ਸਿਰਫ 914 ਰੁਪਏ 'ਚ ਪੱਕੀ ਕਰੋ ਹਵਾਈ ਟਿਕਟ, ਇਨ੍ਹਾਂ ਮਾਰਗਾਂ 'ਤੇ ਕਰ ਸਕਦੇ ਹੋ ਯਾਤਰਾ
Friday, Aug 06, 2021 - 04:57 PM (IST)
ਨਵੀਂ ਦਿੱਲੀ - ਜੇਕਰ ਤੁਸੀਂ ਹਵਾਈ ਸਫਰ ਰਾਂਹੀ ਕੀਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਤੁਸੀਂ ਸਿਰਫ 914 ਰੁਪਏ ਵਿੱਚ ਫਲਾਈਟ ਟਿਕਟ ਬੁੱਕ ਕਰ ਸਕਦੇ ਹੋ। ਏਅਰ ਏਸ਼ੀਆ ਇੰਡੀਆ ਫਲੈਸ਼ ਸੇਲ ਰਾਹੀਂ ਸਿਰਫ 914 ਰੁਪਏ ਵਿੱਚ ਫਲਾਈਟ ਟਿਕਟ ਬੁੱਕ ਕਰਨ ਦਾ ਮੌਕਾ ਦੇ ਰਹੀ ਹੈ। ਘਰੇਲੂ ਬਾਜ਼ਾਰ 'ਚ ਆਪਣੇ ਸੰਚਾਲਨ ਨੂੰ ਵਧਾਉਣ ਦੇ ਲਈ ਬਜਟ ਏਅਰਲਾਈਨ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਅੰਤਰਦੇਸ਼ੀ ਮਾਰਗਾਂ 'ਤੇ 914 ਰੁਪਏ (ਟੈਕਸ ਸਮੇਤ ਇਕ ਪਾਸੜ ਕਿਰਾਇਆ) ਦੀ ਛੋਟ ਦੀ ਸ਼ੁਰੂਆਤ ਕੀਤੀ ਹੈ।
ਜਾਣੋ ਕੀ ਹੈ ਪੇਸ਼ਕਸ਼
ਏਅਰਲਾਈਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਪੇਸ਼ਕਸ਼ 6 ਅਗਸਤ ਤੱਕ ਬੁਕਿੰਗ ਲਈ ਖੁੱਲ੍ਹੀ ਰਹੇਗੀ। ਇਸ ਦੇ ਤਹਿਤ ਯਾਤਰੀ 1 ਸਤੰਬਰ 2021 ਤੋਂ 26 ਮਾਰਚ 2022 ਤੱਕ ਯਾਤਰਾ ਲਈ ਟਿਕਟਾਂ ਦੀ ਬੁਕਿੰਗ ਕਰਵਾ ਸਕਣਗੇ।
ਤੁਸੀਂ ਇਨ੍ਹਾਂ ਰੂਟਾਂ 'ਤੇ ਕਰ ਸਕਦੇ ਹੋ ਯਾਤਰਾ
ਕੰਪਨੀ ਅਨੁਸਾਰ ਫਲੈਸ਼ ਸੇਲ ਤਹਿਤ ਤੁਸੀਂ ਇੰਫਾਲ-ਕੋਲਕਾਤਾ ਅਤੇ ਇੰਫਾਲ-ਗੁਹਾਟੀ ਮਾਰਗਾਂ ਉੱਤੇ 914 ਰੁਪਏ ਵਿੱਚ ਯਾਤਰਾ ਕਰ ਸਕੋਗੇ। ਇਸ ਦੇ ਨਾਲ ਹੀ ਬੰਗਲੁਰੂ-ਹੈਦਰਾਬਾਦ ਦਾ ਕਿਰਾਇਆ 1414 ਰੁਪਏ, ਬੇਂਗਲੁਰੂ-ਗੋਆ ਅਤੇ ਗੋਆ-ਹੈਦਰਾਬਾਦ ਮਾਰਗਾਂ 'ਤੇ 1,614 ਰੁਪਏ, ਭੁਵਨੇਸ਼ਵਰ-ਕੋਲਕਾਤਾ ਮਾਰਗ 'ਤੇ 1,714 ਰੁਪਏ ਅਤੇ ਪੁਣੇ-ਬੰਗਲੌਰ ਰੂਟ 'ਤੇ 1,814 ਰੁਪਏ ਕਿਰਾਇਆ ਦੱਸਿਆ ਗਿਆ ਹੈ।
90 ਪ੍ਰਤੀਸ਼ਤ ਲੋਕ ਕਰਨਾ ਚਾਹੁੰਦੇ ਹਨ ਯਾਤਰਾ
ਏਅਰਲਾਈਨ ਨੇ ਕਿਹਾ ਕਿ ਕਾਰੋਬਾਰੀ ਯਾਤਰਾ ਦੋਹਰੇ ਅੰਕਾਂ ਦੇ ਆਂਕੜੇ ਨਾਲ ਆਪਣੇ ਕੋਵਿਡ-19 ਤੋਂ ਪਹਿਲਾਂ ਵਾਲੇ ਪੱਧਰ 'ਤੇ ਵਾਪਸ ਪਰਤ ਰਹੀਹੈ।ਲੋਕ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਮੱਦੇਨਜ਼ਰ ਕੰਪਨੀ ਨੇ ਇਹ ਸੇਲ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : Ola Electric Scooter ਦੀ ਲਾਂਚਿੰਗ ਡੇਟ ਦਾ ਹੋਇਆ ਐਲਾਨ, ਜਾਣੋ ਕੀ ਹੈ ਇਸ 'ਚ ਖ਼ਾਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।