299 ਰੁਪਏ ''ਚ ਦੇਸ਼-ਵਿਦੇਸ਼ ''ਚ ਕੀਤੇ ਵੀ ਬੁੱਕ ਕਰਵਾਉ ਰੂਮ
Friday, Aug 25, 2017 - 10:44 PM (IST)
ਨਵੀਂ ਦਿੱਲੀ— ਜੇਕਰ ਤੁਸੀਂ ਕੀਤੇ ਘੁੰਮਣ ਜਾਣ ਦਾ ਮੰਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ, ਕਿਉਂਕਿ ਹੋਟਲ ਬੁਕਿੰਗ ਸੇਵਾ ਦੇਣ ਵਾਲੀ ਕੰਪਨੀ oyo ਰੂਮ ਨੀ ਵੀ ਮਾਨਸੂਨ ਆਫਰ ਸਟੀਲਸ ਆਨ ਸਟੇਜ ਦੀ ਪੇਸ਼ਕਸ਼ ਕੀਤੀ ਹੈ। ਇਸ ਸਕੀਮ ਦੇ ਤਹਿਤ ਕੰਪਨੀ ਹਰੇਕ ਦਿਨ ਸ਼ਾਮ ਨੂੰ ਚਾਰ ਵਜੇ 500 ਹੋਟਲ ਕਮਰਿਆਂ ਦੀ ਪੇਸ਼ਕਸ਼ 299 ਰੁਪਏ 'ਚ ਕਰੇਗੀ। ਕੰਪਨੀ ਨੇ ਦੱਸਿਆ ਕਿ ਇਸ ਆਫਰ ਦੇ ਤਹਿਤ ਉਸ ਦੇ ਐਪ ਨਾਲ ਬੁਕਿੰਗ 'ਤੇ ਹੋਟਲ ਕਿਰਾਇਆ ਘੱਟ ਤੋਂ ਘੱਟ 50 ਫੀਸਦੀ ਤੱੱਕ ਸਸਤਾ ਉਪਲਬਧ ਹੋਵੇਗਾ। ਜੋਂ ਨਿਊਨਤਮ 799 ਰੁਪਏ ਤੱਕ ਹੋਵੇਗਾ। ਇਸ ਤੋਂ ਇਲਾਵਾ ਹਰ ਰੋਜ਼ ਸ਼ਾਮ ਚਾਰ ਵਜੇ ਉਹ 500 ਹੋਟਲ ਕਮਰਿਆਂ ਦੀ ਬੁਕਿੰਗ 299 ਰੁਪਏ 'ਚ ਕਰੇਗੀ। ਇਨ੍ਹਾਂ ਕਮਰਿਆਂ ਦੀ ਬੁਕਿੰਗ ਪਹਿਲਾਂ ਆਓ, ਪਹਿਲਾਂ ਪਾਓ ਦੀ ਨਿਤੀ ਦੇ ਆਧਾਰ 'ਤੇ ਹੋਵੇਗੀ। ਕੰਪਨੀ ਨੇ ਦੱਸਿਆ ਕਿ ਉਸ ਦੀ ਇਹ ਸੇਲ ਉਸ ਦੇ ਦੇਸ਼ ਭਰ 'ਚ ਸਹਿਯੋਗੀ ਹੋਟਲਾਂ ਦੇ ਨਾਲ-ਨਾਲ ਨਿਦੇਸ਼ ਸਥਿਤ ਹੋਟਲਾਂ ਦੇ ਲਈ ਵੀ ਲਾਗੂ ਹੋਵੇਗੀ। ਕੰਪਨੀ ਕੁਆਲਾਲੰਪੁਰ, ਕਾਠਮਾਂਡੋ, ਧਰਮਸ਼ਾਲਾ, ਆਗਰਾ, ਏ. ਲੇ. ਪੀ. ਕੁਰਗ, ਕਾਰਬੇਟ, ਦਾਰਜਿਲਿੰਗ, ਗੋਆ ਸਮੇਤ ਕੰਨਿਆਕੁਮਾਰੀ, ਸ਼ਿਲਾਂਗ ਅਤੇ ਸਥਾਨਾਂ 'ਤੇ ਦੇਸ਼ ਭਰ 'ਚ ਆਪਣੇ ਸਹਿਯੋਗੀ ਹੋਟਲਾਂ 'ਤੇ ਇਹ ਸੇਲ ਸੁਵਿਧਾ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਆਓ 200 ਤੋਂ ਜ਼ਿਆਦਾ ਭਾਰਤੀ ਸ਼ਹਿਰਾਂ 'ਚ 7000 ਹੋਟਲਾਂ ਅਤੇ 70,000 ਕਮਰਿਆਂ ਦਾ ਪਰਿਚਾਲਣ ਕਰਦੀ ਹੈ। ਟੀਪ ਇਹ ਸਿਰਫ ਪ੍ਰਾਰਮਿਭਕ ਜਾਣਕਾਰੀ ਹੈ। ਅਧਿਕੁਤ ਜਾਣਕਾਰੀ ਸੰਬੰਧਿਤ ਕੰਪਨੀ ਜਾ ਉਸ ਦੇ ਪ੍ਰਤੀਨਿਧੀ ਤੋਂ ਹੀ ਪ੍ਰਾਪਤ ਕਰੋ।
