ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ ''ਚ ਹੋਇਆ ਰਿਕਾਰਡ ਵਾਧਾ

03/06/2024 11:26:58 AM

ਮੁੰਬਈ - ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ, ਜਦੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋ ਗਿਆ। ਸੋਨਾ ਅੱਜ ਯਾਨੀ ਬੁੱਧਵਾਰ ਵਾਲੇ ਦਿਨ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ 924 ਰੁਪਏ ਮਹਿੰਗਾ ਹੋ ਗਿਆ, ਜਿਸ ਕਾਰਨ ਸੋਨੇ ਦੀ ਕੀਮਤ 64,404 ਰੁਪਏ ਹੋ ਗਈ ਹੈ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਲਈ ਖ਼ਾਸ ਖ਼ਬਰ, ਕੁਝ ਦਿਨਾਂ 'ਚ ਮੋਦੀ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਤੋਹਫ਼ਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 4 ਦਸੰਬਰ ਨੂੰ ਸੋਨੇ ਨੇ ਆਪਣੀ ਸਭ ਤੋਂ ਉੱਚੀ ਕੀਮਤ ਬਣਾਈ ਸੀ। ਉਦੋਂ ਇਸ ਦੀ ਕੀਮਤ 63,805 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ ਅੱਜ ਚਾਂਦੀ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਚਾਂਦੀ 1,261 ਰੁਪਏ ਮਹਿੰਗਾ ਹੋ ਗਈ, ਜਿਸ ਕਾਰਨ ਇਸ ਦੀ ਕੀਮਤ ਹੁਣ 72,038 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਪਹਿਲਾਂ ਚਾਂਦੀ 70,777 ਰੁਪਏ 'ਤੇ ਸੀ। ਚਾਂਦੀ ਨੇ ਵੀ ਪਿਛਲੇ ਸਾਲ 4 ਦਸੰਬਰ ਨੂੰ ਆਪਣਾ ਸਰਵਕਾਲੀ ਉੱਚ ਪੱਧਰ ਬਣਾਇਆ ਸੀ। ਚਾਂਦੀ 77 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਸੀ। 

ਇਹ ਵੀ ਪੜ੍ਹੋ - ਭਾਰਤ ਦੇ ਅਮੀਰ ਲੋਕਾਂ ਦੇ ਵੱਖਰੇ ਸ਼ੌਕ, ਇਨ੍ਹਾਂ ਲਗਜ਼ਰੀ ਚੀਜ਼ਾਂ 'ਤੇ ਪਾਣੀ ਵਾਂਗ ਵਹਾਉਂਦੇ ਨੇ ਪੈਸਾ

ਦੂਜੇ ਪਾਸੇ ਅਜਿਹੇ 'ਚ ਜੇਕਰ ਤੁਸੀਂ ਸੋਨਾ ਜਾਂ ਇਸ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਥੋੜ੍ਹੀ ਜਿਹੀ ਆਪਣੀ ਜੇਬ੍ਹ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। 9 ਮਾਰਚ 2018 ਨੂੰ ਸੋਨੇ ਦੀ ਕੀਮਤ 31420 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਸੀ, ਜਿਸ ਤੋਂ ਬਾਅਦ ਸੋਨੇ ਦੀ ਰਫ਼ਤਾਰ ਤੇਜ਼ ਹੋ ਗਈ ਅਤੇ ਪਿਛਲੇ 7 ਸਾਲਾਂ 'ਚ ਸੋਨੇ ਦੀ ਕੀਮਤ ਦੁੱਗਣੀ ਹੋ ਗਈ। ਫਿਲਹਾਲ ਸੋਨੇ ਦੀ ਕੀਮਤ 65000 ਦੇ ਪਾਰ ਵੀ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News