ਸ਼ੇਅਰ ਬਾਜ਼ਾਰ ''ਚ ਭਾਰੀ ਗਿਰਾਵਟ : ਸੈਂਸੈਕਸ 422 ਅੰਕ ਟੁੱਟਿਆ ਤੇ ਨਿਫਟੀ ਵੀ ਫਿਸਲ ਕੇ  23,349 ਦੇ ਪੱਧਰ ''ਤੇ ਬੰਦ

Thursday, Nov 21, 2024 - 03:44 PM (IST)

ਸ਼ੇਅਰ ਬਾਜ਼ਾਰ ''ਚ ਭਾਰੀ ਗਿਰਾਵਟ : ਸੈਂਸੈਕਸ 422 ਅੰਕ ਟੁੱਟਿਆ ਤੇ ਨਿਫਟੀ ਵੀ ਫਿਸਲ ਕੇ  23,349 ਦੇ ਪੱਧਰ ''ਤੇ ਬੰਦ

ਮੁੰਬਈ - ਅੱਜ ਯਾਨੀ 21 ਨਵੰਬਰ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਸਾਰਾ ਦਿਨ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 422.59 ਅੰਕ ਭਾਵ 0.54% ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ 77,155.79 ਦੇ ਪੱਧਰ 'ਤੇ ਬੰਦ ਹੋਇਆ ਹੈ। 

ਦੂਜੇ ਪਾਸੇ ਨਿਫਟੀ 168.60 ਅੰਕ ਭਾਵ 0.72% ਦੀ ਗਿਰਾਵਟ ਦੇ ਨਾਲ 23,349.90 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 13 ਸਟਾਕ ਵਾਧੇ ਨਾਲ ਅਤੇ 37 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 19 ਨਵੰਬਰ ਨੂੰ 3,411 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,783 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

 ਅੱਜ ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਡਾਨੀ ਪੋਰਟਸ ਦੇ ਸ਼ੇਅਰ 10% ਦੇ ਹੇਠਲੇ ਸਰਕਟ ਵਿੱਚ ਹਨ। ਜਦੋਂ ਕਿ ਅੱਜ ਆਈਟੀ ਸ਼ੇਅਰਾਂ 'ਚ ਤੇਜ਼ੀ ਹੈ।

ਏਸ਼ੀਆਈ ਬਾਜ਼ਾਰਾਂ ਦਾ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.83 ਫੀਸਦੀ ਅਤੇ ਕੋਰੀਆ ਦਾ ਕੋਸਪੀ 0.19 ਫੀਸਦੀ ਚੜ੍ਹਿਆ ਹੈ। ਇਸ ਦੇ ਨਾਲ ਹੀ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ 0.14 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

20 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.32% ਵਧ ਕੇ 43,408 'ਤੇ ਅਤੇ SP 500 0.002% ਵਧ ਕੇ 5,917 'ਤੇ ਪਹੁੰਚ ਗਿਆ। ਨੈਸਡੈਕ 0.11% ਡਿੱਗ ਕੇ 18,966 'ਤੇ ਬੰਦ ਹੋਇਆ।

ਗੌਤਮ ਅਡਾਨੀ 'ਤੇ ਨਿਊਯਾਰਕ 'ਚ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ 

ਨਿਊਯਾਰਕ ਦੀ ਸੰਘੀ ਅਦਾਲਤ 'ਚ ਹੋਈ ਸੁਣਵਾਈ 'ਚ ਗੌਤਮ ਅਡਾਨੀ ਸਮੇਤ 8 ਲੋਕਾਂ 'ਤੇ ਅਰਬਾਂ ਡਾਲਰ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਸੰਯੁਕਤ ਰਾਜ ਦੇ ਅਟਾਰਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸਬੰਧਤ ਠੇਕੇ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਕਰੀਬ 2110 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ। ਇਸ ਖਬਰ ਤੋਂ ਬਾਅਦ ਅਡਾਨੀ ਗਰੁੱਪ ਦੇ ਸਾਰੇ 10 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ ਸ਼ੇਅਰ ਬਾਜ਼ਾਰ 20 ਨਵੰਬਰ ਨੂੰ ਬੰਦ ਸੀ, ਜਿਸ ਕਾਰਨ ਕੱਲ੍ਹ ਇਸ ਮੁੱਦੇ 'ਤੇ ਬੋਲੀ ਨਹੀਂ ਹੋ ਸਕੀ। ਨਿਵੇਸ਼ਕ ਇਸ ਪਬਲਿਕ ਇਸ਼ੂ ਲਈ 22 ਨਵੰਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 27 ਨਵੰਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਬੀਤੇ ਕਾਰੋਬਾਰੀ ਦਿਨ ਭਾਵ 19 ਨਵੰਬਰ ਨੂੰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ

19 ਨਵੰਬਰ ਨੂੰ ਸੈਂਸੈਕਸ 240 ਅੰਕਾਂ ਦੇ ਵਾਧੇ ਨਾਲ 77,578 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ 65 ਅੰਕ ਵਧ ਕੇ 23518 ਦੇ ਪੱਧਰ 'ਤੇ ਬੰਦ ਹੋਇਆ ਸੀ। ਹਾਲਾਂਕਿ, ਸੈਂਸੈਕਸ ਨੇ ਦਿਨ ਦੇ ਉੱਚੇ ਪੱਧਰ ਤੋਂ 873 ਅੰਕ ਦੀ ਗਿਰਾਵਟ ਦੇਖੀ ਹੈ। ਸਵੇਰੇ ਸੈਂਸੈਕਸ ਕਰੀਬ 1000 ਅੰਕਾਂ ਤੱਕ ਚੜ੍ਹਿਆ ਸੀ। ਨਿਫਟੀ ਉਪਰਲੇ ਪੱਧਰ ਤੋਂ 262 ਅੰਕ ਫਿਸਲ ਗਿਆ ਸੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ 20 ਨਵੰਬਰ ਨੂੰ ਸ਼ੇਅਰ ਬਾਜ਼ਾਰ ਬੰਦ ਸੀ।
 


author

Harinder Kaur

Content Editor

Related News