ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 1400 ਤੋਂ ਵੱਧ ਅੰਕ ਡਿੱਗਾ ਤੇ ਨਿਫਟੀ ਫਿਸਲ ਕੇ 23,852 ਦੇ ਪੱਧਰ 'ਤੇ ਆਇਆ

Monday, Nov 04, 2024 - 11:48 AM (IST)

ਮੁੰਬਈ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਅੱਜ ਯਾਨੀ ਸੋਮਵਾਰ (4 ਨਵੰਬਰ) ਨੂੰ ਸੈਂਸੈਕਸ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 1418.67 ਅੰਕ ਭਾਵ 1.78% ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ 78,305.45 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ ਜ਼ਿਆਦਾਤਰ ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 'ਚ ਰਿਲਾਇੰਸ ਇੰਡਸਟਰੀਜ਼, ਇਨਫੋਸਿਸ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ ਅਤੇ ਸਨ ਫਾਰਮਾ ਸਭ ਤੋਂ ਜ਼ਿਆਦਾ ਡਿੱਗੇ। ਇਸ ਤੋਂ ਇਲਾਵਾ, ਐਲਐਂਡਟੀ, ਐਕਸਿਸ ਬੈਂਕ, ਟੀਸੀਐਸ ਅਤੇ ਟਾਟਾ ਮੋਟਰਜ਼ ਨੇ ਵੀ ਸੂਚਕਾਂਕ ਨੂੰ ਹੇਠਾਂ ਖਿੱਚਿਆ। ਸੈਕਟਰਲ ਇੰਡੈਕਸ ਨਿਫਟੀ ਬੈਂਕ, ਆਟੋ, ਫਾਈਨੈਂਸ਼ੀਅਲ ਸਰਵਿਸਿਜ਼, ਆਈ.ਟੀ., ਫਾਰਮਾ, ਧਾਤੂ, ਰਿਐਲਟੀ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ 0.5% ਤੋਂ 1.7% ਦੇ ਵਿਚਕਾਰ ਡਿੱਗੇ ਹਨ। ਇਸ ਦੌਰਾਨ, ਇੰਡੀਆ VIX, ਜੋ ਕਿ ਮਾਰਕੀਟ ਅਸਥਿਰਤਾ ਨੂੰ ਮਾਪਦਾ ਹੈ, 5.2% ਵਧ ਕੇ 16.73 ਹੋ ਗਿਆ।

ਦੂਜੇ ਪਾਸੇ ਨਿਫਟੀ ਵੀ 452.00 ਅੰਕ ਭਾਵ 1.86% ਫ਼ੀਸਦੀ ਤੋਂ ਜ਼ਿਆਦਾ ਅੰਕ ਡਿੱਗ ਕੇ 23,852.35 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕਿੰਗ, ਵਿੱਤੀ ਅਤੇ ਆਈਟੀ ਸਟਾਕ ਸਭ ਤੋਂ ਜ਼ਿਆਦਾ ਡਿੱਗੇ ਹਨ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਅਪਣਾ ਰਹੇ ਹਨ। ਨਾਲ ਹੀ, ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੀ ਸੰਭਾਵਨਾ ਹੈ। NSE ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 1 ਨਵੰਬਰ ਨੂੰ 211.93 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ  1377.33 ਕਰੋੜ ਰੁਪਏ ਦੇ ਸ਼ੇਅਰ ਵੇਚੇ।

PunjabKesari

ਨਿਫਟੀ ਮੀਡੀਆ 'ਚ ਸਭ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤੇਲ ਅਤੇ ਗੈਸ ਅਤੇ ਕੰਜ਼ਿਊਮਰ ਡਿਊਰੇਬਲ ਇੰਡੈਕਸ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਬੈਂਕ, ਆਟੋ, ਆਈ.ਟੀ., ਮੈਟਲ ਅਤੇ ਰਿਐਲਟੀ ਸੂਚਕਾਂਕ ਅੱਧੇ ਫੀਸਦੀ ਤੋਂ ਜ਼ਿਆਦਾ ਡਿੱਗ ਗਏ।

ਪਿਛਲੇ ਕਾਰੋਬਾਰੀ ਦਿਨ ਵਾਧ ਵਿਚ ਰਿਹਾ ਕਾਰੋਬਾਰ 

ਦੀਵਾਲੀ ਦੇ ਮੌਕੇ 'ਤੇ 1 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਇਕ ਘੰਟੇ ਦੇ ਮੁਹੱਰਤੇ ਦਾ ਕਾਰੋਬਾਰ ਹੋਇਆ। ਸੈਂਸੈਕਸ 335 ਅੰਕਾਂ ਦੇ ਵਾਧੇ ਨਾਲ 79,724 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 99 ਅੰਕਾਂ ਦੀ ਛਲਾਂਗ ਲੱਗੀ ਅਤੇ ਇਹ 24,304 'ਤੇ ਬੰਦ ਹੋਇਆ।

ਕਾਰੋਬਾਰ ਤੋਂ ਬਾਅਦ, ਸੈਂਸੈਕਸ ਦੇ ਸਾਰੇ 30 ਸਟਾਕਾਂ ਵਿੱਚੋਂ, 26 ਉੱਪਰ ਸਨ, ਜਦੋਂ ਕਿ 4 ਹੇਠਾਂ ਸਨ. ਇਸ ਦੇ ਨਾਲ ਹੀ ਨਿਫਟੀ ਦੇ 50 'ਚੋਂ 42 ਸ਼ੇਅਰਾਂ 'ਚ ਵਾਧਾ ਦੇਖਿਆ ਗਿਆ ਅਤੇ ਸਿਰਫ 8 'ਚ ਵਾਧਾ ਦੇਖਿਆ ਗਿਆ।


Harinder Kaur

Content Editor

Related News