ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਆਇਆ ਵੱਡਾ ਉਛਾਲ, ਗੋਲਡ ਰਿਜ਼ਰਵ ਵੀ ਵਧਿਆ

Saturday, Aug 24, 2024 - 10:26 AM (IST)

ਮੁੰਬਈ (ਭਾਸ਼ਾ) – ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵਾਧਾ ਹੋਇਆ ਹੈ। ਇਹ 16 ਅਗਸਤ ਨੂੰ ਖਤਮ ਹੋਏ ਹਫਤੇ ’ਚ 4.54 ਅਰਬ ਡਾਲਰ ਤੋਂ ਵਧ ਕੇ 674.66 ਅਰਬ ਡਾਲਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਇਹ ਡਾਟਾ ਜਾਰੀ ਕੀਤਾ ਹੈ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਕਰੰਸੀ ਭੰਡਾਰ 4.8 ਅਰਬ ਡਾਲਰ ਡਿੱਗ ਕੇ 670.119 ਅਰਬ ਡਾਲਰ ਰਿਹਾ ਸੀ। ਅਗਸਤ ਨੂੰ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 674.919 ਅਰਬ ਡਾਲਰ ਦੇ ਆਲ ਟਾਈਮ ਹਾਈ ਲੈਵਲ ’ਤੇ ਗਿਆ ਸੀ।

16 ਅਗਸਤ ਨੂੰ ਖਤਮ ਹੋਏ ਹਫਤੇ ’ਚ ਫਾਰੇਨ ਕਰੰਸੀ ਐਸੈਟਸ 3.609 ਅਰਬ ਡਾਲਰ ਵਧ ਕੇ 591.569 ਅਰਬ ਡਾਲਰ ’ਤੇ ਪਹੁੰਚ ਗਿਆ। ਡਾਲਰ ਦੇ ਸਬੰਧ ’ਚ ਜ਼ਿਕਰਯੋਗ ਫਾਰੇਨ ਕਰੰਸੀ ਐਸੈਟਸ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪਾਊਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੀ ਘੱਟ-ਵੱਧ ਦਾ ਅਸਰ ਸ਼ਾਮਲ ਹੁੰਦਾ ਹੈ।

ਉੱਧਰ ਦੇਸ਼ ਦਾ ਸੋਨੇ ਦਾ ਭੰਡਾਰ (ਗੋਲਡ ਰਿਜ਼ਰਵ) 865 ਮਿਲੀਅਨ ਡਾਲਰ ਵਧ ਕੇ 60.104 ਅਰਬ ਡਾਲਰ ’ਤੇ ਪਹੁੰਚ ਗਿਆ। ਐੱਸ. ਡੀ. ਆਰ. ਦੀ ਗੱਲ ਕਰੀਏ ਤਾਂ ਇਹ 60 ਮਿਲੀਅਨ ਡਾਲਰ ਵਧ ਕੇ 18.341 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਆਈ. ਐੱਮ. ਐੱਫ. ਦੇ ਨਾਲ ਭਾਰਤ ਦੀ ਰਿਜ਼ਰਵ ਪੁਜ਼ੀਸ਼ਨ 12 ਮਿਲੀਅਨ ਡਾਲਰ ਵਧ ਕੇ 4.65 ਅਰਬ ਡਾਲਰ ’ਤੇ ਪਹੁੰਚ ਗਈ।

ਪਾਕਿਸਤਾਨ ਦੇ ਖਜ਼ਾਨੇ ’ਚ ਵੀ ਆਇਆ ਉਛਾਲ

ਉੱਧਰ ਪਾਕਿਸਤਾਨ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵੀ ਵਾਧਾ ਹੋਇਆ ਹੈ। 16 ਅਗਸਤ ਨੂੰ ਖਤਮ ਹੋਏ ਹਫਤੇ ’ਚ ਸਟੇਟ ਬੈਂਕ ਆਫ ਪਾਕਿਸਤਾਨ ਦਾ ਕੁੱਲ ਵਿਦੇਸ਼ੀ ਕਰੰਸੀ ਭੰਡਾਰ 19 ਮਿਲੀਅਨ ਡਾਲਰ ਵਧ ਕੇ 9.3 ਅਰਬ ਡਾਲਰ ’ਤੇ ਪਹੁੰਚ ਗਿਆ। ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ।


Harinder Kaur

Content Editor

Related News