ਮਹਿੰਗਾਈ ਦੇ ਮੋਰਚੇ ’ਤੇ ਵੱਡੀ ਰਾਹਤ, ਪ੍ਰਚੂਨ ਮਹਿੰਗਾਈ 2 ਸਾਲਾਂ ਦੇ ਹੇਠਲੇ ਪੱਧਰ 4.25 ਫੀਸਦੀ ’ਤੇ ਪੁੱਜੀ

Tuesday, Jun 13, 2023 - 10:05 AM (IST)

ਮਹਿੰਗਾਈ ਦੇ ਮੋਰਚੇ ’ਤੇ ਵੱਡੀ ਰਾਹਤ, ਪ੍ਰਚੂਨ ਮਹਿੰਗਾਈ 2 ਸਾਲਾਂ ਦੇ ਹੇਠਲੇ ਪੱਧਰ 4.25 ਫੀਸਦੀ ’ਤੇ ਪੁੱਜੀ

ਨਵੀਂ ਦਿੱਲੀ (ਭਾਸ਼ਾ) – ਮਹਿੰਗਾਈ ਦੇ ਮੋਰਚੇ ’ਤੇ ਵੱਡੀ ਰਾਹਤ ਮਿਲੀ ਹੈ। ਮਈ ਮਹੀਨੇ ’ਚ ਪ੍ਰਚੂਨ ਮਹਿੰਗਾਈ 2 ਸਾਲਾਂ ਦੇ ਹੇਠਲੇ ਪੱਧਰ 4.25 ਫੀਸਦੀ ’ਤੇ ਪਹੁੰਚ ਗਈ। ਅਪ੍ਰੈਲ ਮਹੀਨੇ ’ਚ ਪ੍ਰਚੂਨ ਮਹਿੰਗਾਈ 4.7 ਫੀਸਦੀ ਰਹੀ ਸੀ। ਮਹਿੰਗਾਈ ’ਚ ਕਮੀ ਆਉਣ ਨਾਲ ਆਮ ਲੋਕਾਂ ’ਤੇ ਘਰ ਚਲਾਉਣ ਦਾ ਬੋਝ ਘੱਟ ਹੋਵੇਗਾ। ਉੱਥੇ ਹੀ ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਵੀ ਰੇਪੋ ਰੇਟ ’ਚ ਕਮੀ ਕਰਨ ਦਾ ਮੌਕਾ ਮਿਲੇਗਾ।

ਪਿਛਲੀਆਂ ਦੋ ਮੁਦਰਾ ਨੀਤੀ ’ਚ ਰੈਪੋ ਰੇਟ ’ਚ ਬਦਲਾਅ ਨਹੀਂ ਹੋਇਆ ਹੈ। ਅਜਿਹੇ ’ਚ ਉਮੀਦ ਹੈ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਘੱਟ ਹੁੰਦੀ ਰਹੀ ਤਾਂ ਅਗਲੀ ਮੁਦਰਾ ਨੀਤੀ ਦੀ ਬੈਠਕ ’ਚ ਆਰ. ਬੀ. ਆਈ. ਰੈਪੋ ਰੇਟ ’ਚ ਕਟੌਤੀ ’ਤੇ ਫੈਸਲਾ ਲੈ ਸਕਦਾ ਹੈ। ਇਸ ਨਾਲ ਹੋਮ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਲੋਨ ਲੈਣ ਵਾਲੀਆਂ ਨੂੰ ਰਾਹਤ ਮਿਲੇਗੀ। ਰੈਪੋ ਰੇਟ ਘੱਟ ਹੋਣ ਨਾਲ ਈ. ਐੱਮ. ਆਈ. ਦਾ ਬੋਝ ਘੱਟ ਹੋਵੇਗਾ।

ਇਹ ਵੀ ਪੜ੍ਹੋ : ਫਰਾਂਸ ਨੂੰ ਪਛਾੜ ਕੇ ਭਾਰਤ ਬਣਿਆ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ

ਲਗਾਤਾਰ ਚੌਥੇ ਮਹੀਨੇ ਪ੍ਰਚੂਨ ਮਹਿੰਗਾਈ ’ਚ ਗਿਰਾਵਟ

ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਮਈ 2023 ਵਿਚ ਪ੍ਰਚੂਨ ਮਹਿੰਗਾਈ 4.25 ਫੀਸਦੀ ਰਹੀ ਜੋ ਅਪ੍ਰੈਲ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਅਪ੍ਰੈਲ 2021 ਵਿਚ ਪ੍ਰਚੂਨ ਮਹਿੰਗਾਈ 4.23 ਫੀਸਦੀ ’ਤੇ ਸੀ। ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਅਪ੍ਰੈਲ 2023 ਵਿਚ 4.7 ਫੀਸਦੀ ਰਹੀ ਸੀ। ਉੱਥੇ ਹੀ ਇਕ ਸਾਲ ਪਹਿਲਾਂ ਮਈ 2022 ਵਿਚ ਪ੍ਰਚੂਨ ਮਹਿੰਗਾਈ ’ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਦੇ ਤਸੱਲੀਬਖਸ਼ ਪੱਧਰ ’ਤੇ ਹੈ।

ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼

ਈਂਧਨ ਦੀਆਂ ਕੀਮਤਾਂ ’ਚ ਆਈ ਗਿਰਾਵਟ ਨਾਲ ਰਾਹਤ

ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ 2 ਫੀਸਦੀ ਘੱਟ-ਵਧ ਨਾਲ 4 ਫੀਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਪਿਛਲੇ ਮਹੀਨੇ ’ਚ ਪ੍ਰਚੂਨ ਮਹਿੰਗਾਈ ’ਚ ਆਈ ਗਿਰਾਵਟ ਦੇ ਪਿੱਛੇ ਮੁੱਖ ਤੌਰ ’ਤੇ ਖਾਣ ਵਾਲੇ ਉਤਪਾਦਾਂ ਅਤੇ ਈਂਧਨ ਦੀਆਂ ਕੀਮਤਾਂ ’ਚ ਆਈ ਗਿਰਾਵਟ ਦੀ ਅਹਿਮ ਭੂਮਿਕਾ ਰਹੀ ਹੈ। ਮਈ ’ਚ ਖੁਰਾਕ ਮਹਿੰਗਾਈ 2.91 ਫੀਸਦੀ ਰਹੀ ਜਦ ਕਿ ਅਪ੍ਰੈਲ ’ਚ ਇਹ 3.84 ਫੀਸਦੀ ਸੀ। ਖਾਣ ਵਾਲੇ ਉਤਪਾਦਾਂ ਦੀ ਸੀ. ਪੀ. ਆਈ. ਸੂਚਕ ਅੰਕ ’ਚ ਹਿੱਸੇਦਾਰੀ ਕਰੀਬ ਅੱਧੀ ਹੁੰਦੀ ਹੈ। ਇਸ ਤੋਂ ਇਲਾਵਾ ਈਂਧਨ ਅਤੇ ਲਾਈਟ ਸੈਗਮੈਂਟ ਦੀ ਮਹਿੰਗਾਈ ਵੀ 4.64 ਫੀਸਦੀ ’ਤੇ ਆ ਗਈ ਜਦ ਕਿ ਅਪ੍ਰੈਲ ’ਚ ਇਹ 5.52 ਫੀਸਦੀ ਰਹੀ ਸੀ।

ਇਹ ਵੀ ਪੜ੍ਹੋ : ਰਿਲਾਇੰਸ ਦੀ KG ਬੇਸਿਨ ਗੈਸ ਦੀ ਦੂਜੀ ਨੀਲਾਮੀ ’ਚ IOC ਨੂੰ ਮਿਲਿਆ ਅੱਧਾ ਹਿੱਸਾ

ਉਦਯੋਗਿਕ ਉਤਪਾਦਨ ਦੀ ਵਿਕਾਸ ਦਰ ਘਟ ਕੇ 4.2 ਫੀਸਦੀ ’ਤੇ

ਭਾਰਤ ਦਾ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਇਸ ਸਾਲ ਅਪ੍ਰੈਲ ’ਚ 4.2 ਫੀਸਦੀ ਦੀ ਦਰ ਨਾਲ ਵਧਿਆ ਹੈ। ਸੋਮਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਅਪ੍ਰੈਲ 2022 ਵਿਚ 6.7 ਫੀਸਦੀ ਵਧਿਆ ਸੀ। ਨੈਸ਼ਨਲ ਸਟੈਕਿਟਕ ਆਫਿਸ (ਐੱਨ. ਐੱਸ. ਓ.) ਦੇ ਅੰਕੜਿਆਂ ਮੁਤਾਬਕ ਅਪ੍ਰੈਲ 2023 ’ਚ ਨਿਰਮਾਣ ਖੇਤਰ ਦਾ ਉਤਪਾਦਨ 4.9 ਫੀਸਦੀ ਅਤੇ ਮਾਈਨਿੰਗ ਉਤਪਾਦਨ 5.1 ਫੀਸਦੀ ਵਧਿਆ ਹੈ। ਸਮੀਖਿਆ ਅਧੀਨ ਮਹੀਨੇ ਦੌਰਾਨ ਬਿਜਲੀ ਉਤਪਾਦਨ ’ਚ 1.1 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਇਸ ਸਰਕਾਰੀ ਕੰਪਨੀ ਦਾ ਹੋਇਆ ਬਟਵਾਰਾ, ਇਕ ਹਿੱਸੇ ਦੀ ਹੋਵੇਗੀ ਲਿਸਟਿੰਗ ਤੇ ਦੂਜੇ ਨੂੰ ਹੈ ਵੇਚਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News