UPI ਨੇ ਦਸੰਬਰ 2024 ''ਚ ਤੋੜੇ ਸਾਰੇ ਰਿਕਾਰਡ! 8% ਵਧ ਕੇ 16.73 ਅਰਬ ਰੁਪਏ ਦੇ ਨਵੇਂ ਪੱਧਰ ''ਤੇ ਪੁੱਜਾ
Sunday, Jan 05, 2025 - 03:18 PM (IST)
ਬਿਜ਼ਨੈੱਸ ਡੈਸਕ : ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਭਾਰਤ ਵਿੱਚ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਦਸੰਬਰ 2024 ਵਿੱਚ UPI ਨੇ ਲੈਣ-ਦੇਣ ਦੀ ਸੰਖਿਆ ਅਤੇ ਮੁੱਲ ਦੋਵਾਂ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਡਿਜੀਟਲ ਭੁਗਤਾਨ ਪ੍ਰਣਾਲੀ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। UPI ਰਾਹੀਂ ਲੈਣ-ਦੇਣ ਦੀ ਗਿਣਤੀ ਦਸੰਬਰ 2024 ਵਿੱਚ 16.73 ਬਿਲੀਅਨ (1.67 ਅਰਬ) ਤੱਕ ਪਹੁੰਚ ਗਈ, ਜੋ ਅਪ੍ਰੈਲ 2016 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ
ਇਸ ਦੌਰਾਨ UPI ਦਾ ਲੈਣ-ਦੇਣ ਮੁੱਲ ਵੀ 8 ਫ਼ੀਸਦੀ ਵਧ ਕੇ 23.25 ਟ੍ਰਿਲੀਅਨ ਰੁਪਏ ਹੋ ਗਿਆ, ਜਦੋਂ ਕਿ ਨਵੰਬਰ 2024 ਵਿੱਚ ਇਹ ਮੁੱਲ 21.55 ਟ੍ਰਿਲੀਅਨ ਰੁਪਏ ਸੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਅੰਕੜਿਆਂ ਅਨੁਸਾਰ ਸਾਲ 2024 ਦੌਰਾਨ UPI ਲੈਣ-ਦੇਣ ਦੀ ਕੁੱਲ ਸੰਖਿਆ 172 ਬਿਲੀਅਨ (17.2 ਅਰਬ) ਤੱਕ ਪਹੁੰਚ ਗਈ, ਜੋ 2023 ਵਿੱਚ 118 ਬਿਲੀਅਨ ਤੋਂ 46 ਫ਼ੀਸਦੀ ਵੱਧ ਹੈ। ਨਵੰਬਰ ਦੇ ਮੁਕਾਬਲੇ ਦਸੰਬਰ 2024 ਵਿੱਚ ਰੋਜ਼ਾਨਾ ਲੈਣ-ਦੇਣ ਦੀ ਗਿਣਤੀ ਵੱਧ ਕੇ 540 ਮਿਲੀਅਨ (54 ਕਰੋੜ) ਹੋ ਗਈ, ਜੋ ਨਵੰਬਰ 'ਚ 516 ਮਿਲੀਅਨ (51.6 ਕਰੋੜ) ਸੀ।
ਇਹ ਵੀ ਪੜ੍ਹੋ - ਠੰਡ 'ਚ ਬੱਚਿਆਂ ਦੀਆਂ ਮੌਜਾਂ : 3 ਦਿਨ ਹੋਰ ਬੰਦ ਰਹਿਣਗੇ ਸਕੂਲ
ਇਸ ਦੇ ਨਾਲ ਦਸੰਬਰ 'ਚ ਰੋਜ਼ਾਨਾ ਲੈਣ-ਦੇਣ ਦਾ ਮੁੱਲ ਵੀ ਵਧ ਕੇ 74,990 ਕਰੋੜ ਰੁਪਏ ਹੋ ਗਿਆ, ਜੋ ਨਵੰਬਰ 'ਚ 71,840 ਕਰੋੜ ਰੁਪਏ ਤੋਂ ਜ਼ਿਆਦਾ ਹੈ। ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਵਿੱਚ UPI ਲੈਣ-ਦੇਣ ਦੀ ਸੰਖਿਆ ਵਿੱਚ 39 ਫ਼ੀਸਦੀ ਤੇ ਮੁੱਲ ਵਿੱਚ 28 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ UPI ਦੀ ਵਧਦੀ ਪ੍ਰਸਿੱਧੀ ਅਤੇ ਉਪਭੋਗਤਾ ਅਧਾਰ ਦਾ ਸੰਕੇਤ ਹੈ। ਦਸੰਬਰ 2024 ਵਿੱਚ ਨਾ ਸਿਰਫ਼ UPI ਲੈਣ-ਦੇਣ ਵਿੱਚ ਵਾਧਾ ਹੋਇਆ ਸਗੋਂ ਫਾਸਟੈਗ ਲੈਣ-ਦੇਣ ਵਿੱਚ ਵੀ ਸੁਧਾਰ ਦੇਖਿਆ ਗਿਆ। ਫਾਸਟੈਗ ਲੈਣ-ਦੇਣ ਦੀ ਗਿਣਤੀ 6 ਫ਼ੀਸਦੀ ਵਧ ਕੇ 38.2 ਮਿਲੀਅਨ (38.2 ਕਰੋੜ) ਹੋ ਗਈ, ਜਦਕਿ ਨਵੰਬਰ ਵਿੱਚ ਇਹ ਗਿਣਤੀ 359 ਮਿਲੀਅਨ (35.9 ਕਰੋੜ) ਸੀ। ਇਸ ਤੋਂ ਇਲਾਵਾ ਫਾਸਟੈਗ ਲੈਣ-ਦੇਣ ਦਾ ਮੁੱਲ ਵੀ 9 ਫ਼ੀਸਦੀ ਵਧ ਕੇ 6,642 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ - ਭਾਜਪਾ ਦਾ ਝੰਡਾ ਲੱਗੀ ਫਾਰਚਿਊਨਰ ’ਤੇ ਬੈਠ ਨੌਜਵਾਨਾਂ ਨੇ ਮਾਰੇ ਖ਼ਤਰਨਾਕ ਸਟੰਟ, ਲੱਗਾ ਇੰਨਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8