ਭਾਰਤੀ ਏਅਰਟੈੱਲ ਜੁਟਾਏਗੀ 3 ਅਰਬ ਡਾਲਰ
Saturday, Jan 04, 2020 - 10:10 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਏਅਰਟੈੱਲ ਦੇ ਸ਼ੇਅਰਧਾਰਕਾਂ ਨੇ ਇਕਵਿਟੀ ’ਚ 2 ਅਰਬ ਡਾਲਰ ਅਤੇ ਡਿਬੈਂਚਰਾਂ ਰਾਹੀਂ 1 ਅਰਬ ਡਾਲਰ ਜੁਟਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਗਿਆ ਹੈ ਕਿ 3 ਜਨਵਰੀ ਨੂੰ ਹੋਈ ਕੰਪਨੀ ਦੀ ਗ਼ੈਰ-ਮਾਮੂਲੀ ਆਮ ਬੈਠਕ (ਈ. ਜੀ. ਐੱਮ.) ’ਚ ਇਸ ਸਬੰਧੀ ਵੋਟਿੰਗ ਕਰਵਾਈ ਗਈ ਸੀ, ਜਿਸ ਤੋਂ ਬਾਅਦ ਉਕਤ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬੀਤੇ ਮਹੀਨੇ ਕੰਪਨੀ ਨੇ ਕਿਹਾ ਸੀ ਉਹ ਫੰਡ ਜੁਟਾਉਣ ਲਈ 3 ਜਨਵਰੀ ਨੂੰ ਬੈਠਕ ’ਚ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੇਗੀ।