ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ ''ਤੇ ਪਵੇਗਾ ਸਿੱਧਾ ਅਸਰ

08/19/2023 4:48:45 PM

ਬਿਜ਼ਨੈੱਸ ਡੈਸਕ - ਦੀਵਾਲੀਆ ਹੋਣ ਅਤੇ ਸਪਾਈਸਜੈੱਟ ਦੇ ਵਿੱਤੀ ਸੰਕਟ 'ਚ ਫ਼ਸਣ ਨਾਲ ਜਹਾਜ਼ ਉਦਯੋਗ ਦੀ ਸਮਰੱਥਾ ਘੱਟ ਹੋ ਗਈ ਹੈ। ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਵਲੋਂ ਹਵਾਈ ਟਿਕਟਾਂ ਦੀ ਜ਼ਬਰਦਸਤ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ 10 ਤੋਂ 16 ਨਵੰਬਰ ਦੇ ਵਿਚਾਲੇ ਪ੍ਰਮੁੱਖ ਰੂਟਾਂ 'ਤੇ ਹਵਾਈ ਕਿਰਾਏ ਪਿਛਲੇ ਸਾਲ ਦੀ ਦੀਵਾਲੀ ਨਾਲੋਂ 89 ਫ਼ੀਸਦੀ ਤੱਕ ਵਧ ਗਏ ਹਨ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ: ਧੀ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਪਿਓ, ਮਰਦੇ ਹੋਏ ਇੰਝ ਬਚਾਈ ਧੀ ਦੀ ਜਾਨ

ਸੂਤਰਾਂ ਅਨੁਸਾਰ ਇੱਕ ਯਾਤਰਾ ਵੈਬਸਾਈਟ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੀਵਾਲੀ ਦੇ ਤਿਉਹਾਰ ਵਾਲੇ ਹਫ਼ਤੇ ਲਈ ਦਿੱਲੀ-ਅਹਿਮਦਾਬਾਦ ਰੂਟ 'ਤੇ ਇੱਕ ਪਾਸੇ ਦਾ ਔਸਤ ਹਵਾਈ ਕਿਰਾਇਆ 5,688 ਰੁਪਏ ਹੈ, ਜੋ ਪਿਛਲੇ ਸਾਲ ਦੀ ਦੀਵਾਲੀ (21 ਅਕਤੂਬਰ-27 ਅਕਤੂਬਰ, 2022) ਦੇ ਕਿਰਾਏ 'ਤੋਂ 72 ਫ਼ੀਸਦੀ ਜ਼ਿਆਦਾ ਹੈ। ਇਹ ਕਿਰਾਇਆ ਯਾਤਰਾ ਦੀ ਤਾਰੀਖ਼ 'ਤੋਂ 80 ਦਿਨ ਪਹਿਲਾਂ ਬੁੱਕ ਕੀਤੀਆਂ ਟਿਕਟਾਂ ਲਈ ਹੈ। ਪਿਛਲੀ ਦੀਵਾਲੀ ਦੌਰਾਨ ਦਿੱਲੀ-ਅਹਿਮਦਾਬਾਦ ਰੂਟ 'ਤੇ ਹਰ ਹਫ਼ਤੇ ਲਗਭਗ 290 ਉਡਾਨਾਂ ਆਉਂਦੀਆਂ-ਜਾਂਦੀਆਂ ਸਨ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਜਹਾਜ਼ ਉਦਯੋਗ ਦੇ ਅਧਿਕਾਰੀਆਂ ਅਨੁਸਾਰ ਇਸ ਸਾਲ ਦੀਵਾਲੀ ਦੇ ਨੇੜੇ ਦਿੱਲੀ-ਅਹਿਮਦਾਬਾਦ ਰੂਟ 'ਤੇ 15 ਫ਼ੀਸਦੀ ਉਡਾਨਾਂ ਘੱਟ ਉੱਡਣਗੀਆਂ। ਇੱਕ ਜਹਾਜ਼ ਕੰਪਨੀ ਦੇ ਅਧਿਕਾਰੀ ਨੇ ਕਿਹਾ, 'ਦਿੱਲੀ-ਅਹਿਮਦਾਬਾਦ ਰੂਟ 'ਤੇ ਗੋ-ਫਸਟ ਹਰ ਹਫ਼ਤੇ ਕਰੀਬ 42 ਉਡਾਣਾਂ ਭਰਦੀ ਸੀ, ਜੋ ਹੁਣ ਵਿੱਤੀ ਸੰਕਟ ਦੇ ਕਾਰਨ ਬੰਦ ਹੋ ਚੁੱਕੀ ਹੈ। ਇਸ ਰੂਟ 'ਤੇ ਸਪਾਈਸਜੈੱਟ ਦੀਆਂ ਉਡਾਨਾਂ ਵੀ ਪਿਛਲੇ ਸਾਲ 'ਤੋਂ ਘੱਟ ਉਡਾਨਾਂ ਭਰ ਰਹੀਆਂ ਹਨ। ਹੁਣ ਸਪਾਈਸਜੈੱਟ ਹਰੇਕ ਹਫ਼ਤੇ ਸਿਰਫ਼ 14 ਉਡਾਨਾਂ ਹੀ ਭਰ ਰਹੀ ਹੈ। ਦੂਜੀਆਂ ਕੰਪਨੀਆਂ ਕੋਲ ਇਸ ਰੂਟ 'ਤੇ ਚਲਾਉਣ ਲਈ ਲੋੜੀਂਦੇ ਜਹਾਜ਼ ਹੀ ਨਹੀਂ ਹਨ।'

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਆਰਥਿਕ ਸੰਕਟ 'ਚ ਘਿਰੀ ਗੋ-ਫਸਟ ਦੇ ਮਈ 2023 'ਚ ਸੰਚਾਲਨ ਬੰਦ ਹੋਣ ਦੇ ਬਾਅਦ 'ਤੋਂ ਜੂਨ ਅਤੇ ਜੁਲਾਈ 'ਚ ਦੇਸ਼ ਦੇ ਪ੍ਰਮੁੱਖ ਰੂਟਾਂ 'ਤੇ ਹਵਾਈ ਕਿਰਾਇਆਂ 'ਚ ਜ਼ਬਰਦਸਤ ਵਾਧਾ ਹੁੰਦਾ ਹੋਇਆ ਵੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਤਿਉਹਾਰਾਂ ਦੇ ਸੀਜ਼ਨ ਭਾਵ ਅਕਤੂਬਰ ਦੌਰਾਨ 1.14 ਕਰੋੜ ਲੋਕਾਂ ਨੇ ਹਵਾਈ ਸਫ਼ਰ ਕੀਤਾ ਸੀ, ਉੱਥੇ ਹੀ ਇਸ ਸਾਲ ਜੂਨ-ਜੁਲਾਈ 'ਚ ਵਧ ਕੇ ਇਹ ਅੰਕੜਾ 1.24 ਅਤੇ 1.21 ਕਰੋੜ ਤੱਕ ਪਹੁੰਚ ਗਿਆ ਸੀ। ਇਸਦੇ ਨਾਲ ਹੀ ਗੋ-ਫਸਟ ਦੇ ਫਲਾਈਟ ਸੰਚਾਲਨ ਬੰਦ ਹੋਣ ਕਰਕੇ ਹਵਾਈ ਕਿਰਾਏ 'ਚ ਅਚਾਨਕ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਸੀ। ਅਜਿਹੇ 'ਚ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਵੀ ਮੁੱਖ ਹਵਾਈ ਰੂਟਾਂ ਉੱਤੇ ਹਵਾਈ ਕਿਰਾਏ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News