ਹੋ ਜਾਓ ਸਾਵਧਾਨ, ਇਕ ਕਾਲ 'ਤੇ ਖਾਲੀ ਹੋ ਸਕਦੈ ਤੁਹਾਡਾ ਅਕਾਊਂਟ

02/21/2020 1:06:29 AM

ਬਿਜ਼ਨੈੱਸ ਡੈਸਕ—ਲੁੱਟੇਰੇ ਪਹਿਲਾਂ ਬੰਦੂਕ ਅਤੇ ਚਾਕੂ ਦੇ ਜ਼ੋਰ 'ਤੇ ਲੋਕਾਂ ਨੂੰ ਲੁੱਟਦੇ ਸਨ ਪਰ ਹੁਣ ਤਰੀਕਾ ਬਦਲ ਗਿਆ ਹੈ। ਠੱਗ ਨਵੇਂ-ਨਵੇਂ ਤਰੀਕੇ ਵਰਤ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਠੱਗੀ ਕਰਨ ਤੋਂ ਬਾਅਦ ਪੇ.ਟੀ.ਐੱਮ. ਕੇ.ਵਾਈ.ਸੀ. ਨੂੰ ਨਵਾਂ ਜ਼ਰੀਆ ਬਣਾ ਲਿਆ ਗਿਆ ਹੈ। ਪੇ.ਟੀ.ਐੱਮ. ਕੇ.ਵਾਈ.ਸੀ. ਦੇ ਨਾਂ 'ਤੇ ਗਾਹਕਾਂ ਦੇ ਖਾਤੇ 'ਚੋਂ ਪੈਸੇ ਉੱਡ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਇਸ ਤਰ੍ਹਾਂ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ।

PunjabKesari
ਜੇਕਰ ਤੁਸੀਂ ਪੇ.ਟੀ.ਐੱਮ. ਦਾ ਇਸਤੇਮਾਲ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਹਾਨੂੰ ਕਿਸੇ ਨੰਬਰ ਤੋਂ ਪੇ.ਟੀ.ਐੱਮ. ਕੇ.ਵਾਈ.ਸੀ. ਕਰਵਾਉਣ ਲਈ ਕਾਲ ਆਏ ਤਾਂ ਉਸ 'ਤੇ ਵਿਸ਼ਵਾਸ ਨਾ ਕਰੋ। ਕਿਸੇ ਦੇ ਕਹਿਣ 'ਤੇ ਆਪਣੇ ਮੋਬਾਇਲ 'ਤੇ ਕਿਸੇ ਵੀ ਤਰ੍ਹਾਂ ਦੀ ਐਪ ਡਾਊਨਲੋਡ ਨਾ ਕਰੋ। ਠੱਗ ਫਰਜ਼ੀ ਐਪ ਦੁਆਰਾ ਤੁਹਾਡੇ ਮੋਬਾਇਲ 'ਤੇ ਆਏ ਮੈਸੇਜ ਅਤੇ ਓ.ਟੀ.ਪੀ. ਨੂੰ ਪੜ੍ਹ ਸਕਦਾ ਹੈ। ਲਿਹਾਜਾ ਤੁਹਾਡਾ ਮੋਬਾਇਲ ਹੈਕ ਹੋ ਸਕਦਾ ਹੈ। ਕੋਈ ਵੀ ਬੈਂਕ ਜਾਂ ਵਾਲਟ ਕੰਪਨੀ ਕਦੇ ਵੀ ਕਾਲ ਕਰਕੇ ਕੇ.ਵਾਈ.ਸੀ. ਦੀ ਵੈਰੀਫਿਕੇਸ਼ਨ ਨਹੀਂ ਕਰਵਾਉਂਦੀ ਬਲਕਿ paytm ਕੇ.ਵਾਈ.ਸੀ. ਕਰਵਾਉਣ ਲਈ ਆਪਣਾ ਕਰਮਚਾਰੀ ਭੇਜਦੀ ਹੈ। ਜਿਸ ਦੀ ਸਾਰੀ ਡਿਟੇਲ ਗਾਹਕਾਂ ਨੂੰ ਮੈਸੇਜ ਰਾਹੀਂ ਭੇਜ ਦਿੱਤੀ ਜਾਂਦੀ ਹੈ।

