ਟੀ. ਦਰਾਂ ’ਚ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਨਹੀਂ ਪਹੁੰਚਾਇਆ ਅਤੇ ਖੁਦ ਮੁਨਾਫਾਖੋਰੀ ’ਚ ਲੱਗ ਗਈਆਂ।


Karan Kumar

Content Editor

Related News