ਬੀਕਾਜੀ ਫੂਡਸ ਨੇ ਐਂਕਰ ਨਿਵੇਸ਼ਕਾਂ ਤੋਂ ਜੁਟਾਏ 262 ਕਰੋੜ ਰੁਪਏ

Thursday, Nov 03, 2022 - 04:38 PM (IST)

ਬੀਕਾਜੀ ਫੂਡਸ ਨੇ ਐਂਕਰ ਨਿਵੇਸ਼ਕਾਂ ਤੋਂ ਜੁਟਾਏ 262 ਕਰੋੜ ਰੁਪਏ

ਨਵੀਂ ਦਿੱਲੀ- ਨਮਕੀਨ ਅਤੇ ਮਠਿਆਈ ਬਣਾਉਣ ਵਾਲੀ ਕੰਪਨੀ ਬੀਕਾਜੀ ਫੂਡਸ ਇੰਟਰਨੇਸ਼ਨਲ ਲਿਮਟਿਡ ਨੇ ਐਂਕਰ ਨਿਵੇਸ਼ਕਾਂ ਤੋਂ 262 ਕਰੋੜ ਰੁਪਏ ਜੁਟਾਏ ਹਨ। ਕੰਪਨੀ ਦੀ ਸ਼ੁਰੂਆਤੀ ਸ਼ੇਅਰ ਵਿਕਰੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਸੱਤ ਨਵੰਬਰ ਨੂੰ ਇਸ ਦੀ ਸਮਾਪਤੀ ਹੋਵੇਗੀ। ਬੀ.ਐੱਸ.ਆਈ. ਦੀ ਵੈੱਬਸਾਈਟ 'ਤੇ ਵੀਰਵਾਰ ਸ਼ਾਮ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕੰਪਨੀ ਨੇ ਐਂਕਰ ਨਿਵੇਸ਼ਕਾਂ ਨੂੰ 87.37 ਲੱਖ ਇਕਵਿਟੀ ਸ਼ੇਅਰ 300 ਰੁਪਏ ਪ੍ਰਤੀ ਸ਼ੇਅਰ ਦੀ ਦਰ ਤੋਂ ਅਲਾਟ ਕਰਨ ਦਾ ਫ਼ੈਸਲਾ ਲਿਆ ਹੈ, ਇਸ ਲੈਣ-ਦੇਣ ਦਾ ਆਕਾਰ 262.11 ਕਰੋੜ ਰੁਪਏ ਹੋਵੇਗਾ।
ਐਂਕਰ ਨਿਵੇਸ਼ਕਾਂ ਵਿੱਚ ਈਸਟਸਪ੍ਰਿੰਗ ਇੰਵੈਸਟਮੈਂਟਸ, ਬੀ.ਐੱਨ.ਪੀ ਪਰੀਬਾਸ, ਮਾਰਗਨ ਸਟੇਨਲੀ, ਸਿੰਗਾਪੁਰ ਸਰਕਾਰ, ਨੋਮੁਰਾ, ਬਲੈਕਰਾਕ, ਗੋਲਡਮੈਨ ਸੈਕਸ, ਟਾਟਾ ਮਿਊਚੁਅਲ ਫਾਊਂਡੇਸ਼ਨ, ਆਦਿੱਤਿਆ ਬਿਰਲਾ ਸਨ ਲਾਈਫ ਐੱਮ.ਐੱਫ, ਆਈ.ਸੀ.ਆਈ.ਆਈ.ਸੀ. ਪਰੂਡੈਂਸੀਅਲ ਐੱਮ.ਐੱਫ, ਵ੍ਹਾਈਟਓਕ ਕੈਪੀਟਲ, ਕੋਟਕ ਐੱਮ.ਐੱਫ.ਐੱਫ, ਐੱਚ.ਡੀ.ਐੱਫ.ਸੀ. ਐੱਮ.ਐੱਫ. ਅਤੇ ਏਡੇਲਵਿਸ ਐੱਮ.ਐੱਫ. ਸ਼ਾਮਲ ਹਨ। 
ਆਈ.ਪੀ.ਓ ਵਿੱਚ ਬੁਲਾਰੇ ਅਤੇ ਮੌਜੂਦਾ ਸ਼ੇਅਰਧਾਰਕਾਂ ਦੁਆਰਾ ਲਗਭਗ 2.94 ਕਰੋੜ ਇਕਵਿਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ.ਐੱਫ.ਐੱਸ) ਸ਼ਾਮਲ ਹੈ। ਇਸ 'ਚ ਤਾਜ਼ਾ ਸ਼ੇਅਰ ਜਾਰੀ ਨਹੀਂ ਕੀਤੇ ਜਾਣਗੇ।


author

Aarti dhillon

Content Editor

Related News