PunjabKesari

ਇੰਝ ਹੁੰਦੀ ਹੈ ਠੱਗੀ
ਤੁਹਾਨੂੰ ਇਕ ਕਾਲ ਆਉਂਦੀ ਹੈ ਕਿ ਤੁਹਾਡਾ ਵਾਲਟ ਜਾਂ ਬੈਂਕ ਕੇ.ਵਾਈ.ਸੀ. ਆਮ ਨਹੀਂ ਹੈ। ਕਾਲ ਕਰਨ ਵਾਲਾ ਵਿਅਕਤੀ ਕਹਿੰਦਾ ਹੈ ਕਿ ਇਸ ਨੂੰ ਆਨਲਾਈਨ ਵੈਲਿਡੇਟ ਕੀਤਾ ਜਾ ਸਕਦਾ ਹੈ ਤਾਂ ਕਿ ਤੁਹਾਡਾ ਅਕਾਊਂਟ ਦੋਬਾਰਾ ਐਕਟੀਵ ਹੋ ਜਾਵੇ।
ਸੁਵਿਧਾ ਲਈ ਤੁਹਾਨੂੰ ਇਕ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।
ਜਦ ਤੁਸੀਂ ਐਪ ਨੂੰ ਇਸਤੇਮਾਲ ਕਰਦੇ ਹੋ ਤਾਂ ਕਾਲਰ ਨੂੰ ਤੁਹਾਡੀ ਫੋਨ ਸਕਰੀਨ ਦਿਖਣ ਲੱਗਦੀ ਹੈ।
ਉਹ ਤੁਹਾਡੇ ਤੋਂ ਵਾਲਟ 'ਚ ਛੋਟਾ ਟੋਕਨ ਅਮਾਊਂਟ ਟ੍ਰਾਂਸਫਰ ਕਰਨ ਲਈ ਕਹਿੰਦਾ ਹੈ।
ਜਦ ਤੁਸੀਂ ਅਜਿਹਾ ਕਰਦੇ ਹੋ ਤਾਂ ਉਹ ਪਾਸਵਰਡ ਅਤੇ ਹੋਰ ਡਿਟੇਲ ਦੇਖ ਲੈਂਦਾ ਹੈ।

PunjabKesari

ਇੰਝ ਰਹੋ ਸਾਵਧਾਨ
ਜੇਕਰ ਕੋਈ ਕੇ.ਵਾਈ.ਸੀ. ਅਪਡੇਟ ਕਰਨ ਲਈ ਫੋਨ ਕਰਦਾ ਹੈ ਤਾਂ ਉਸ 'ਤੇ ਭਰੋਸਾ ਨਾ ਕਰੋ।
ਕਿਸੇ ਅਣਜਾਣ ਵਿਅਕਤੀ ਦੇ ਕਹਿਣ 'ਤੇ ਕੋਈ ਐਪ ਡਾਊਨਲੋਡ ਨਾ ਕਰੋ। ਐਪ ਰਾਹੀਂ ਤੁਹਾਡੀ ਜਾਣਕਾਰੀ ਉਸ ਕੋਲ ਪਹੁੰਚ ਸਕਦੀ ਹੈ।
ਕੇ.ਵਾਈ.ਸੀ. ਲਈ ਪੇ.ਟੀ.ਐੱਮ. ਆਪਣਾ ਪ੍ਰਤੀਨਿਧੀ ਭੇਜਦਾ ਹੈ ਅਤੇ ਉਸ ਪ੍ਰਤੀਨਿਧੀ ਦੀ ਪੂਰੀ ਡਿਟੇਲ ਤੁਹਾਨੂੰ ਐੱਸ.ਐੱਮ.ਐੱਸ. ਰਾਹੀਂ ਦਿੱਤੀ ਜਾਂਦੀ ਹੈ।
ਕੇ.ਵਾਈ.ਸੀ. ਕਰਵਾਉਣ ਆਏ ਪ੍ਰਤੀਨਿਧੀ ਦਾ ਪਛਾਣ ਪੱਤਰ ਦੇਖ ਕੇ ਅਤੇ ਇਸ ਦੇ ਫੋਨ ਨੰਬਰ ਮੈਚ ਕਰਕੇ ਹੀ ਕੇ.ਵਾਈ.ਸੀ. ਕਰਵਾਓ।


Karan Kumar

Content Editor

Related News