LIC ਪਾਲਿਸੀ ਧਾਰਕਾਂ ਲਈ ਵੱਡੀ ਖਬਰ, ਹਜ਼ਾਰਾਂ ਲੋਕਾਂ ਦੇ ਫ਼ਾਇਦੇ ਲਈ ਸ਼ੁਰੂ ਹੋਈ ਮੁਹਿੰਮ
Saturday, Feb 05, 2022 - 06:57 PM (IST)
ਮੁੰਬਈ - ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਵਿਅਰਥ ਹੋ ਚੁੱਕੀਆਂ ਵਿਅਕਤੀਗਤ ਬੀਮਾ ਪਾਲਿਸੀਆਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਐਲਆਈਸੀ ਨੇ ਸ਼ਨੀਵਾਰ ਨੂੰ ਇੱਕ ਰਿਲੀਜ਼ ਵਿੱਚ ਕਿਹਾ ਕਿ ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਦੌਰਾਨ ਜੋ ਪਾਲਿਸੀਆਂ ਖਤਮ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਮਿਆਦ ਪੂਰੀ ਨਹੀਂ ਹੋਈ ਹੈ, ਉਨ੍ਹਾਂ ਨੂੰ ਇਸ ਮੁਹਿੰਮ ਦੇ ਤਹਿਤ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਇਹ ਮੁਹਿੰਮ 7 ਫਰਵਰੀ ਨੂੰ ਸ਼ੁਰੂ ਹੋਵੇਗੀ ਅਤੇ 25 ਮਾਰਚ 2022 ਤੱਕ ਚੱਲੇਗੀ।
ਇਹ ਵੀ ਪੜ੍ਹੋ : ਹੁਣ ਜ਼ਮੀਨ ਦਾ ਵੀ ਹੋਵੇਗਾ ‘ਰਜਿਸਟ੍ਰੇਸ਼ਨ’ ਨੰਬਰ, PM ਕਿਸਾਨ ਯੋਜਨਾ ’ਚ ਵੀ ਆਵੇਗਾ ਕੰਮ
ਬੀਮਾ ਕੰਪਨੀ ਨੇ ਕਿਹਾ, "ਕੋਵਿਡ-19 ਮਹਾਂਮਾਰੀ ਨੇ ਬੀਮਾ ਕਵਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ ਅਤੇ ਇਹ ਮੁਹਿੰਮ ਐਲਆਈਸੀ ਪਾਲਿਸੀ ਧਾਰਕਾਂ ਲਈ ਆਪਣੀਆਂ ਪਾਲਿਸੀਆਂ ਨੂੰ ਮੁੜ ਸਰਗਰਮ ਕਰਨ ਦਾ ਇੱਕ ਚੰਗਾ ਮੌਕਾ ਹੈ। ਐਲਆਈਸੀ ਨੇ ਕਿਹਾ ਕਿ ਲੈਪਸਡ ਪਾਲਿਸੀ ਨੂੰ ਰੀਐਕਟੀਵੇਟ ਕਰਨ ਦੇ ਚਾਰਜ ਵੀ ਮੁਆਫ਼ ਕੀਤੇ ਜਾ ਰਹੇ ਹਨ। ਹਾਲਾਂਕਿ, ਇਹ ਛੋਟ ਮਿਆਦੀ ਯੋਜਨਾਵਾਂ ਅਤੇ ਉੱਚ ਜੋਖਮ ਬੀਮਾ ਯੋਜਨਾਵਾਂ 'ਤੇ ਉਪਲਬਧ ਨਹੀਂ ਹੋਵੇਗੀ।
ਇਸ ਤੋਂ ਇਲਾਵਾ, ਪਾਲਿਸੀ ਨੂੰ ਮੁੜ ਸਰਗਰਮ ਕਰਨ ਲਈ ਲੋੜੀਂਦੀ ਮੈਡੀਕਲ ਰਿਪੋਰਟ ਵਿੱਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਪਰ ਸਿਹਤ ਅਤੇ ਮਾਈਕਰੋ ਬੀਮਾ ਯੋਜਨਾਵਾਂ ਵਿੱਚ, ਦੇਰੀ ਨਾਲ ਪ੍ਰੀਮੀਅਮ ਭੁਗਤਾਨ 'ਤੇ ਖਰਚੇ ਮੁਆਫ ਕੀਤੇ ਜਾਣਗੇ। ਪੰਜ ਸਾਲਾਂ ਤੋਂ ਪ੍ਰੀਮੀਅਮ ਦਾ ਭੁਗਤਾਨ ਨਾ ਕਰਨ ਵਾਲੀ ਪਾਲਿਸੀ ਨੂੰ ਵੀ ਇਸ ਮੁਹਿੰਮ ਤਹਿਤ ਚਾਲੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਜਾਣੋ ਹੁਣ ਖ਼ਾਤਾਧਾਰਕਾਂ ਦੇ ਪੈਸਿਆਂ ਦਾ ਕੀ ਹੋਵੇਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।