Twitter ਨੂੰ ਰੋਜ਼ਾਨਾ 32 ਕਰੋੜ ਦਾ ਨੁਕਸਾਨ, ਟਵਿੱਟਰ ’ਚ ਹੋ ਸਕਦੇ ਹਨ ਇਹ ਬਦਲਾਅ

Monday, Nov 21, 2022 - 05:47 PM (IST)

Twitter ਨੂੰ ਰੋਜ਼ਾਨਾ 32 ਕਰੋੜ ਦਾ ਨੁਕਸਾਨ, ਟਵਿੱਟਰ ’ਚ ਹੋ ਸਕਦੇ ਹਨ ਇਹ ਬਦਲਾਅ

ਨਵੀਂ ਦਿੱਲੀ (ਇੰਟ.) - ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਕੰਪਨੀ ਤੋਂ ਅੱਗੇ ਹੋਰ ਵੀ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾ ਰਹੇ ਹਨ। ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ, 2 ਦਿਨ ਪਹਿਲਾਂ ਟਵਿੱਟਰ ਕਈ ਇੰਜੀਨੀਅਰਾਂ ਦੇ ਵੱਡੇ ਪੈਮਾਨੇ ’ਤੇ ਅਸਤੀਫਿਆਂ ਤੋਂ ਬਾਅਦ ਹੁਣ ਐਲਨ ਮਸਕ ਸੇਲਸ ਅਤੇ ਪਾਰਟਨਰਸ਼ਿਪ ਡਿਪਰਾਟਮੈਂਟ ਦੇ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਕੱਢਣ ਲਈ ਨਿਸ਼ਾਨਾ ਬਣਾ ਰਹੇ ਹਨ। ਇਸ ਦੌਰਾਨ ਹਾਲ ਹੀ ’ਚ ਮਸਕ ਨੇ ਟਵੀਟ ਕੀਤਾ, ‘ਟਵਿਟਰ ਇਸ ਅਲਾਈਵ’। ਰਿਪੋਰਟ ਅਨੁਸਾਰ, ਐਲਨ ਮਸਕ ਟਵਿੱਟਰ ’ਚ ਸੈਕਿੰਡ ਰਾਊਂਡ ਦੀ ਛਾਂਟੀ ਸੋਮਵਾਰ ਨੂੰ ਕਰ ਸਕਦੇ ਹਨ। ਐਲਨ ਮਸਕ ਟਵਿੱਟਰ ਦੇ 7,500 ਕਰਮਚਾਰੀਆਂ ਵਿਚੋਂ 50 ਫੀਸਦੀ ਤੋਂ ਵੱਧ ਨੂੰ ਪਹਿਲਾਂ ਹੀ ਕੱਢ ਚੁੱਕੇ ਹਨ। 18 ਨਵੰਬਰ ਨੂੰ ਟਵਿੱਟਰ ਦੇ 1,200 ਤੋਂ ਵੱਧ ਕਰਮਚਾਰੀਆਂ ਨੇ ਅਸਤੀਫਾ ਦੇ ਦਿੱਤਾ ਸੀ। ਰਿਪੋਰਟਾਂ ਅਨੁਸਾਰ, ਸੇਲਸ, ਪਾਰਟਨਰਸ਼ਿਪ ਅਤੇ ਦੂਜੇ ਸਿਮੀਲਰ ਰੋਲਸ ਦੇ ਮੁਕਾਬਲੇ ’ਚ ਟੈਕਨੀਕਲ ਰੋਲਸ ’ਚ ਵਧੇਰੇ ਕਰਮਚਾਰੀਆਂ ਨੇ ਕੰਪਨੀ ਦਾ ਬਦਲ ਚੁਣਿਆ ਸੀ। ਇਹ ਸਾਰੇ ਅਸਤੀਫੇ ਐਲਨ ਮਸਕ ਦੇ ਉਸ ਅਲਟੀਮੇਟਮ ਤੋਂ ਬਾਅਦ ਆਏ ਸਨ, ਜਿਸ ਵਿਚ ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਜ਼ਿਆਦਾ ਦੇਰ ਤਕ ਕੰਮ ਕਰਨ ਲਈ ਤਿਆਰ ਰਹੋ ਜਾਂ ਕੰਪਨੀ ਛੱਡੋ। ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਨੇ ਇਨ੍ਹਾਂ ਅਸਤੀਫਿਆਂ ’ਤੇ ਕਿਹਾ ਸੀ ਕਿ ਮੈਨੂੰ ਕੋਈ ਪ੍ਰਵਾਹ ਨਹੀਂ ਹੈ। ਜੋ ਵਧੀਆ ਮੁਲਾਜ਼ਮ ਹਨ ਉਹ ਨਹੀਂ ਗਏ ਹਨ।

