ਨਵੰਬਰ ''ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਛੁੱਟੀਆਂ ਅਨੁਸਾਰ ਪਲੈਨ ਕਰੋ ਆਪਣਾ ਕੰਮ
Friday, Oct 30, 2020 - 05:43 PM (IST)
ਬਿਜ਼ਨੈੱਸ ਡੈਸਕ: ਨਵੰਬਰ ਮਹੀਨੇ 'ਚ ਧਨਤੇਰਸ, ਦੀਵਾਲੀ, ਛੱਠ ਪੂਜਾ ਸਮੇਤ ਗੁਰੂ ਨਾਨਕ ਜਯੰਤੀ ਦਾ ਤਿਉਹਾਰ ਵੀ ਆ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਨਵੰਬਰ 'ਚ ਕੁੱਲ 8 ਦਿਨ ਬੰਦ ਰਹਿਣਗੇ। ਪਰ ਖ਼ਾਸ ਗੱਲ ਇਹ ਹੈ ਕਿ 8 ਦਿਨ ਬੰਦ ਰਹਿਣ ਦੇ ਬਾਵਜੂਦ ਲੋਕਾਂ ਨੂੰ ਸਿਰਫ਼ ਇਕ ਦਿਨ ਬੈਂਕਿੰਗ ਦੀ ਸੁਵਿਧਾ ਨਹੀਂ ਮਿਲੇਗੀ। ਇਸ ਦੀ ਵਜ੍ਹਾ ਹੈ ਕੁੱਝ ਤਿਉਹਾਰਾਂ ਦੀ ਤਾਰੀਕ ਸ਼ਨੀਵਾਰ ਅਤੇ ਐਤਵਾਰ ਹੈ। ਨਵੰਬਰ 'ਚ ਬੈਂਕ 5 ਦਿਨ ਐਤਵਾਰ ਨੂੰ ਬੰਦ ਰਹਿਣਗੇ ਅਤੇ ਦੋ ਦਿਨ ਸ਼ਨੀਵਾਰ ਨੂੰ ਜੋ ਦੂਜਾ ਸ਼ਨੀਵਾਰ ਹੈ। ਇਨ੍ਹਾਂ ਦਿਨਾਂ 'ਚ ਬੈਂਕ ਉਂਝ ਹੀ ਬੰਦ ਰਹਿੰਦੇ ਹਨ। ਸਿਰਫ ਇਕ ਦਿਨ ਲੋਕ ਬੈਂਕਿੰਗ ਸੇਵਾ ਦਾ ਲਾਭ ਨਹੀਂ ਲੈ ਪਾਉਣਗੇ ਅਤੇ ਉਹ ਤਾਰੀਕ ਹੈ 30 ਨਵੰਬਰ ਸੋਮਵਾਰ ਦਾ ਦਿਨ, ਕਿਉਂਕਿ ਇਸ ਦਿਨ ਗੁਰੂ ਨਾਨਕ ਜਯੰਤੀ ਹੈ।
ਇਹ ਵੀ ਪੜੋ:ਸਰ੍ਹੋੋਂ ਦਾ ਸਾਗ ਦਿਵਾਉਂਦਾ ਹੈ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਰਾਹਤ, ਜਾਣੋ ਹੋਰ ਵੀ ਫ਼ਾਇਦੇ
ਦੇਸ਼ ਦੇ ਸਾਰੇ ਬੈਂਕ 1 ਨਵੰਬਰ (ਐਤਵਾਰ), 8 ਨਵੰਬਰ (ਐਤਵਾਰ), 14 ਨਵੰਬਰ (ਸ਼ਨੀਵਾਰ), 15 ਨਵੰਬਰ (ਐਤਵਾਰ), 22 ਨਵੰਬਰ ਐਤਵਾਰ, 28 ਨਵੰਬਰ (ਸ਼ਨੀਵਾਰ), 29 ਨਵੰਬਰ (ਐਤਵਾਰ) ਅਤੇ 30 ਨਵੰਬਰ (ਸੋਮਵਾਰ) ਨੂੰ ਬੰਦ ਰਹਿਣਗੇ। ਇਸ 'ਚ 14 ਨਵੰਬਰ ਨੂੰ ਦੀਵਾਲੀ ਹੈ ਅਤੇ 30 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਹੈ ਪਰ ਆਰ.ਬੀ.ਆਈ. ਦੀ ਗਾਈਡਲਾਇੰਸ ਦੇ ਮੁਤਾਬਕ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ 'ਚ ਬੈਂਕ 6 ਨਵੰਬਰ ਨੂੰ ਵੰਗਲਾ ਦੇ ਕਾਰਨ ਬੰਦ ਰਹਿਣਗੇ।
ਇਹ ਵੀ ਪੜੋ:178 ਰੁਪਏ ਦਾ ਬਰਗਰ ਪਿਆ 21 ਹਜ਼ਾਰ 'ਚ, ਜਾਣੋ ਕੀ ਹੈ ਮਾਮਲਾ
ਇਸ ਦਿਨ ਵੀ ਬੰਦ ਰਹਿਣਗੇ ਬੈਂਕ
ਉੱਧਰ ਅਹਿਮਦਾਬਾਦ, ਬੇਲਾਪੁਰ, ਬੰਗਾਲਿਰੀ, ਗੰਗਟੋਕ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ 'ਚ ਸਾਰੇ ਬੈਂਕ 16 ਨਵੰਬਰ ਨੂੰ ਵੀ ਬੰਦ ਰਹਿਣਗੇ, ਕਿਉਂਕਿ ਇਸ ਦਿਨ ਵਿਕਰਮ ਸੰਵਤ ਦੇ ਹਿਸਾਬ ਨਾਲ ਨਵਾਂ ਸਾਲ ਹੈ ਅਤੇ ਚਿੱਤਰਗੁਪਤ ਜਯੰਤੀ ਦੇ ਨਾਲ ਭਾਈਦੂਜ ਦਾ ਤਿਉਹਾਰ ਵੀ ਹੈ। ਉੱਧਰ 17 ਨਵੰਬਰ ਨੂੰ ਬੈਂਕ ਗੰਗਟੋਕ ਅਤੇ ਇੰਫਾਲ 'ਚ ਨਿੰਗੋਲ ਚੱਕੋਉਬਾ ਦੇ ਮੌਕੇ ਬੰਦ ਰਹਿਣਗੇ। ਉੱਧਰ ਬਿਹਾਰ 'ਚ ਛੱਠ ਪੂਜਾ ਦੇ ਕਾਰਨ ਬੈਂਕ 20 ਅਤੇ 21 ਨਵੰਬਰ ਨੂੰ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਦੇ ਦੌਰਾਨ ਸਭ ਬੈਂਕਾਂ ਦੀ ਬ੍ਰਾਂਚ ਬੰਦ ਰਹੇਗੀ ਪਰ ਮੋਬਾਇਲ, ਆਨਲਾਈਨ ਅਤੇ ਇੰਟਰਨੈੱਟ ਬੈਂਕਿੰਗ ਦੀ ਸੁਵਿਧਾ ਚਾਲੂ ਰਹੇਗੀ।|