ਆਧਾਰ ਨਾਲ ਲਿੰਕ ਹੋਣਗੇ ਡਰਾਈਵਿੰਗ ਲਾਈਸੰਸ : ਰਵੀਸ਼ੰਕਰ ਪ੍ਰਸਾਦ

Wednesday, Jun 13, 2018 - 07:01 PM (IST)

ਆਧਾਰ ਨਾਲ ਲਿੰਕ ਹੋਣਗੇ ਡਰਾਈਵਿੰਗ ਲਾਈਸੰਸ : ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ—ਕੇਂਦਰੀ ਕਾਨੂੰਨ ਮੰਤਰੀ ਰਵੀਸੰਕਰ ਪ੍ਰਸਾਦ ਨੇ ਡਰਾਈਵਿੰਗ ਲਾਈਸੰਸ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਪਿੱਛੇ ਇਕ ਵੱਡੀ ਵਜ੍ਹਾ ਦੱਸੀ ਹੈ। ਮੰਗਲਵਾਰ ਨੂੰ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਡਰਾਈਵਿੰਗ ਲਾਈਸੰਸ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਸੜਕ ਅਤੇ ਪਰਿਵਾਹਨ ਮੰਤਰੀ ਨਿਤਿਨ ਗੜਕਰੀ ਦੇ ਸੰਪਰਕ 'ਚ ਹੈ। 
ਦੁਰਘਟਨਾ ਕਰ ਭੱਜੇ ਲੋਕਾਂ ਨੂੰ ਫੜ ਲਵੇਗੀ ਪੁਲਸ
ਉਨ੍ਹਾਂ ਨੇ ਕਿਹਾ ਕਿ ਡਰਾਈਵਿੰਗ ਲਾਈਸੰਸ ਨੂੰ ਆਧਾਰ ਕਾਰਡ ਨਾਲ ਜੋੜਨ ਤੋਂ ਬਾਅਦ ਜੇਕਰ ਕੋਈ ਵਿਅਕਤੀ ਨਸ਼ੇ ਨੂੰ ਲੋਕਾਂ ਨੂੰ ਕੁਚਲ ਕੇ ਕਿਸੇ ਹੋਰ ਸੂਬੇ 'ਚ ਭੱਜ ਜਾਵੇ ਤਾਂ ਉਸ ਨੂੰ ਆਸਾਨੀ ਨਾਲ ਫੜਿਆ ਜਾ ਸਕੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਕ ਵਿਅਕਤੀ ਆਪਣਾ ਨਾਮ ਤਾਂ ਬਦਲ ਸਕਦਾ ਹੈ ਪਰ ਉਹ ਉਂਗਲੀਆਂ ਦੇ ਪ੍ਰਿੰਟ ਨਹੀਂ ਬਦਲ ਸਕਦਾ।
ਲਾਈਸੰਸ ਨੂੰ ਲਿੰਕ ਕਰਨ ਦੀ ਗੱਲ ਚੱਲ ਰਹੀ ਹੈ। ਕੇਂਦਰੀ ਮੰਤਰੀ ਰਵੀ ਸੰਕਰ ਪ੍ਰਸਾਦ ਡਰਾਈਵਿੰਗ ਲਾਈਸੰਸ ਨੂੰ ਆਧਾਰ ਨਾਲ ਲਿੰਕ ਕਰਨ ਦੇ ਪੱਖ 'ਚ ਹਨ। ਹਾਲਾਂਕਿ ਉਨ੍ਹਾਂ ਨੇ ਆਧਾਰ ਨਾਲ ਡਰਾਈਵਿੰਗ ਲਾਈਸੰਸ ਨੂੰ ਲਿੰਕ ਕਰਨ ਦੀ ਕੋਈ ਸਮੇਂ ਮਿਆਦ ਨਹੀਂ ਦਿੱਤੀ ਹੈ।
ਫਰਜੀ ਲਾਈਸੰਸਾਂ 'ਤੇ ਲੱਗੇਗੀ ਰੋਕ
ਪ੍ਰਸਾਦ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਦਾ ਮਕਸਦ ਫਰਜੀ ਡਰਾਈਵਿੰਗ ਲਾਈਸੰਸ ਜਾਰੀ ਕਰਨ 'ਤੇ ਰੋਕ ਲਗਾਉਣਾ ਹੈ। ਆਧਾਰ ਨਾਲ ਜੁੜੇ ਹੋਣ ਨਾਲ ਤੁਹਾਡੀ ਸਾਰੀ ਬਾਓਮੈਟ੍ਰਿਕ ਜਾਣਕਾਰੀ ਸਰਕਾਰੀ ਏਜੰਸੀਆ ਡਰਾਈਵਿੰਗ ਲਾਈਸੰਸ ਤੋਂ ਪਤਾ ਕਰ ਸਕੇਗੀ। ਅਜਿਹੇ 'ਚ ਜੇਕਰ ਕੋਈ ਵਿਅਕਤੀ 2 ਡਰਾਈਵਿੰਗ ਲਾਈਸੰਸ ਬਣਾਉਣਾ ਚਾਹੁੰਦਾ ਹੈ ਤਾਂ ਉਸ ਦੀ ਚੋਰੀ ਫੜੀ ਜਾਵੇਗੀ।


Related News