ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ MG Comet EV ਦੀ ਰਾਈਡ ਦਾ ਆਨੰਦ ਲੈਂਦੀ ਆਈ ਨਜ਼ਰ, ਵੀਡੀਓ ਵਾਇਰਲ
Sunday, Jul 02, 2023 - 06:23 PM (IST)
ਨਵੀਂ ਦਿੱਲੀ - MG Motors ਨੇ 26 ਅਪ੍ਰੈਲ ਨੂੰ ਭਾਰਤੀ ਬਾਜ਼ਾਰ 'ਚ ਆਪਣੀ Comet EV ਨੂੰ ਲਾਂਚ ਕੀਤਾ ਸੀ। ਇਹ ਕਾਰ ਬਾਜ਼ਾਰ 'ਚ ਤਿੰਨ ਵੇਰੀਐਂਟ 'ਚ ਉਪਲੱਬਧ ਹੈ, ਜਿਸ 'ਚ ਪੇਸ, ਪਲੇਅ ਅਤੇ ਪਲਸ਼ ਸ਼ਾਮਲ ਹਨ। ਪੇਸ ਦੀ ਕੀਮਤ 7.98 ਲੱਖ ਰੁਪਏ, ਪਲੇਅ ਦੀ ਕੀਮਤ 9.28 ਲੱਖ ਰੁਪਏ ਅਤੇ ਪਲਸ਼ ਦੀ ਕੀਮਤ 9.98 ਲੱਖ ਰੁਪਏ ਹੈ। MG Comet EV ਦੀ ਬੁਕਿੰਗ ਚਾਲੂ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਨੂੰ ਇਸ ਇਲੈਕਟ੍ਰਿਕ ਕਾਰ ਦੀ ਸਵਾਰੀ ਕਰਦੇ ਦੇਖਿਆ ਗਿਆ ਹੈ, ਜਿਸ ਦਾ ਵੀਡੀਓ ਮੌਰਿਸ ਗੈਰੇਜਸ ਨੇ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਹੈ।
ਇਹ ਵੀ ਪੜ੍ਹੋ : ਆਟੋ ਸੈਕਟਰ ਨੇ ਫੜੀ ਰਫਤਾਰ, ਮਾਰੂਤੀ, ਟੋਯੋਟਾ ਤੋਂ ਲੈ ਕੇ ਹੁੰਡਈ ਨੇ ਵੇਚੀਆਂ ਰਿਕਾਰਡ ਗੱਡੀਆਂ
ਵੀਡੀਓ 'ਚ ਜਾਹਨਵੀ ਕਪੂਰ ਬਲੈਕ ਟਾਪ ਅਤੇ ਬ੍ਰਾਊਨ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਹਲਕੇ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ 'ਚ ਅਭਿਨੇਤਰੀ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਜਾਨ੍ਹਵੀ MG Comet EV ਨੂੰ ਚਲਾਉਣ ਦਾ ਮਜ਼ਾ ਲੈ ਰਹੀ ਹੈ ਅਤੇ ਇਸ ਦੇ ਲੁੱਕ ਦੀ ਤਾਰੀਫ ਕਰ ਰਹੀ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇ ਦਾ ਜ਼ਿਕਰ ਕੀਤਾ। ਇਸ ਕਾਰ ਨੂੰ ਰਿਮੋਟ ਤੋਂ ਵੀ ਲਾਕ ਕੀਤਾ ਜਾ ਸਕਦਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਿਆਰ ਦੇ ਰਹੇ ਹਨ।
ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ ਸਿੱਧਾ ਅਸਰ
ਇਹ 230km ਦੀ ARAI-ਪ੍ਰਮਾਣਿਤ ਰੇਂਜ ਪ੍ਰਾਪਤ ਕਰ ਸਕਦਾ ਹੈ। MG ਨੇ ਇੱਕ 3.3kW ਆਨਬੋਰਡ ਚਾਰਜਰ ਵੀ ਦਿੱਤਾ ਹੈ, ਜੋ 7 ਘੰਟਿਆਂ ਵਿੱਚ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਕਰ ਸਕਦਾ ਹੈ। ਇਸ 'ਚ ਦਿੱਤੀ ਗਈ ਬੈਟਰੀ 42hp ਅਤੇ 110Nm ਦਾ ਟਾਰਕ ਜਨਰੇਟ ਕਰਦੀ ਹੈ। MG ਮੋਟਰ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਕਾਰ ਨੂੰ 1000 ਕਿਲੋਮੀਟਰ ਤੱਕ ਚਲਾਉਣ ਦੀ ਕੀਮਤ ਸਿਰਫ 519 ਰੁਪਏ ਹੈ, ਜੋ ਕਿ ਬਹੁਤ ਘੱਟ ਕੀਮਤ ਹੈ।
MG ਕੋਮੇਟ EV ਦੋ 10.25-ਇੰਚ ਸਕ੍ਰੀਨ, ਇੱਕ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ ਅਤੇ ਇੱਕ ਡਿਜੀਟਲ ਕਲੱਸਟਰ, 55+ ਕਨੈਕਟਡ ਵਿਸ਼ੇਸ਼ਤਾਵਾਂ, 100 ਵੌਇਸ ਕਮਾਂਡਾਂ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ, ਡਿਊਲ ਫਰੰਟ ਏਅਰਬੈਗਸ, EBD ਦੇ ਨਾਲ ABS, ਫਰੰਟ ਅਤੇ ਰਿਅਰ 3-ਪੁਆਇੰਟ ਸੀਟਬੈਲਟ, ਰੀਅਰ ਪਾਰਕਿੰਗ ਸੈਂਸਰ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ISOFIX ਚਾਈਲਡ ਸੀਟ ਵਰਗੇ ਫੀਚਰਸ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਮੋਬਾਈਲ-TV ਸਮੇਤ ਕਈ ਘਰੇਲੂ ਉਪਕਰਨ ਹੋਣਗੇ ਸਸਤੇ, ਦੇਖੋ ਸਾਮਾਨ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।