64,000 ਡਾਲਰ ਤੱਕ ਪਹੁੰਚਿਆ ਬਿਟਕੁਆਇਨ, ਜਲਦ ਤੋੜ ਸਕਦਾ ਹੈ ਆਪਣਾ ਪਿਛਲਾ ਰਿਕਾਰਡ

02/29/2024 8:59:31 PM

ਬਿਜਨੈਸ ਡੈਸਕ - ਬਿਟਕੁਆਇਨ ਦੀ ਕੀਮਤ ਲਗਾਤਾਰ ਵਧ ਰਹੀ ਹੈ। ਸਭ ਤੋਂ ਵੱਡੇ ਕ੍ਰਿਪਟੋਕਰੰਸੀ ਪਲੇਟਫਾਰਮ ਬਿਟਕੋਇਨ ਦੀ ਕੀਮਤ $61,000 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲੇ ਦਿਨ ਇਹ $63,000 ਨੂੰ ਪਾਰ ਕਰ ਗਿਆ ਸੀ, ਜੋ ਨਵੰਬਰ 2021 ਤੋਂ ਬਾਅਦ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ - ਕੈਡਬਰੀ ਚਾਕਲੇਟ 'ਚੋਂ ਨਿਕਲੇ ਕੀੜੇ! ਸ਼ਿਕਾਇਤ ਕਰਨ 'ਤੇ ਕੰਪਨੀ ਨੇ ਦਿੱਤੀ ਇਹ ਸਫਾਈ

ਬਿਟਕੁਆਇਨ ਦੀਆਂ ਕੀਮਤਾਂ 5.5 ਪ੍ਰਤੀਸ਼ਤ ਵੱਧ ਕੇ $64,000 ਹੋ ਗਈਆਂ, ਜੋ ਕਿ $68,982 ਦੇ ਇਸ ਦੇ ਸਭ ਤੋਂ ਉੱਚੇ ਪੱਧਰ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਪੱਧਰ ਹੈ। ਇਸ ਹਫਤੇ ਹੀ ਬਿਟਕੁਆਇਨ ਦੀ ਕੀਮਤ 'ਚ 20 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਸਾਲ 2024 'ਚ ਇਸ ਦੀ ਕੀਮਤ 40 ਫੀਸਦੀ ਵਧ ਸਕਦੀ ਹੈ।

ਬਿਟਕੁਆਇਨ ਦੀ ਵਧਦੀ ਕੀਮਤ ਦੇ ਬਾਵਜੂਦ ਇਸ ਨੂੰ ਲੈ ਕੇ ਨਿਵੇਸ਼ਕਾਂ 'ਚ ਕਾਫੀ ਉਤਸ਼ਾਹ ਹੈ। ਇਸ ਦੀ ਮੰਗ ਲਗਾਤਾਰ ਵਧ ਰਹੀ ਹੈ, ਜਦਕਿ ਇਸ ਦੀ ਸਪਲਾਈ ਪੂਰੀ ਕਰਨੀ ਔਖੀ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ, ਮੰਗੀ 2 ਕਰੋੜ ਦੀ ਫਿਰੌਤੀ

ਕੰਪਨੀ $54 'ਤੇ ਪ੍ਰਤੀ ਦਿਨ $900 ਮਿਲੀਅਨ ਦੇ ਲਗਭਗ 60,000 ਬਿਟਕੋਇਨ ਜਾਰੀ ਕਰ ਰਹੀ ਹੈ। ਮਾਹਿਰਾਂ ਮੁਤਾਬਕ ਅਪ੍ਰੈਲ ਮਹੀਨੇ ਤੱਕ ਬਿਟਕੁਆਇਨ ਦੀ ਸਪਲਾਈ ਅੱਧੀ ਰਹਿ ਜਾਵੇਗੀ, ਜਿਸ ਕਾਰਨ ਕੰਪਨੀ ਕੋਲ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੇ ਬਿਟਕੁਆਇਨ ਨਹੀਂ ਹੋਣਗੇ। ਸਪਲਾਈ ਦੀ ਕਮੀ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Inder Prajapati

Content Editor

Related News