ਸ਼ੇਅਰ ਬਾਜ਼ਾਰ : ਸੈਂਸੈਕਸ 800 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ ਵੀ  ਡਿੱਗ ਕੇ 24,199 ਦੇ ਪੱਧਰ ''ਤੇ ਬੰਦ

Thursday, Nov 07, 2024 - 03:43 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 800 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ ਵੀ  ਡਿੱਗ ਕੇ 24,199 ਦੇ ਪੱਧਰ ''ਤੇ ਬੰਦ

ਮੁੰਬਈ - ਅੱਜ 7 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿਚ ਦਿਨਭਰ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ। ਸੈਂਸੈਕਸ 836.34 ਅੰਕ ਭਾਵ 1.04% ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ 79,541.79 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 47 ਗਿਰਾਵਟ ਨਾਲ ਅਤੇ 3 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

National Stock Exchange

ਦੂਜੇ ਪਾਸੇ ਨਿਫਟੀ ਵੀ 284.70 ਅੰਕ ਭਾਵ 1.16%  ਡਿੱਗ ਕੇ 24,199.35 ਦੇ ਪੱਧਰ 'ਤੇ ਬੰਦ ਹੋਇਆ ਹੈ।  ਨਿਫਟੀ ਦੇ 50 ਸਟਾਕਾਂ 'ਚੋਂ 4 ਵਾਧੇ ਨਾਲ ਅਤੇ 46 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਦੇ ਬੈਂਕਿੰਗ, ਆਟੋ ਅਤੇ ਮੈਟਲ ਸੈਕਟਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ 6 ਨਵੰਬਰ ਨੂੰ 4,445.59 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਨਿਵੇਸ਼ਕਾਂ  ਨੇ  4,889.33 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.40 ਫੀਸਦੀ ਤੱਕ ਡਿੱਗਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 0.18% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.79% ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।
6 ਨਵੰਬਰ ਨੂੰ ਅਮਰੀਕਾ ਦਾ ਡਾਓ ਜੋਂਸ ਇੰਡਸਟਰੀਅਲ ਔਸਤ 3.57% ਵਧ ਕੇ 43,729 'ਤੇ ਅਤੇ SP 500 2.53% ਵਧ ਕੇ 5,929 'ਤੇ ਬੰਦ ਹੋਇਆ। ਨੈਸਡੈਕ 2.95% ਵਧ ਕੇ 18,983 'ਤੇ ਪਹੁੰਚ ਗਿਆ।

ਬੀਤੇ ਦਿਨ ਬਾਜ਼ਾਰ ਦੀ ਚਾਲ

ਕੱਲ੍ਹ ਯਾਨੀ 6 ਨਵੰਬਰ ਨੂੰ ਸੈਂਸੈਕਸ 901 ਅੰਕ ਭਾਵ 1.13% ਦੇ ਵਾਧੇ ਨਾਲ 80,378 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ ਵੀ 270 ਅੰਕ  ਭਾਵ 1.12% ਵਧ ਕੇ 24,484 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 25 ਵਧੇ ਅਤੇ 5 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 41 'ਚ ਤੇਜ਼ੀ ਅਤੇ 9 'ਚ ਗਿਰਾਵਟ ਦਰਜ ਕੀਤੀ ਗਈ। ਐਨਐਸਈ ਦੇ ਸਾਰੇ ਸੈਕਟਰਲ ਸੂਚਕਾਂਕ ਵਧ ਰਹੇ ਸਨ। ਆਈਟੀ ਸੈਕਟਰ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।

 


author

Harinder Kaur

Content Editor

Related News