ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 980 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 23,559 ਦੇ ਪੱਧਰ 'ਤੇ ਬੰਦ

Wednesday, Nov 13, 2024 - 03:45 PM (IST)

ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 980 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 23,559 ਦੇ ਪੱਧਰ 'ਤੇ ਬੰਦ

ਮੁੰਬਈ - ਅੱਜ ਯਾਨੀ 13 ਨਵੰਬਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 984.23 ਅੰਕ ਭਾਵ 1.25% ਫ਼ੀਸਦੀ ਦੀ ਗਿਰਾਵਟ ਦੇ ਨਾਲ 77,690.95 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 23 ਵੱਧ ਰਹੇ ਹਨ ਅਤੇ 7 ਵਿੱਚ ਗਿਰਾਵਟ ਹੈ।

ਇਹ ਵੀ ਪੜ੍ਹੋ :     Air India Express ਦਾ ਧਮਾਕੇਦਾਰ ਆਫ਼ਰ, ਬੁਕਿੰਗ ਲਈ ਬਾਕੀ ਬਚੇ ਸਿਰਫ਼ ਇੰਨੇ ਦਿਨ

ਦੂਜੇ ਨਿਫਟੀ 'ਚ ਵੀ 324.40 ਅੰਕ ਭਾਵ 1.36% ਦੀ ਗਿਰਾਵਟ ਦੇ ਨਾਲ ਇਹ 23,559.05 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 44 ਵਿੱਚ ਗਿਰਾਵਟ ਅਤੇ 06 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। NSE ਦੇ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 12 ਨਵੰਬਰ ਨੂੰ 3,024.31 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  1,854.46 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

ਇਹ ਵੀ ਪੜ੍ਹੋ :     ਭਾਰਤ 'ਚ ਇੰਟਰਨੈੱਟ ਕ੍ਰਾਂਤੀ! ਸਿੱਧਾ Space ਤੋਂ ਮਿਲੇਗਾ High Speed Internet

ਏਸ਼ੀਆਈ ਬਾਜ਼ਾਰਾਂ ਦਾ ਰੁਝਾਨ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.07 ਫੀਸਦੀ ਤੱਕ ਡਿੱਗਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 1.49% ਦੀ ਗਿਰਾਵਟ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.19% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
12 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.86% ਡਿੱਗ ਕੇ 43,910 'ਤੇ ਅਤੇ S&P 500 0.29% ਡਿੱਗ ਕੇ 5,983 'ਤੇ ਆ ਗਿਆ। ਨੈਸਡੈਕ 0.090% ਡਿੱਗ ਕੇ 19,281 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :     AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ 

ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 12 ਨਵੰਬਰ ਨੂੰ ਸੈਂਸੈਕਸ ਦਿਨ ਦੇ ਉੱਚੇ ਪੱਧਰ 79,820 ਤੋਂ 1145 ਅੰਕ ਡਿੱਗ ਗਿਆ ਸੀ। ਇਸ ਦੇ ਨਾਲ ਹੀ ਨਿਫਟੀ ਵੀ ਦਿਨ ਦੇ ਉੱਚੇ ਪੱਧਰ 24242 ਤੋਂ 359 ਅੰਕ ਡਿੱਗ ਗਿਆ। ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 820 ਅੰਕਾਂ (1.03%) ਦੀ ਗਿਰਾਵਟ ਨਾਲ 78675 'ਤੇ ਬੰਦ ਹੋਇਆ।

ਨਿਫਟੀ 'ਚ ਵੀ 257 ਅੰਕ (1.07 ਫੀਸਦੀ) ਦੀ ਗਿਰਾਵਟ ਦਰਜ ਕੀਤੀ ਗਈ, ਇਹ 23,883 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 27 'ਚ ਗਿਰਾਵਟ ਅਤੇ 3 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 46 'ਚ ਗਿਰਾਵਟ ਅਤੇ 4 'ਚ ਤੇਜ਼ੀ ਰਹੀ।

ਇਹ ਵੀ ਪੜ੍ਹੋ :     Instagram ਯੂਜ਼ਰਜ਼ ਲਈ Good News: ਹੁਣ Auto Refresh ਨਾਲ ਗਾਇਬ ਨਹੀਂ ਹੋਣਗੀਆਂ ਮਨਪਸੰਦ ਪੋਸਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News