ਸ਼ੇਅਰ ਬਾਜ਼ਾਰ :  ਨਿਫਟੀ ''ਚ 50 ਤੋਂ ਵੱਧ ਅੰਕਾਂ ਗਿਰਾਵਟ ਤੇ ਸੈਂਸੈਕਸ 79,486 ਦੇ ਪੱਧਰ ''ਤੇ ਹੋਇਆ ਬੰਦ

Friday, Nov 08, 2024 - 03:44 PM (IST)

ਸ਼ੇਅਰ ਬਾਜ਼ਾਰ :  ਨਿਫਟੀ ''ਚ 50 ਤੋਂ ਵੱਧ ਅੰਕਾਂ ਗਿਰਾਵਟ ਤੇ ਸੈਂਸੈਕਸ 79,486 ਦੇ ਪੱਧਰ ''ਤੇ ਹੋਇਆ ਬੰਦ

ਮੁੰਬਈ - ਅੱਜ ਯਾਨੀ 8 ਨਵੰਬਰ ਨੂੰ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸੈਂਸੈਕਸ 779,486.32 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 15 ਗਿਰਾਵਟ ਨਾਲ ਅਤੇ 15 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

National Stock Exchange

ਦੂਜੇ ਪਾਸੇ ਨਿਫਟੀ 'ਚ 51.15 ਅੰਕ ਭਾਵ 0.21 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ 24,148.20 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ 27 ਗਿਰਾਵਟ ਨਾਲ, 23 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।  NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 7 ਨਵੰਬਰ ਨੂੰ 4,888.77 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  1,786.70 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.34 ਫੀਸਦੀ ਚੜ੍ਹਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 0.54% ਦੇ ਵਾਧੇ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.15% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
7 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.0013% ਡਿੱਗ ਕੇ 43,729 'ਤੇ ਅਤੇ SP 500 0.74% ਵਧ ਕੇ 5,973 'ਤੇ ਆ ਗਿਆ। ਨੈਸਡੈਕ 1.51% ਵਧ ਕੇ 19,269 'ਤੇ ਪਹੁੰਚ ਗਿਆ।
ਕੱਲ੍ਹ ਬਾਜ਼ਾਰ 'ਚ ਦੇਖਣ ਨੂੰ ਮਿਲੀ ਸੀ ਗਿਰਾਵਟ 
ਇਸ ਤੋਂ ਪਹਿਲਾਂ ਕੱਲ੍ਹ ਯਾਨੀ 7 ਨਵੰਬਰ ਨੂੰ ਸੈਂਸੈਕਸ 836 ਅੰਕਾਂ ਦੀ ਗਿਰਾਵਟ ਨਾਲ 79,541 'ਤੇ ਬੰਦ ਹੋਇਆ ਸੀ। ਨਿਫਟੀ ਵੀ 284 ਅੰਕ ਡਿੱਗ ਕੇ 24,199 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 29 ਹੇਠਾਂ ਅਤੇ 1 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 46 'ਚ ਗਿਰਾਵਟ ਅਤੇ 4 'ਚ ਤੇਜ਼ੀ ਰਹੀ। NSE ਦੇ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਮੈਟਲ ਸੈਕਟਰ 'ਚ ਸਭ ਤੋਂ ਜ਼ਿਆਦਾ 2.73 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
 


author

Harinder Kaur

Content Editor

Related News