ਭਾਰਤ-ਅਮਰੀਕਾ ਵਿਚਾਲੇ ਤੇਜ਼ੀ ਨਾਲ ਵਧ ਰਹੇ ਸੰਬੰਧਾਂ ਦੀਆਂ ਵੱਡੀਆਂ ਸੰਭਾਵਨਾਵਾਂ : ਭਾਰਤੀ ਰਾਜਦੂਤ
Friday, Feb 08, 2019 - 05:23 PM (IST)
ਨਿਊਯਾਰਕ — ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ ਵੀ ਸ਼ਰਿੰਗਲਾ ਨੇ ਕਿਹਾ ਹੈ ਕਿ ਦੋਵੇਂ ਦੇਸ਼ ਲਗਭਗ ਹਰੇਕ ਖੇਤਰ ਵਿਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਮੌਜੂਦਾ ਸੰਭਾਵਨਾਵਾਂ ਦੁਵੱਲੇ ਸੰਬੰਧਾਂ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਉਣ ਦੇ ਸਮਰੱਥ ਹਨ। ਸ਼ਰਿੰਗਲਾ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸੰਬੰਧ ਬਹੁਤ ਤੇਜ਼ੀ ਨਾਲ ਇਸ ਪੱਧਰ ਤੱਕ ਪਹੁੰਚੇ ਹਨ। ਭਾਰਤੀ ਵਣਜ ਦੂਤਘਰ 'ਚ ਬੁੱਧਵਾਰ ਨੂੰ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਰਿੰਗਲਾ ਨੇ ਕਿਹਾ,' ਪਿਛਲੇ ਇਕ ਜਾਂ ਦੋ ਦਹਾਕਿਆਂ 'ਚ ਅਸੀਂ ਇਕ ਅਜਿਹੀ ਸਾਂਝੇਦਾਰੀ ਸਥਾਪਤ ਕੀਤੀ ਹੈ, ਜਿਹੜੀ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਕਾਰ ਇਸ ਮਿਸਾਲ ਹੈ। ਭਾਰਤੀ ਰਾਜਦੂਤ ਦੇ ਰੂਪ ਵਿਚ 9 ਜਨਵਰੀ ਨੂੰ ਅਹਦਾ ਸੰਭਾਲਣ ਤੋਂ ਬਾਅਦ ਨਿਊਯਾਰਕ ਦੀ ਆਪਣੀ ਪਹਿਲੀ ਮੀਟਿੰਗ 'ਚ ਉਨ੍ਹਾਂ ਨੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ, ' ਅਸੀਂ ਵਿਵਹਾਰਕ ਰੂਪ ਨਾਲ ਹਰ ਖੇਤਰ 'ਚ ਸਹਿਯੋਗ ਕਰ ਰਹੇ ਹਾਂ। ਇਹ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ਅਤੇ ਦੁਵੱਲੇ ਰਿਸ਼ਤਿਆਂ ਨੂੰ ਬਹੁਤ ਹੀ ਤੇਜ਼ੀ ਨਾਲ ਅੱਗੇ ਲੈ ਕੇ ਜਾਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਵੀ ਮੌਜੂਦ ਹਨ। ਇਕ ਦਿਨ ਦੀ ਆਪਣੀ ਯਾਤਰਾ ਦੌਰਾਨ ਸ਼ਰਿੰਗਲਾ ਨੇ ਕਈ ਪ੍ਰਮੁੱਖ ਉਦਯੋਗਪਤੀਆਂ ਅਤੇ ਪ੍ਰਮੁੱਖ ਖੋਜ ਸੰਸਥਾਵਾਂ ਦੇ ਮੈਂਬਰਾਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਪਾਰਕ ਰਿਸ਼ਤਿਆਂ ਵਿਚ ਤੇਲ, ਗੈਸ ਅਤੇ ਖੇਤੀਬਾੜੀ ਉਤਪਾਦ ਸ਼ਾਮਲ ਹੈ।