ਬਜਟ ਤੋਂ ਪਹਿਲਾਂ ‘ਇਕਵਿਟੀ ਟੈਕਸ’ ’ਚ ਰਾਹਤ ਦੀ ਮੰਗ
Monday, Jan 19, 2026 - 04:14 PM (IST)
ਬਿਜ਼ਨੈੱਸ ਡੈਸਕ - 2026-27 ਦੇ ਆਮ ਬਜਟ ਤੋਂ ਪਹਿਲਾਂ ਬਾਜ਼ਾਰ ਭਾਗੀਦਾਰਾਂ ਨੇ ਸਰਕਾਰ ਨੂੰ ਪੂੰਜੀ ਬਾਜ਼ਾਰ ਟੈਕਸ ਪ੍ਰਣਾਲੀ ’ਚ ਰਾਹਤ ਦੇਣ ਦੀ ਅਪੀਲ ਕੀਤੀ ਹੈ। ਪ੍ਰਮੁੱਖ ਮੰਗਾਂ ’ਚ ਲੰਮੇ ਸਮੇਂ ਦੇ ਪੂੰਜੀਗਤ ਲਾਭ (ਐੱਲ. ਟੀ. ਸੀ. ਜੀ.) ’ਤੇ ਟੈਕਸ-ਫ੍ਰੀ ਛੋਟ ਹੱਦ ਵਧਾਉਣਾ ਅਤੇ ਲੈਣ-ਦੇਣ ਦੇ ਟੈਕਸਾਂ ’ਚ ਕਿਸੇ ਵੀ ਤਰ੍ਹਾਂ ਦੇ ਵਾਧੇ ਤੋਂ ਬਚਣਾ ਸ਼ਾਮਲ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਜੇ. ਐੱਮ. ਫਾਈਨਾਂਸ਼ੀਅਲ ਸਰਵਿਸਿਜ਼ ਨੇ ਸੁਝਾਅ ਦਿੱਤਾ ਕਿ ਐੱਲ. ਟੀ. ਸੀ. ਜੀ. ਛੋਟ ਹੱਦ ਨੂੰ 1.25 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤਾ ਜਾਵੇ। ਕੰਪਨੀ ਨੇ ਲੰਮੇ ਸਮੇਂ ਦੇ ਨਿਵੇਸ਼ ਦੀ ਪਰਿਭਾਸ਼ਾ ਸਾਰੀਆਂ ਸੰਪਤੀ ਸ਼੍ਰੇਣੀਆਂ ’ਚ 12 ਮਹੀਨੇ ਮਿਆਰੀ ਕਰਨ ਅਤੇ ਪੂੰਜੀਗਤ ਨੁਕਸਾਨ ਨੂੰ ਹੋਰ ਆਮਦਨ ਨਾਲ ਐਡਜਸਟ ਕਰਨ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀ. ਈ. ਓ. ਧੀਰਜ ਰੇਲੀ ਨੇ ਕਿਹਾ ਕਿ ਹਿੱਤਧਾਰਕਾਂ ਨੇ ਲੰਮੇ ਸਮੇਂ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਕਦ ਇਕਵਿਟੀ ’ਤੇ ਐੱਸ. ਟੀ. ਟੀ. ਨੂੰ ਡੈਰੀਵੇਟਿਵਜ਼ ਨਾਲੋਂ ਘੱਟ ਰੱਖਣ ਦਾ ਪ੍ਰਸਤਾਵ ਦਿੱਤਾ। ਇਸ ਤੋਂ ਇਲਾਵਾ ਸ਼ੇਅਰਾਂ ਦੀ ਮੁੜ-ਖਰੀਦ ’ਤੇ ਸਿਰਫ ਲਾਭ ਵਾਲੇ ਹਿੱਸੇ ’ਤੇ ਟੈਕਸ ਲਾਉਣ ਅਤੇ ਲਾਭ ਅੰਸ਼ ਟੈਕਸ ਦੀਆਂ ਦਰਾਂ ਨੂੰ ਘਰੇਲੂ ਨਿਵੇਸ਼ਕਾਂ ਲਈ ਐੱਨ. ਆਰ. ਆਈ. ਦਰਾਂ ਦੇ ਬਰਾਬਰ ਕਰਨ ਦਾ ਸੁਝਾਅ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