ਇਹ ਵੀ ਪੜ੍ਹੋ : Tesla ਨੇ ਵਾਪਸ ਮੰਗਵਾਈਆਂ ਲੱਖਾਂ ਕਾਰਾਂ, ਟੇਲ ਲਾਈਟ 'ਚ ਸਮੱਸਿਆ ਤੋਂ ਬਾਅਦ ਲਿਆ ਗਿਆ ਫੈਸਲਾ

ਸੇਲਸ ਅਤੇ ਪਾਰਟਨਰਸ਼ਿਪ ਡਿਪਾਰਟਮੈਂਟ ਦੇ ਲੀਡਰਸ ਨੂੰ ਕੱਢਿਆ

ਰਿਪੋਰਟਾਂ ਅਨੁਸਾਰ, ਐਲਨ ਮਸਕ ਨੇ ਸੇਲਸ ਅਤੇ ਪਾਰਟਨਰਸ਼ਿਪ ਡਿਪਾਰਟਮੈਂਟ ਦੇ ਲੀਡਰਜ਼ ਨੂੰ ਹੋਰ ਜ਼ਿਆਦਾ ਕਰਮਚਾਰੀਆਂ ਨੂੰ ਕੱਢਣ ਲਈ ਕਿਹਾ ਸੀ।ਇਸ ਦੇ ਜਵਾਬ ਵਿਚ ਮਾਰਕੀਟਿੰਗ-ਸੇਲਜ਼ ਦੀ ਨਿਗਰਾਨੀ ਕਰਨ ਵਾਲੇ ਰਾਬਿਨ ਵ੍ਹੀਲਰ, ਪਾਰਟਨਰਸ਼ਿਪ ਦਾ ਮੈਨੇਜਮੈਂਟ ਕਰਨ ਵਾਲੇ ਮੈਗੀ ਸੁਨੀਵਿਕ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਤੀਜੇ ਵਜੋਂ ਰਾਬਿਨ ਅਤੇ ਮੈਗੀ ਦੋਵਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵ੍ਹੀਲਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਟਵਿੱਟਰ ਛੱਡਣ ਬਾਰੇ ਵਿਚਾਰ ਕੀਤਾ ਸੀ ਪਰ ਉਦੋਂ ਉਨ੍ਹਾਂ ਨੂੰ ਕੰਪਨੀ ’ਚ ਰੁਕਣ ਲਈ ਰਾਜ਼ੀ ਕਰ ਲਿਆ ਗਿਆ ਸੀ। ਉਨ੍ਹਾਂ ਨੇ ਸਪਾਂਸਰਸ ਤੱਕ ਪਹੁੰਚਣ ਦੇ ਆਪਣੇ ਯਤਨਾਂ ਵਿਚ ਮਸਕ ਦੀ ਸਹਾਇਤਾ ਕੀਤੀ ਹੈ, ਜੋ ਕਿ ਟਵਿੱਟਰ ਦੀਆਂ ਬਦਲਦੀਆਂ ਤਰਜੀਹਾਂ ਅਤੇ ਟੀਚਿਆਂ ਲਈ ਜ਼ਰੂਰੀ ਸੀ। ਪ੍ਰਮੁੱਖ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਟਵਿੱਟਰ ਖਰਚਿਆਂ ਨੂੰ ਰੋਕ ਰਹੀਆਂ ਹਨ। ਵੱਡੇ ਬਦਲਾਵਾਂ ’ਚੋਂ ਲੰਘ ਰਿਹੈ ਟਵਿੱਟਰ ਐਲਨ ਮਸਕ ਨੇ ਅਕਤੂਬਰ ’ਚ 44 ਬਿਲੀਅਨ ਡਾਲਰ ਯਾਨੀ 3.58 ਲੱਖ ਕਰੋੜ ਰੁਪਏ ’ਚ ਟਵਿਟਰ ਨੂੰ ਖਰੀਦਿਆ ਸੀ। ਟਵਿਟਰ ਦਾ ਚਾਰਜ ਸੰਭਾਲਣ ਤੋਂ ਬਾਅਦ ਤੋਂ ਐਲਨ ਮਸਕ ਕੰਪਨੀ ’ਚ ਵੱਡੇ ਬਦਲਾਅ ਕਰਨ ’ਚ ਰੁਝੇ ਹੋਏ ਹਨ। ਕੁਝ ਦਿਨ ਪਹਿਲਾਂ, ਉਨ੍ਹਾਂ ਨੇ ਛਾਂਟੀ ਦੇ ਪਹਿਲੇ ਰਾਊਂਡ ’ਚ ਲਗਭਗ 3,700 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਉਥੇ ਭਾਰਤ ਵਿਚ ਕੰਪਨੀ ਦੇ 90 ਫੀਸਦੀ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਬਣੇ ਨਾਨਾ, ਘਰ ਆਈ ਡਬਲ ਖੁਸ਼ੀ, ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਕੰਪਨੀ ਨੂੰ ਰੋਜ਼ਾਨਾ 32 ਕਰੋੜ ਦਾ ਨੁਕਸਾਨ

