ਬਿਟਕੁਆਇਨ ''ਚ ਉਛਾਲ ਨਾਲ ਹੋ ਸਕਦੈ ''ਈ-ਪੋਂਜੀ'' ਵਰਗੇ ਘਪਲੇ

12/11/2017 2:57:55 AM

ਨਵੀਂ ਦਿੱਲੀ-ਵਰਚੁਅਲ ਕਰੰਸੀ ਬਿਟਕੁਆਇਨ ਦਾ ਮੁੱਲ 10 ਲੱਖ ਰੁਪਏ ਤੱਕ ਦੀ ਉਚਾਈ ਛੂਹਣ ਦੌਰਾਨ ਰੈਗੂਲੈਟਰੀ ਨੂੰ ਖਦਸ਼ਾ ਹੈ ਕਿ ਇਸ ਤਰ੍ਹਾਂ ਦੀਆਂ ਕਰੰਸੀਆਂ ਦੀ ਰੈਗੂਲੇਸ਼ਨ ਲਈ ਕਿਸੇ ਢਾਂਚੇ ਦੀ ਕਮੀ ਦੌਰਾਨ 'ਈ-ਪੋਂਜੀ' ਵਰਗੇ ਘਪਲੇ ਸਾਹਮਣੇ ਆ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਤੇ ਸੇਬੀ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਜਲਦ ਹੀ ਬੈਠਕ ਕਰਨਗੀਆਂ ਤਾਂ ਕਿ ਨਿਵੇਸ਼ਕਾਂ ਦੇ ਹਿੱਤਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਹੱਲ 'ਤੇ ਵਿਚਾਰ ਕੀਤਾ ਜਾ ਸਕੇ। ਏਜੰਸੀਆਂ ਨੂੰ ਖਦਸ਼ਾ ਹੈ ਕਿ ਰੈਗੂਲੇਟਰੀ ਕਮੀਆਂ ਦਾ ਫਾਇਦਾ ਧੋਖਾਦੇਹੀ ਕਰਨ ਵਾਲੇ ਉਠਾ ਸਕਦੇ ਹਨ।


Related News