ਵਿੱਤੀ ਸਾਲ 2026 'ਚ ਨਾਮਾਤਰ GDP ਵਿਕਾਸ ਦਰ 10-10.5% ਰਹਿਣ ਦੀ ਉਮੀਦ: ਸਰਵੇਖਣ

Thursday, Jan 09, 2025 - 01:15 PM (IST)

ਵਿੱਤੀ ਸਾਲ 2026 'ਚ ਨਾਮਾਤਰ GDP ਵਿਕਾਸ ਦਰ 10-10.5% ਰਹਿਣ ਦੀ ਉਮੀਦ: ਸਰਵੇਖਣ

ਬਿਜ਼ਨੈੱਸ ਡੈਸਕ : 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਵਿੱਚ ਵਿੱਤੀ ਸਾਲ 2026 ਲਈ ਨਾਮਾਤਰ ਕੁੱਲ ਘਰੇਲੂ ਉਤਪਾਦ (GDP) ਵਿਕਾਸ ਦਰ 10 ਤੋਂ 10.5 ਫ਼ੀਸਦੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਅੰਕੜਾ ਦਫ਼ਤਰ (NSO) ਨੇ ਮੰਗਲਵਾਰ ਨੂੰ ਜਾਰੀ ਕੀਤੇ ਆਪਣੇ ਪਹਿਲੇ ਅਗਾਊਂ ਅਨੁਮਾਨ ਵਿੱਚ ਵਿੱਤੀ ਸਾਲ 25 ਵਿੱਚ ਨਾਮਾਤਰ GDP ਵਿਕਾਸ ਦਰ 9.7 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਨਾਮਾਤਰ ਜੀਡੀਪੀ ਦੀ ਗਣਨਾ ਮੌਜੂਦਾ ਬਾਜ਼ਾਰ ਕੀਮਤਾਂ 'ਤੇ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਮੁਦਰਾਸਫੀਤੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। 

ਇਹ ਵੀ ਪੜ੍ਹੋ - Delhi Airport 'ਤੇ ਥਾਈਲੈਂਡ ਤੋਂ ਆਏ ਯਾਤਰੀ ਦੇ ਬੈਗ 'ਚੋਂ ਮਿਲਿਆ ਕੁਝ ਅਜਿਹਾ ਕਿ ਹੈਰਾਨ ਰਹਿ ਗਏ ਸਭ

ਇਸਦੀ ਵਰਤੋਂ ਵਿੱਤੀ ਘਾਟਾ, ਮਾਲੀਆ ਘਾਟਾ ਅਤੇ ਕਰਜ਼ਾ-ਜੀਡੀਪੀ ਅਨੁਪਾਤ ਵਰਗੇ ਮਹੱਤਵਪੂਰਨ ਮੈਕਰੋ-ਆਰਥਿਕ ਸੂਚਕਾਂ ਦੀ ਗਣਨਾ ਕਰਨ ਲਈ ਆਧਾਰ ਵਜੋਂ ਕੀਤੀ ਜਾਂਦੀ ਹੈ। ਉੱਚ ਨਾਮਾਤਰ ਜੀਡੀਪੀ ਅਨੁਮਾਨ ਵਿੱਤ ਮੰਤਰੀ ਲਈ ਘੱਟ ਵਿੱਤੀ ਘਾਟਾ ਦਿਖਾਉਣ ਦੀ ਸਹੂਲਤ ਹੁੰਦੀ ਹੈ ਅਤੇ ਘੱਟ ਨਾਮਾਤਰ ਜੀਡੀਪੀ ਅਨੁਮਾਨ ਇਸਦੇ ਉਲਟ ਹੁੰਦਾ ਹੈ। ਬੈਂਕ ਆਫ਼ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਦਾ ਕਹਿਣਾ ਹੈ ਕਿ ਵਿੱਤੀ ਸਾਲ 2026 ਲਈ ਨਾਮਾਤਰ ਜੀਡੀਪੀ ਵਿਕਾਸ ਦਰ 10.5 ਫ਼ੀਸਦੀ ਹੋਣ ਦਾ ਅਨੁਮਾਨ ਲਗਾਇਆ ਜਾ ਸਕਦਾ, ਕਿਉਂਕਿ ਅਧਾਰ ਦਾ ਅਸਰ ਘੱਟ ਹੈ ਅਤੇ ਮਹਿੰਗਾਈ ਦੇ ਅੰਕੜੇ ਘੱਟ (ਲਗਭਗ 4 ਫ਼ੀਸਦੀ) ਹਨ, ਜਿਸ ਨਾਲ ਖਪਤ ਨੂੰ ਹੁਲਾਰਾ ਮਿਲੇਗਾ। 

ਇਹ ਵੀ ਪੜ੍ਹੋ - ਖ਼ੁਸ਼ਖਬਰੀ : ਲੋਹੜੀ ਮੌਕੇ PM ਮੋਦੀ ਲੋਕਾਂ ਨੂੰ ਦੇਣਗੇ ਇਹ ਤੋਹਫ਼ਾ

ਭੋਜਨ ਦੀਆਂ ਕੀਮਤਾਂ ਉੱਚੀਆਂ ਰਹਿਣ ਕਾਰਨ ਪਿਛਲੇ 2 ਸਾਲਾਂ ਤੋਂ ਖੁਰਾਕੀ ਮਹਿੰਗਾਈ ਦਰ ਥੋੜ੍ਹੀ ਜ਼ਿਆਦਾ ਰਹੀ ਹੈ। ਇਸ ਤੋਂ ਇਲਾਵਾ, ਭਾਰਤੀ ਰਿਜ਼ਰਵ ਬੈਂਕ ਨੇ ਦਸੰਬਰ ਵਿੱਚ ਵਿੱਤੀ ਸਾਲ 2025 ਵਿੱਚ ਮਹਿੰਗਾਈ ਦਰ ਵਧਾ ਕੇ 4.8 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦੋਂ ਕਿ ਪਹਿਲਾਂ ਉਸ ਨੇ 4.5 ਫ਼ੀਸਦੀ ਦਾ ਅਨੁਮਾਨ ਲਾਇਆ ਸੀ। ਪੀਐੱਲ ਕੈਪੀਟਲ ਦੇ ਮੁੱਖ ਸਮੂਹ ਅਰਥਸ਼ਾਸਤਰੀ ਅਰਸ਼ ਮੋਗਰੇ ਦਾ ਕਹਿਣਾ ਹੈ ਕਿ ਨਾਮਾਤਰ ਵਿਕਾਸ ਦਰ 10 ਤੋਂ 10.5 ਫ਼ੀਸਦੀ ਦੇ ਦਾਇਰੇ ਵਿੱਚ ਹੋ ਸਕਦੀ ਹੈ, ਕਿਉਂਕਿ ਰਿਜ਼ਰਵ ਬੈਂਕ ਵੱਲੋਂ ਦਰਾਂ ਵਿੱਚ ਕਟੌਤੀ ਕੀਤੇ ਜਾਣ ਦੀ ਉਮੀਦ ਹੈ, ਜਿਸ ਨਾਲ ਮੁਦਰਾ ਵਿੱਚ ਢਿੱਲ ਮਿਲੇਗੀ ਅਤੇ ਮੰਗ ਰਿਕਵਰੀ ਨੂੰ ਹੋਰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ - Google Maps ਰਾਹੀਂ ਛਾਪੇਮਾਰ ਕਰਦੀ ਅਸਾਮ ਪੁਲਸ ਪਹੁੰਚੀ ਨਾਗਾਲੈਂਡ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News