ਵਣਜ ਮੰਤਰਾਲਾ ਨੇ ਸੋਨੇ ਦੀ ਦਰਾਮਦ ਦੇ ਅੰਕੜਿਆਂ ਨੂੰ ਘਟਾ ਕੇ ਕੀਤਾ 5 ਅਰਬ ਡਾਲਰ

Thursday, Jan 09, 2025 - 12:13 PM (IST)

ਵਣਜ ਮੰਤਰਾਲਾ ਨੇ ਸੋਨੇ ਦੀ ਦਰਾਮਦ ਦੇ ਅੰਕੜਿਆਂ ਨੂੰ ਘਟਾ ਕੇ ਕੀਤਾ 5 ਅਰਬ ਡਾਲਰ

ਨਵੀਂ ਦਿੱਲੀ (ਭਾਸ਼ਾ) - ਵਣਜ ਮੰਤਰਾਲਾ ਨੇ ਨਵੰਬਰ ਮਹੀਨੇ ’ਚ ਸੋਨੇ ਦੀ ਦਰਾਮਦ ਦੇ ਅੰਕੜੇ ਸੋਧ ਕੇ ਇਨ੍ਹਾਂ ਨੂੰ 5 ਅਰਬ ਡਾਲਰ ਘਟਾ ਕੇ 9.84 ਅਰਬ ਡਾਲਰ ਕਰ ਦਿੱਤਾ ਹੈ। ਵਣਜ ਮੰਤਰਾਲਾ ਦੇ ਅਧੀਨ ਆਉਂਦੇ ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ (ਡੀ. ਜੀ. ਸੀ. ਆਈ. ਐੱਸ.) ਨੇ ਸੋਧੇ ਅੰਕੜੇ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ :     ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ

ਨਵੰਬਰ ਮਹੀਨੇ ’ਚ ਸੋਨੇ ਦੀ ਦਰਾਮਦ ਸਬੰਧੀ ਅੰਕੜਿਆਂ ਦੀ ਨਵੇਂ ਸਿਰਿਓਂ ਗਣਨਾ ਤੋਂ ਬਾਅਦ ਇਹ ਸੋਧ ਕੀਤੀ ਗਈ ਹੈ। ਪਿਛਲੇ ਮਹੀਨੇ ਜਾਰੀ ਆਧਿਕਾਰਤ ਅੰਕੜਿਆਂ ਮੁਤਾਬਕ ਨਵੰਬਰ ’ਚ ਦੇਸ਼ ਦੀ ਸੋਨਾ ਦਰਾਮਦ 14.86 ਅਰਬ ਡਾਲਰ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ, ਜੋ 4 ਗੁਣਾ ਵਾਧੇ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ :     ਆਮ ਆਦਮੀ ਲਈ ਵੱਡੀ ਖ਼ਬਰ!, ਹੁਣ ਇੰਨੇ ਲੱਖ ਦੀ ਕਮਾਈ 'ਤੇ ਨਹੀਂ ਦੇਣਾ ਪਵੇਗਾ ਟੈਕਸ

ਸੋਨੇ ਦੀ ਦਰਾਮਦ ’ਚ ਗ਼ੈਰ-ਮਾਮੂਲੀ ਉਛਾਲ ਦਰਸਾਉਣ ਵਾਲੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਣਜ ਮੰਤਰਾਲਾ ਇਹ ਜਾਂਚ ਕਰ ਰਿਹਾ ਸੀ ਕਿ ਇਨ੍ਹਾਂ ਅੰਕੜਿਆਂ ਨੂੰ ਕੰਪਾਈਲ ਕਰਨ ’ਚ ਕੋਈ ਗਣਨਾ ਦੀ ਗਲਤੀ ਤਾਂ ਨਹੀਂ ਹੋਈ ਸੀ। ਦਰਾਮਦ ’ਚ ਤੇਜ਼ ਉਛਾਲ ਨੇ ਵਪਾਰ ਘਾਟੇ ਨੂੰ ਰਿਕਾਰਡ ਪੱਧਰ ’ਤੇ ਪਹੁੰਚਾ ਦਿੱਤਾ ਸੀ। ਦੇਸ਼ ਦਾ ਵਪਾਰ ਘਾਟਾ ਨਵੰਬਰ ’ਚ ਰਿਕਾਰਡ 37.84 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਕੋਲਕਾਤਾ ਸਥਿਤ ਡੀ. ਜੀ. ਸੀ. ਆਈ. ਐੱਸ. ਕਾਰੋਬਾਰੀ ਅੰਕੜੇ ਅਤੇ ਵਪਾਰਕ ਸੂਚਨਾਵਾਂ ਇਕੱਠੀਆਂ ਕਰਨ, ਕੰਪਾਈਲ ਕਰਨ ਅਤੇ ਪ੍ਰਸਾਰ ਲਈ ਕੰਮ ਕਰਨ ਵਾਲਾ ਸੰਗਠਨ ਹੈ।

ਇਹ ਵੀ ਪੜ੍ਹੋ :     ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ

ਇਹ ਵੀ ਪੜ੍ਹੋ :     ਛੇ ਭਰਾਵਾਂ ਨੇ ਆਪਣੀਆਂ ਛੇ ਭੈਣਾਂ ਨਾਲ ਕਰਾਏ ਵਿਆਹ, ਪਹਿਲੀ ਵਾਰ ਅਜਿਹਾ ਮਾਮਲਾ ਆਇਆ ਸਾਹਮਣੇ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News