ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਜਾਰੀ, ਜਨਵਰੀ ’ਚ ਸ਼ੇਅਰਾਂ ’ਚੋਂ 22,530 ਕਰੋੜ ਰੁਪਏ ਕੱਢੇ

Monday, Jan 19, 2026 - 02:13 PM (IST)

ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਜਾਰੀ, ਜਨਵਰੀ ’ਚ ਸ਼ੇਅਰਾਂ ’ਚੋਂ 22,530 ਕਰੋੜ ਰੁਪਏ ਕੱਢੇ

ਬਿਜ਼ਨੈੱਸ ਡੈਸਕ - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰ ’ਚੋਂ 22,530 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕੀਤੀ ਹੈ। ਇਹ 2025 ’ਚ ਦਰਜ ਕੀਤੀ 1.66 ਲੱਖ ਕਰੋੜ ਰੁਪਏ ਦੀ ਵਿਕਰੀ ਤੋਂ ਬਾਅਦ ਹੋਇਆ ਹੈ।

ਇਹ ਵੀ ਪੜ੍ਹੋ :      ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ

ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਬਾਂਡ ਯੀਲਡ ’ਚ ਵਾਧਾ, ਡਾਲਰ ਦੀ ਮਜ਼ਬੂਤੀ, ਕਰੰਸੀ ਅਸਥਿਰਤਾ, ਗਲੋਬਲ ਵਪਾਰਕ ਤਣਾਅ ਅਤੇ ਬਾਜ਼ਾਰ ਦੇ ਉੱਚੇ ਮੁਲਾਂਕਣ ਨੇ ਨਿਵੇਸ਼ਕਾਂ ਨੂੰ ਭਾਰਤੀ ਸ਼ੇਅਰਾਂ ’ਚੋਂ ਪੂੰਜੀ ਕੱਢਣ ਲਈ ਪ੍ਰੇਰਿਤ ਕੀਤਾ। ਐੱਨ. ਐੱਸ. ਡੀ. ਐੱਲ. ਦੇ ਅੰਕੜਿਆਂ ਅਨੁਸਾਰ 1 ਤੋਂ 16 ਜਨਵਰੀ ਦੇ ਵਿਚਾਲੇ ਇਹ ਨਿਕਾਸੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ :      ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ

ਸੈਂਟ੍ਰੀਸਿਟੀ ਵੈਲਥਟੈੱਕ ਦੇ ਇਕਵਿਟੀ ਮੁਖੀ ਸਚਿਨ ਜਸੂਜ਼ਾ ਨੇ ਦੱਸਿਆ ਕਿ ਵਧਦੇ ਅਮਰੀਕੀ ਬਾਂਡ ਯੀਲਡ ਅਤੇ ਮਜ਼ਬੂਤ ਡਾਲਰ ਨੇ ਵਿਕਸਤ ਬਾਜ਼ਾਰਾਂ ਨੂੰ ਵਧੇਰੇ ਆਕਰਸ਼ਕ ਬਣਾਇਆ ਹੈ, ਜਿਸ ਨਾਲ ਉਭਰਦੇ ਬਾਜ਼ਾਰਾਂ ’ਚੋਂ ਪੂੰਜੀ ਬਾਹਰ ਜਾ ਰਹੀ ਹੈ।

ਇਹ ਵੀ ਪੜ੍ਹੋ :     ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ

ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਭੂ-ਸਿਆਸੀ ਅਤੇ ਵਪਾਰਕ ਬੇਯਕੀਨੀਆਂ ਵੀ ਨਿਵੇਸ਼ਕਾਂ ਦੇ ਜੋਖਿਮ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ :     ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?

ਐੱਫ. ਪੀ. ਆਈ. ਦੀ ਲਗਾਤਾਰ ਵਿਕਰੀ ਨੇ 2025 ਦੌਰਾਨ ਰੁਪਏ ਦੀ ਕੀਮਤ ’ਚ ਡਾਲਰ ਦੇ ਮੁਕਾਬਲੇ ਲੱਗਭਗ 5 ਫੀਸਦੀ ਦੀ ਗਿਰਾਵਟ ਲਿਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News