ਛਾਂਟੀ ’ਤੇ ਮਸਕ ਨੇ ਕਿਹਾ,‘‘ਜਦੋਂ ਕੰਪਨੀ ਨੂੰ ਰੋਜ਼ਾਨਾ 40 ਲੱਖ ਡਾਲਰ (32.77 ਕਰੋੜ ਰੁਪਏ) ਦਾ ਨੁਕਸਾਨ ਹੋ ਰਿਹਾ ਹੈ, ਤਾਂ ਸਾਡੇ ਕੋਲ ਕਰਮਚਾਰੀਆਂ ਨੂੰ ਹਟਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।’’ ਜਿਨ੍ਹਾਂ ਨੂੰ ਵੀ ਕੱਢਿਆ ਗਿਆ ਹੈ, ਉਨ੍ਹਾਂ ਨੂੰ 3 ਮਹੀਨਿਆਂ ਦਾ ਸੇਵਰੇਂਸ ਦਿੱਤਾ ਗਿਆ ਹੈ, ਜੋ ਕਿ ਕਾਨੂੰਨੀ ਤੌਰ ’ਤੇ ਦਿੱਤੇ ਜਾਣ ਵਾਲੇ ਅਮਾਊਂਟ ਤੋਂ 50 ਫੀਸਦੀ ਵੱਧ ਹੈ।

ਬਲੂ ਸਬਸਕ੍ਰਿਪਸ਼ਨ ਸਰਵਿਸ

ਐਲਨ ਮਸਕ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਟਵਿੱਟਰ ’ਤੇ ਬਲੂ ਟਿੱਕ, ਯਾਨੀ ਵੈਰੀਫਾਈਡ ਅਕਾਊਂਟਸ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦੇਣੇ ਹੋਣਗੇ। ਇਹ ਚਾਰਜ ਸਾਰੇ ਦੇਸ਼ ’ਚ ਵੱਖ-ਵੱਖ ਹੋਵੇਗਾ। 27 ਅਕਤੂਬਰ ਨੂੰ ਟਵਿੱਟਰ ਨੂੰ ਖਰੀਦਣ ਤੋਂ 5 ਦਿਨ ਬਾਅਦ ਮੰਗਲਵਾਰ ਰਾਤ ਨੂੰ ਐਲਨ ਮਸਕ ਨੇ ਇਹ ਐਲਾਨ ਕੀਤਾ ਸੀ। ਹਾਲਾਂਕਿ ਫਰਜ਼ੀ ਖਾਤਿਆਂ ਦੀ ਵਧਦੀ ਗਿਣਤੀ ਕਾਰਨ ਅਜੇ ਇਸ ਸੇਵਾ ਨੂੰ ਰੋਕ ਦਿੱਤਾ ਗਿਆ ਹੈ। 29 ਨਵੰਬਰ ਨੂੰ ਇਹ ਮੁੜ ਲਾਂਚ ਕੀਤੀ ਜਾਵੇਗੀ।

