ਕ੍ਰਿਪਟੋ ਕਰੰਸੀ ''ਚ ਫਿਰ ਮਚੀ ਹਾਹਾਕਾਰ! 21,000 ਤੋਂ ਹੇਠਾਂ ਡਿੱਗਿਆ ਬਿਟਕੁਆਇਨ

06/15/2022 5:03:57 PM

ਬਿਜਨੈੱਸ ਡੈਸਕ- ਬਿਟਕੁਆਇਨ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਇਕ ਵਾਰ ਫਿਰ ਤੋਂ ਤਗੜਾ ਝਟਕਾ ਲੱਗਿਆ ਹੈ। ਦਰਅਸਲ ਕੱਲ੍ਹ ਭਾਵ ਮੰਗਲਵਾਰ ਨੂੰ ਬਿਟਕੁਆਇਨ ਏਸ਼ੀਆ 'ਚ 21,000 ਡਾਲਰ ਤੋਂ ਹੇਠਾਂ ਡਿੱਗ ਗਿਆ। Coindesk ਦੇ ਅੰਕੜਿਆਂ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਲਗਭਗ 7 ਫੀਸਦੀ ਹੇਠਾਂ ਸੀ ਅਤੇ $ 22,531.22  'ਤੇ ਕਾਰੋਬਾਰ ਕਰ ਰਹੀ ਸੀ। ਦੱਸ ਦੇਈਏ ਕਿ ਬਿਟਕੁਆਇਨ 2020 ਦੇ ਅੰਤਰ ਤੋਂ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਈਥਰ ਸਮੇਤ ਹੋਰ ਡਿਜ਼ੀਟਲ ਸਿੱਕੇ ਵੀ ਤੇਜ਼ੀ ਨਾਲ ਘੱਟ ਗਏ ਸਨ। ਉਧਰ ਪਿਛਲੇ ਸੱਤ ਦਿਨਾਂ ਦੇ ਦੌਰਾਨ ਬਿਟਕੁਆਇਨ ਦੀਆਂ ਕੀਮਤਾਂ 'ਚ 33.38 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਸ ਕ੍ਰਿਪਟੋਕਰੰਸੀ ਦੀਆਂ ਕੀਮਤਾਂ 'ਚ 24 ਘੰਟੇ ਦੇ ਦੌਰਾਨ 13.43 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਧਰ ਪਿਛਲੇ ਸੱਤ ਦਿਨਾਂ ਦੀਆਂ ਕੀਮਤਾਂ 'ਚ 42.84 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਦੁਪਿਹਰ ਨੂੰ USD Coin 'ਚ ਬਹੁਤ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ ਸੀ।
ਨਵੰਬਰ 2021 'ਚ ਬਿਟਕੁਆਇਨ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਵੀ ਸਨ। ਉਦੋਂ ਤੋਂ ਹੁਣ ਤੱਕ ਲਗਾਤਾਰ ਕੀਮਤਾਂ 'ਚ ਸਿਰਫ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਦੀ ਵਜ੍ਹਾ ਨਾਲ ਕ੍ਰਿਪਟੋ ਕਰੰਸੀ ਦਾ ਮਾਰਕਿਟ ਕੈਪ ਵੀ 3 ਟ੍ਰਿਲੀਅਨ ਡਾਲਰ ਤੋਂ ਘੱਟ ਕੇ 1 ਟ੍ਰਿਲੀਅਨ ਡਾਲਰ ਤੋਂ ਹੇਠਾਂ ਆ ਗਿਆ ਹੈ।
ਇਕ ਰਿਪੋਰਟ ਮੁਤਾਬਕ ਅਮਰੀਕਾ 'ਚ ਮਹਿੰਗਾਈ ਦਰ 40 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਇਸ ਤੋਂ ਬਾਅਦ ਫੈਡਰਲ ਬੈਂਕ ਦੀਆਂ ਵਿਆਜ਼ ਦਰਾਂ ਨੂੰ ਵਧਾਇਆ ਗਿਆ। ਜੋਕਾ ਕ੍ਰਿਪਟੋਕਰੰਸੀ ਦੀਆਂ ਕੀਮਤਾਂ 'ਚ ਗਿਰਾਵਟ ਦੀ ਇਕ ਪ੍ਰਮੁੱਖ ਥਾਂ ਹੈ।


Aarti dhillon

Content Editor

Related News