ਰੇਲਵੇ ਦੇ ਵਿਸਤਾਰ ਨਾਲ ਮਿਲੇਗਾ ਫਾਇਦਾ : ਟੀਟਾਗੜ੍ਹ ਵੈਗਨਸ

Thursday, Aug 24, 2017 - 02:37 PM (IST)

ਰੇਲਵੇ ਦੇ ਵਿਸਤਾਰ ਨਾਲ ਮਿਲੇਗਾ ਫਾਇਦਾ : ਟੀਟਾਗੜ੍ਹ ਵੈਗਨਸ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟੀਟਾਗੜ੍ਹਵੈਗਨਸ ਦਾ ਮੁਨਾਫਾ 38 ਫੀਸਦੀ ਘੱਟ ਕੇ 80.9 ਲੱਖ ਰੁਪਏ ਰਿਹਾ। ਸਾਲ ਸਾਲ 2017 ਦੀ ਪਹਿਲੀ ਤਿਮਾਹੀ 'ਚ ਟੀਟਾਗਰ ਵੈਗਨਸ ਦਾ ਮੁਨਾਫਾ 1.3 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟੀਟਾਗੜ੍ਹ ਵੈਗਨਸ ਦੀ ਆਮਦਨ 15 ਫੀਸਦੀ ਵਧ ਕੇ 328.8 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟੀਟਾਗੜ੍ਹ ਵੈਗਨਸ ਦੀ ਆਮਦਨ 285.9 ਕਰੋੜ ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਟੀਟਾਗੜ੍ਹ ਵੈਗਨਸ ਦਾ ਐਬਿਟਡਾ 14.44 ਕਰੋੜ ਰੁਪਏ ਵਧ ਕੇ 21.5 ਕਰੋੜ ਰੁਪਏ ਹੋ ਗਿਆ। ਸਾਲ ਦਰ ਸਾਲ ਆਧਾਰ 'ਤੇ ਜੂਨ ਤਿਮਾਹੀ 'ਚ ਟੀਟਾਗੜ੍ਹ ਵੈਗਨਸ ਦਾ ਐਬਿਟਡਾ ਮਾਰਜਨ 5.1 ਫੀਸਦੀ ਤੋਂ ਵਧ ਕੇ 6.6 ਫੀਸਦੀ ਹੋ ਗਿਆ ਹੈ। 
ਟੀਟਾਗੜ੍ਹ ਵੈਗਨਸ ਦੇ ਵੀਸੀ ਅਤੇ ਐੱਮ ਡੀ ਉਮੇਸ਼ ਚੌਧਰੀ ਨੇ ਕਿਹਾ ਕਿ ਸਰਕਾਰ ਰੇਲਵੇ ਲਈ ਚੰਗਾ ਕੰਮ ਕਰ ਰਹੀ ਹੈ। ਪਿਛਲੇ 3 ਸਾਲ 'ਚ ਰੇਲਵੇ 'ਚ ਬਹੁਤ ਬਦਲਾਅ ਦੇਖਣ ਨੂੰ ਮਿਲੇ ਹਨ। ਇਨ੍ਹਾਂ ਤਿੰਨ ਸਾਲਾਂ 'ਚ ਰੇਲਵੇ ਦੀ ਕੈਪਾਸਿਟੀ ਨੂੰ ਵਧਾਇਆ ਗਿਆ ਹੈ। ਸਰਕਾਰ ਜੋ ਕੋਸ਼ਿਸ਼ਾਂ ਕਰ ਰਹੀ ਹੈ ਉਸ ਨਾਲ ਰੇਲਵੇ ਅਗਲੇ 3-4 ਸਾਲ 'ਚ ਇਕ ਵੱਖਰਾ ਆਰਗਨਾਈਜੇਸ਼ਨ ਦੇ ਰੂਪ 'ਚ ਨਜ਼ਰ ਆਵੇਗਾ।


Related News