ਚੀਨ ਦੀ ਅਰਥਵਿਵਸਥਾ 2025 ’ਚ 5 ਫੀਸਦੀ ਦੀ ਵਿਕਾਸ ਦਰ ਨਾਲ ਵਧੀ
Tuesday, Jan 20, 2026 - 01:30 PM (IST)
ਬਿਜ਼ਨੈੱਸ ਡੈਸਕ - ਚੀਨ ਦੀ ਅਰਥਵਿਵਸਥਾ 2025 ’ਚ ਮਜ਼ਬੂਤ ਬਰਾਮਦ ਦੇ ਦਮ ’ਤੇ 5 ਫੀਸਦੀ ਦੀ ਸਾਲਾਨਾ ਦਰ ਨਾਲ ਵਧੀ। ਸਰਕਾਰ ਨੇ ਦੱਸਿਆ ਕਿ ਸਾਲ ਦੀ ਆਖਰੀ ਤਿਮਾਹੀ ’ਚ ਹਾਲਾਂਕਿ ਵਿਕਾਸ ਦਰ ਸੁਸਤ ਹੋ ਕੇ 4.5 ਫੀਸਦੀ ਰਹਿ ਗਈ। ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ 2022 ਦੇ ਅੰਤ ਤੋਂ ਬਾਅਦ ਇਹ ਸਭ ਤੋਂ ਸੁਸਤ ਤਿਮਾਹੀ ਵਿਕਾਸ ਸੀ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਪਿਛਲੀ ਤਿਮਾਹੀ ’ਚ 4.8 ਫੀਸਦੀ ਦੀ ਸਾਲਾਨਾ ਦਰ ਨਾਲ ਵਧੀ ਸੀ। ਚੀਨ ਦੇ ਨੇਤਾ ਜਾਇਦਾਦ ਬਾਜ਼ਾਰ ’ਚ ਆਈ ਮੰਦੀ ਅਤੇ ਗਲੋਬਲ ਮਹਾਮਾਰੀ ਕਾਰਨ ਅਰਥਵਿਵਸਥਾ ’ਚ ਆਏ ਵਿਘਨਾਂ ਤੋਂ ਬਾਅਦ ਅਰਥਵਿਵਸਥਾ ਨੂੰ ਹੋਰ ਰਫਤਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਮਜ਼ਬੂਤ ਬਰਾਮਦ ਨੇ ਕਮਜ਼ੋਰ ਖਪਤਕਾਰ ਖਰਚ ਅਤੇ ਵਪਾਰਕ ਨਿਵੇਸ਼ ਦੀ ਪੂਰਤੀ ਕਰਨ ’ਚ ਮਦਦ ਕੀਤੀ, ਜਿਸ ਨਾਲ 1200 ਅਰਬ ਅਮਰੀਕੀ ਡਾਲਰ ਦਾ ਰਿਕਾਰਡ ਵਪਾਰਕ ਸਰਪਲੱਸ ਪ੍ਰਾਪਤ ਹੋਇਆ। ਉਮੀਦ ਮੁਤਾਬਕ ਪਿਛਲੇ ਸਾਲ ਦਾ ਸਾਲਾਨਾ ਵਿਕਾਸ ਸਰਕਾਰ ਦੇ ‘ਲੱਗਭਗ 5 ਫੀਸਦੀ’ ਦੇ ਅਧਿਕਾਰਕ ਟੀਚੇ ਦੇ ਅਨੁਕੂਲ ਰਿਹਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
