ਏਅਰਟੈੱਲ ਨੂੰ ਸਤੰਬਰ ਤਿਮਾਹੀ ’ਚ 23,045 ਕਰੋੜ ਰੁਪਏ ਦਾ ਘਾਟਾ

11/14/2019 5:54:23 PM

ਨਵੀਂ ਦਿੱਲੀ– ਦੂਰਸੰਚਾਰ ਪ੍ਰਮੁੱਖ ਭਾਰਤੀ ਏਅਰਟੈੱਲ ਨੇ ਵੀਰਵਾਰ ਨੂੰ ਸਤੰਬਰ 2019 ਨੂੰ ਖਤਮ ਹੋਈ ਦੂਜੀ ਤਿਮਾਹੀ ’ਚ 23,045 ਕਰੋੜ ਰੁਪਏ ਦਾ ਸਭ ਤੋਂ ਵੱਡਾ ਘਾਟਾ ਦਰਜ ਕੀਤਾ ਹੈ। ਪਿਛਲੇ ਸਾਲ ਇਸੇ ਤਿਮਾਹੀ ’ਚ ਕੰਪਨੀ ਨੂੰ 119 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। 
ਏਅਰਟੈੱਲ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ’ਚ ਉਸ ਦੀ ਇਨਕਮ 4.7 ਫੀਸਦੀ ਵੱਧ ਕੇ 21,199 ਕਰੋੜ ਰੁਪਏ ਹੋ ਗਈ। 2018-19 ਦੀ ਪਹਿਲੀ ਤਿਮਾਹੀ ’ਚ ਉਸ ਦੀ ਇਨਕਮ 19,799 ਕਰੋੜ ਰੁਪਏ ਸੀ। ਏਅਰਟੈੱਲ ਦੀ ਭਾਰਤ ’ਚ ਪ੍ਰਤੀ ਵਿਅਕਤੀ ਆਮਦਨ ਜ਼ੂਮ ਤਿਮਾਹੀ ’ਚ 129 ਰੁਪਏ ਰਹੀ। ਇਹ ਵਿੱਤੀ ਸਾਲ 2018-19 ਦੀ ਜਨਵਰੀ-ਮਾਰਚ ਤਿਮਾਹੀ ’ਚ 123 ਰੁਪਏ ਸੀ। 


Related News