ਟਵਿੱਟਰ ’ਚ ਹੋ ਸਕਦੇ ਹਨ ਇਹ ਬਦਲਾਅ

1.ਸੁਪਰ ਐਪ ਬਣਾਉਣ ਦੀ ਯੋਜਨਾ : ਐਲਨ ਮਸਕ ਟਵਿੱਟਰ ਨੂੰ ‘ਸੁਪਰ ਐਪ’ ਬਣਾਉਣਾ ਚਾਹੁੰਦੇ ਹਨ। ਕ੍ਰਿਏਟਰ ਇਸ ਰਾਹੀਂ ਪੈਸੇ ਕਮਾ ਸਕਣਗੇ ਅਤੇ ਯੂਜ਼ਰਜ਼ ਇਸ ਰਾਹੀਂ ਭੁਗਤਾਨ, ਸ਼ਾਪਿੰਗ ਅਤੇ ਇਥੋਂ ਤਕ ਕਿ ਟੈਕਸੀ ਵੀ ਬੁੱਕ ਕਰ ਸਕਣਗੇ।

2. ਫ੍ਰੀ ਸਪੀਚ : ਮਸਕ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਹ ਟਵਿੱਟਰ ਨੂੰ ਫ੍ਰੀ ਸਪੀਚ ਪਲੇਟਫਾਰਮ ਬਣਾਉਣ ’ਤੇ ਜ਼ੋਰ ਦੇਣਗੇ। ਇਸ ਤੋਂ ਇਲਾਵਾ ਸੰਕੇਤ ਦਿੱਤਾ ਸੀ ਕਿ ਉਹ ਕੰਟੈਂਟ ਮਾਡਰੇਸ਼ਨ ਪਾਲਿਸੀ ’ਚ ਬਦਲਾਅ ਕਰ ਸਕਦੇ ਹਨ।

3. ਕ੍ਰਿਪਟੋ ਮਾਰਕੀਟ ਲਈ ਪਲੇਟਫਾਰਮ : ਟਵਿੱਟਰ ਜ਼ਰੀਏ ਮਸਕ ਦੀ ਕ੍ਰਿਪਟੋਕਰੰਸੀ ਲਈ ਇਕ ਸੰਭਾਵੀ ਲਾਂਚਪੈਡ ਬਣਾਉਣ ਦੀ ਤਿਆਰੀ ਹੈ। ਮਸਕ ਦਾ ਟੇਸਲਾ ਆਪਣੀ ਬੈਲੇਂਸ ਸ਼ੀਟ ’ਚ ਕ੍ਰਿਪਟੋ ਰੱਖਦੀ ਹੈ ਅਤੇ ਪੇਮੈਂਟ ਵੀ ਸਵੀਕਾਰ ਕਰਦੀ ਹੈ।

4. ਚੀਨ ਦੇ ਚੱਕਰ ਵਿਚ ਡੇਟਾ ਰਿਸਕ : ਮਸਕ ਦੀ ਟੇਸਲਾ ਚੀਨ ਵਿਚ ਆਪਣਾ ਕਾਰੋਬਾਰ ਵਧਾ ਰਹੀ ਹੈ। ਮਾਹਿਰਾਂ ਨੂੰ ਲੱਗਦਾ ਹੈ ਕਿ ਮਸਕ ਚੀਨੀ ਸਰਕਾਰ ਨਾਲ ਸਬੰਧ ਸੁਧਾਰਨ ਲਈ ਟਵਿੱਟਰ ਯੂਜ਼ਰਜ਼ ਦਾ ਡਾਟਾ ਉਨ੍ਹਾਂ ਨਾਲ ਸਾਂਝਾ ਕਰ ਸਕਦਾ ਹਨ।

ਇਹ ਵੀ ਪੜ੍ਹੋ : ਨਕਲੀ ਦਵਾਈਆਂ ’ਤੇ ਕੱਸੇਗਾ ਸ਼ਿਕੰਜਾ, QR ਕੋਡ ਨਾਲ ਹੋਵੇਗੀ ਅਸਲੀ ਅਤੇ ਨਕਲੀ ਦਵਾਈ ਦੀ ਪਛਾਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News