ਬ੍ਰਾਂਡਿਡ ਕੰਪਨੀਆਂ ਨੇ ਘਟਾਈਆਂ ਉਤਪਾਦਾਂ ਦੀਆਂ ਕੀਮਤਾਂ, ਸਥਾਨਕ ਕੰਪਨੀਆਂ ਨੇ ਕੀਤਾ ਮਜਬੂਰ

Saturday, Sep 16, 2023 - 12:44 PM (IST)

ਬ੍ਰਾਂਡਿਡ ਕੰਪਨੀਆਂ ਨੇ ਘਟਾਈਆਂ ਉਤਪਾਦਾਂ ਦੀਆਂ ਕੀਮਤਾਂ, ਸਥਾਨਕ ਕੰਪਨੀਆਂ ਨੇ ਕੀਤਾ ਮਜਬੂਰ

ਨਵੀਂ ਦਿੱਲੀ - ਮਹਿੰਗਾਈ ਤੋਂ ਪਰੇਸ਼ਾਨ ਆਮ ਆਦਮੀ ਨੂੰ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਖ਼ੁਦਰਾ ਮਹਿੰਗਾਈ ਜੁਲਾਈ ਦੇ ਮੁਕਾਬਲੇ ਅਗਸਤ ਵਿਚ ਘਟੀ ਹੈ। ਇਸ ਪਰੇਸ਼ਾਨੀ ਦਰਮਿਆਨ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ  ਬਣਾਉਣ ਵਾਲੀਆਂ ਕੰਪਨੀਆਂ ਵਿਚਕਾਰ ਕੀਮਤਾਂ ਨੂੰ ਲੈ ਕੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਸਾਬਣ, ਕੱਪੜੇ ਧੋਣ ਵਾਲਾ ਸਰਫ਼ ਅਤੇ ਵਾਲਾਂ 'ਤੇ ਲਗਾਉਣ ਵਾਲਾ ਤੇਲ ਵਰਗੇ ਉਤਪਾਦਾਂ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ। 

ਦਰਅਸਲ ਕੋਰੋਨਾ ਸੰਕਟ ਦਰਮਿਆਨ ਸਪਲਾਈ ਦਿੱਕਤਾਂ ਅਤੇ ਕੱਚਾ ਮਾਲ ਮਹਿੰਗਾ ਹੋਣ ਕਾਰਨ ਕਈ ਛੋਟੀਆਂ ਅਤੇ ਲੋਕਲ ਕੰਪਨੀਆਂ ਬਾਜ਼ਾਰ ਤੋਂ ਬਾਹਰ ਹੋ ਗਈਆਂ ਸਨ ਹੁਣ ਉਹ ਕੰਪਨੀਆਂ ਫਿਰ ਤੋਂ ਵਾਪਸੀ ਕਰ ਰਹੀਆਂ ਹਨ। ਇਸ ਕਾਰਨ ਬਾਜ਼ਾਰ ਵਿਚ ਇਕ ਵਾਰ ਫਿਰ ਤੋਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ

ਕੱਚੇ ਮਾਲ ਦੀਆਂ ਕੀਮਤਾਂ 'ਚ ਆਈ ਗਿਰਾਵਟ

ਸਾਬਣ ਅਤੇ ਸਰਫ਼ ਬਣਾਉਣ ਲ਼ਈ ਕੰਮ ਆਉਣ ਵਾਲੇ ਪਾਮ ਤੇਲ, ਨਾਰੀਅਲ ਤੇਲ, ਸੋਡੇ ਦੇ ਐਸ਼ ਦੀਆਂ ਕੀਮਤਾਂ ਬੀਤੀ ਤਿਮਾਹੀ ਵਿਚ ਘਟੀਆਂ ਹਨ। ਪਾਮ ਤੇਲ 26 ਫ਼ੀਸਦੀ, ਨਾਰੀਅਲ ਤੇਲ 11 ਫ਼ੀਸਦੀ ਅਤੇ ਸੋਡਾ ਐਸ਼ 17 ਫ਼ੀਸਦੀ ਸਸਤੇ ਹੋਏ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਨਾਲ ਕੰਪਨੀਆਂ ਦੀ ਉਤਪਾਦਨ ਲਾਗਤ ਘਟੀ ਹੈ। ਨਤੀਜੇ ਵਜੋਂ ਕੰਪਨੀਆਂ ਨੇ ਵੀ 10 ਫ਼ੀਸਦੀ ਜ਼ਿਆਦ ਉਤਪਾਦ ਦੇ ਰਹੀ ਹੈ।

ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ 'ਚ Subway ਨੇ ਲਾਂਚ ਕੀਤਾ 360 ਰੁਪਏ 'ਚ 3 ਇੰਚ ਦਾ ਮਿੰਨੀ ਸੈਂਡਵਿਚ

ਇਨ੍ਹਾਂ ਕੰਪਨੀਆਂ ਨੇ ਘਟਾਈਆਂ ਕੀਮਤਾਂ

ਕੋਟਕ ਇਸਟੀਟਊਸ਼ਨਲ ਐਕਟਿਵੀਟੀਜ਼ ਦੀ ਇਕ ਰਿਪੋਰਟ ਮੁਤਾਬਕ ਜੂਨ ਤਿਮਾਹੀ ਵਿਚ ਛੋਟੀ ਅਤੇ ਖੇਤਰੀ ਕੰਪਨੀਆਂ ਵਲੋਂ ਟੱਕਰ ਮਿਲਣ ਤੋਂ ਬਾਅਦ ਵੱਡੀਆਂ ਕੰਪਨੀਆਂ ਨੇ ਵੀ ਕੀਮਤਾਂ ਵਿਚ ਕਟੌਤੀ ਸ਼ੁਰੂ ਕਰ ਦਿੱਤੀ ਹੈ। ਹਿੰਦੁਸਤਾਨ ਯੂਨੀਲੀਵਰ ਨੇ ਵਾਸ਼ਿੰਗ ਪਾਊਡਰ ਅਤੇ ਸਾਬਣ ਦੀਆਂ ਕੀਮਤਾਂ ਵਿਚ 9-10 ਫ਼ੀਸਦੀ ਦੀ ਕਟੌਤੀ ਕੀਤੀ ਹੈ। ਪਤੰਜਲੀ ਨੇ ਵੀ ਸਾਬਣ ਅਤੇ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। 

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News