BDPA ਨੇ ਗੂਗਲ 'ਤੇ ਠੋਕਿਆ 6.84 ਲੱਖ ਡਾਲਰ ਦਾ ਜੁਰਮਾਨਾ

07/15/2020 12:37:13 AM

ਗੈਜੇਟ ਡੈਸਕ—ਗੂਗਲ 'ਤੇ ਬੈਲਜੀਅਨ ਡਾਟਾ ਪ੍ਰੋਟੈਕਸ਼ਨ ਅਥਾਰਿਟੀ (BDPA) ਵੱਲੋਂ ਮੰਗਲਵਾਰ ਨੂੰ ਇਕ ਬੈਲਜੀਅਨ ਨਾਗਰਿਕ ਦੀ ਜਾਣਕਾਰੀ ਸਰਚ ਇੰਜਣ ਤੋਂ ਨਾ ਹਟਾਉਣ ਨੂੰ ਲੈ ਕੇ 6 ਲੱਖ ਯੂਰੋ (6.84 ਲੱਖ ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ। ਸਰਚ ਇੰਜਣ 'ਤੇ ਨਾਗਰਿਕ ਦੇ 'ਰਾਈਟ ਟੂ ਬੀ ਫੋਰਗੈਟਨ' ਦੀ ਬੇਨਤੀ 'ਤੇ ਅਸਫਲ ਰਹਿਣ ਕਾਰਣ ਇਹ ਜੁਰਮਾਨਾ ਲਗਾਇਆ ਗਿਆ ਹੈ। 

ਨਾਗਰਿਕ ਨੇ ਗੂਗਲ ਨੂੰ ਆਪਣੇ ਬਾਰੇ ਕਈ ਨਿਊਜ਼ ਆਰਟੀਕਲਾਂ ਦੇ ਲਿੰਕ ਨੂੰ ਹਟਾਉਣ ਨੂੰ ਕਿਹਾ ਸੀ ਜਿਨ੍ਹਾਂ 'ਚ ਉਸ ਨਾਗਰਿਕ ਵਿਰੁੱਧ ਕਈ ਤਰ੍ਹਾਂ ਦਾਅਵੇ ਕੀਤੇ ਗਏ ਸਨ।  ਯੂਰਪੀਅਨ ਯੂਨੀਅਨ ਦੇ 2014 ਦੇ ਇਕ ਫੈਸਲੇ 'ਚ ਸਰਚ ਇੰਜਣਾਂ ਨੂੰ ਉਨ੍ਹਾਂ ਦੀਆਂ ਵੈੱਬਸਾਈਟਜ਼ ਤੋਂ ਯੂਰਪੀਅਨ ਨਾਗਿਰਕਾਂ ਬਾਰੇ ਗਲਤ ਜਾਂ ਪੁਰਾਣੀ ਜਾਣਕਾਰੀ ਵਾਲੇ ਲੇਖਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਜੋ ਕਿ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਸ ਨੂੰ 'ਰਾਈਟ ਟੂ ਬੀ ਫੋਰਗੈਟਨ' ਦੇ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਇਹ ਦੌਰਾਨ ਜੇਕਰ ਜਾਣਕਾਰੀ ਸਹੀ ਹੋਵੇ ਅਤੇ ਜਤਕਨ ਹਿੱਤ 'ਚ ਹੋਵੇ ਤਾਂ ਬੇਤਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇਸ ਦੀ ਸਮੀਖਿਆ ਜ਼ਰੂਰੀ ਹੁੰਦੀ ਹੈ।  ਡਾਟਾ ਪ੍ਰੋਟੈਕਸ਼ਨ ਅਥਾਰਿਟੀ ਨੇ ਇਕ ਪ੍ਰੈੱਸ ਬਿਆਨ (ਫ੍ਰੈਂਚ ਤੋਂ ਅਨੁਵਾਦ) 'ਚ ਕਿਹਾ ਕਿ ਗੂਗਲ ਨੇ ਨਾਗਰਿਕ ਦੀ ਬੇਨਤੀ ਨੂੰ ਨਾ ਮਨਜ਼ੂਰ ਕਰਕੇ ਗੰਭੀਰ ਉਲੰਘਣਾ ਕੀਤੀ ਹੈ ਅਤੇ ਕੰਪਨੀਆਂ ਦੀਆਂ ਕਾਰਵਾਈਆਂ ਖਾਸ ਕਰਕੇ ਲਾਪਰਵਾਹੀ ਭਰੀਆਂ ਰਹੀਆਂ ਹਨ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਗੂਗਲ ਨੇ ਕਿਹਾ ਕਿ ਇਹ ਇਕ ਵਿਵਾਦਿਤ ਮੁੱਦਾ ਹੈ ਅਤੇ ਇਸ ਫੈਸਲੇ ਬਾਰੇ ਉਹ ਡਾਟਾ ਪ੍ਰੋਟੈਕਸ਼ਨ ਅਥਾਰਿਟ 'ਚ ਅਪੀਲ ਕਰੇਗਾ।

ਕੰਪਨੀ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ 2014 ਤੋਂ ਬਾਅਦ ਅਸੀਂ ਯੂਰਪ 'ਚ ਰਾਈਟ ਟੂ ਬੀ ਫੋਰਗੈਟਨ ਦੇ ਅਧਿਕਾਰੀ ਨੂੰ ਲਾਗੂ ਕਰਨ ਲਈ ਅਤੇ ਜਾਣਕਾਰੀ ਤੇ ਨਿੱਜਤਾ 'ਚ ਤਾਲਮੇਲ ਕਾਇਮ ਕਰਨ ਲਈ ਸਖਤ ਮਿਹਨਤ ਕੀਤੀ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਸਾਨੂੰ ਇਹ ਨਹੀਂ ਲੱਗਦ ਕਿ ਇਹ ਮਾਮਲਾ ਯੂਰਪੀਅਨ ਕੋਰਟ ਆਫ ਜਸਟਿਸ ਦੇ ਮਾਪਦੰਡਾਂ 'ਚ ਆਉਂਦਾ ਹੈ। ਅਸੀਂ ਸੋਚਿਆ ਕਿ ਇਹ ਲੋਕ ਹਿੱਤ ਹੈ ਅਤੇ ਇਹ ਲੋਕਾਂ ਵੱਲੋਂ ਖੋਜੇ ਜਾਣ ਯੋਗ ਹੈ। ਡੀ.ਪੀ.ਏ. ਇਸ ਨਾਲ ਅਸਹਿਮਤ ਸੀ ਅਤੇ ਅਸੀਂ ਅਦਾਲਤ ਨੂੰ ਫੈਸਲਾ ਦੇਣ ਲਈ ਕਹਾਂਗੇ।


Karan Kumar

Content Editor

Related News