ਬੈਂਕਿੰਗ ਖੇਤਰ ਨੂੰ ਬਦਲਦੇ ਕੌਮਾਂਤਰੀ ਪਰਿਦ੍ਰਿਸ਼ ’ਚ ਇਨੋਵੇਸ਼ਨ, ਅਗਵਾਈ ਕਰਨੀ ਜਾਰੀ ਰੱਖਣੀ ਚਾਹੀਦੀ ਹੈ : ਸੀਤਾਰਾਮਨ

Sunday, Mar 09, 2025 - 06:33 PM (IST)

ਬੈਂਕਿੰਗ ਖੇਤਰ ਨੂੰ ਬਦਲਦੇ ਕੌਮਾਂਤਰੀ ਪਰਿਦ੍ਰਿਸ਼ ’ਚ ਇਨੋਵੇਸ਼ਨ, ਅਗਵਾਈ ਕਰਨੀ ਜਾਰੀ ਰੱਖਣੀ ਚਾਹੀਦੀ ਹੈ : ਸੀਤਾਰਾਮਨ

ਮੁੰਬਈ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਬੈਂਕਿੰਗ ਖੇਤਰ ਨੂੰ ਬਦਲਦੇ ਕੌਮਾਂਤਰੀ ਪਰਿਦ੍ਰਿਸ਼ ਦਰਮਿਆਨ ਇਨੋਵੇਸ਼ਨ ਅਤੇ ਅਗਵਾਈ ਕਰਨੀ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਪਣੇ ਮਾਰਗਦਰਸ਼ਕ ਸਿੱਧਾਂਤਾਂ ਦੇ ਤੌਰ ’ਤੇ ਤਕਨਾਲੋਜੀ, ਸਥਿਰਤਾ ਅਤੇ ਸਮਾਵੇਸ਼ਤਾ ਨੂੰ ਅਪਣਾਏਗਾ।

ਇਹ ਵੀ ਪੜ੍ਹੋ :     'ਰੂਸ ਕੋਲੋਂ ਹਥਿਆਰ ਖ਼ਰੀਦਣਾ ਬੰਦ ਕਰੇ ਭਾਰਤ; US 'ਚ ਕਰੇ ਸੈਮੀਕੰਡਕਟਰ ਤੇ ਫਾਰਮਾਸਿਊਟੀਕਲ ਦਾ ਨਿਰਮਾਣ'

ਐੱਸ. ਬੀ. ਆਈ. ਦੇ ਸਥਾਪਨਾ ਦਿਵਸ ਦੇ 70 ਸਾਲ ਪੂਰੇ ਹੋਣ ਮੌਕੇ ਆਯੋਜਿਤ ਸਮਾਗਮ ਦੇ ਉਦਘਾਟਨ ’ਤੇ ਮੰਤਰੀ ਨੇ ਕਿਹਾ ਕਿ ਐੱਸ. ਬੀ. ਆਈ. ਨੇ ਬਦਲਦੇ ਪਰਿਦ੍ਰਿਸ਼ ਨੂੰ ਪੂਰਾ ਕਰਨ ਲਈ ਲਗਾਤਾਰ ਵਿਕਾਸ ਕੀਤਾ ਹੈ ਅਤੇ ਰੈਗੂਲੇਟਰੀ ਸਖਤੀ ਦੇ ਬਾਵਜੂਦ ਬਾਜ਼ਾਰ ਦੇ ਆਗੂ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ।

ਇਹ ਵੀ ਪੜ੍ਹੋ :      ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ

ਸੀਤਾਰਾਮਨ ਨੇ ਕਿਹਾ, “ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਬੈਂਕਿੰਗ ਖੇਤਰ ਨੂੰ ਇਨੋਵੇਸ਼ਨ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਅਗਵਾਈ ਵੀ ਕਰਨੀ ਚਾਹੀਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਐੱਸ. ਬੀ. ਆਈ. ਤਕਨਾਲੋਜੀ, ਸਥਿਰਤਾ ਅਤੇ ਸਮਾਵੇਸ਼ਤਾ ਨੂੰ ਆਪਣੇ ਮਾਰਗਦਰਸ਼ਕ ਸਿੱਧਾਂਤਾਂ ਦੇ ਤੌਰ ’ਤੇ ਅਪਣਾ ਕੇ ਇਸ ਮੌਕੇ ’ਤੇ ਅੱਗੇ ਵਧੇਗਾ।”

ਉਨ੍ਹਾਂ ਕਿਹਾ ਕਿ ਐੱਸ. ਬੀ. ਆਈ. ਗਾਹਕਾਂ ਦੀਆਂ ਬਦਲਦੀਆਂ ਉਮੀਦਾਂ ਮੁਤਾਬਿਕ ਆਪਣੇ ਨਿੱਜੀ ਵੰਡ ਚੈਨਲਾਂ ਨੂੰ ਨਵੇਂ ਸਿਰਿਓਂ ਤਿਆਰ ਕਰ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ, “ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਸਭ ਤੋਂ ਵੱਡੇ ਵਪਾਰਕ ਬੈਂਕ ਵਜੋਂ, ਜੋ ਗਲੋਬਲ ਆਬਾਦੀ ਦੇ ਲੱਗਭਗ 5.6 ਫ਼ੀਸਦੀ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ, ਐੱਸ. ਬੀ. ਆਈ. ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚੁਸਤ ਅਤੇ ਮੁਕਾਬਲੇਬਾਜ਼ ਬਣ ਗਿਆ ਹੈ।”

ਇਹ ਵੀ ਪੜ੍ਹੋ :     PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ

ਸੀਤਾਰਾਮਨ ਨੇ ਕਿਹਾ ਕਿ ਭਾਰਤੀ ਉਪ-ਮਹਾਦੀਪ ਦਾ ਸਭ ਤੋਂ ਵੱਡਾ ਬੈਂਕ ਐੱਸ. ਬੀ. ਆਈ. ਹੁਣ ਟਿਕਾਊ ਵਾਧੇ ਰਾਹੀਂ ਬਿਹਤਰ ਮੁੱਲ ਪੈਦਾ ਕਰਨ ਲਈ ਆਦਰਸ਼ ਸਥਿਤੀ ’ਚ ਹੈ। ਉਨ੍ਹਾਂ ਕਿਹਾ ਕਿ ਐੱਸ. ਬੀ. ਆਈ. ਦਾ ਟੀਚਾ ਕਰਜ਼ਾ ਪ੍ਰਦਰਸ਼ਨ, ਜਾਇਦਾਦ ਗੁਣਵੱਤਾ, ਲਾਭ ਅਤੇ ਪੂੰਜੀ ਉਤਪਾਦਨ ’ਚ ਆਪਣੇ ਸੰਚਾਲਨ ਉੱਤਮਤਾ ਨੂੰ ਵਧਾ ਕੇ ਇਸ ਨੂੰ ਹਾਸਲ ਕਰਨਾ ਹੈ, ਜਿਸ ਨਾਲ ਦੌਲਤ ਦੀ ਸਿਰਜਣਾ ਨੂੰ ਉਤਸ਼ਾਹ ਮਿਲੇ।

ਇਹ ਵੀ ਪੜ੍ਹੋ :     ਇਕ ਹਫਤੇ 'ਚ 1,000 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੀ ਭਾਰੀ ਉਛਾਲ  

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News