ਖਦਾਨਾਂ ਰੁਕੀਆਂ, ਸਪਲਾਈ ਘਟੀ, ਕਾਪਰ ’ਚ ਵਧਿਆ ਸੰਕਟ

Wednesday, Jan 21, 2026 - 06:59 PM (IST)

ਖਦਾਨਾਂ ਰੁਕੀਆਂ, ਸਪਲਾਈ ਘਟੀ, ਕਾਪਰ ’ਚ ਵਧਿਆ ਸੰਕਟ

ਬਿਜ਼ਨੈੱਸ ਡੈਸਕ - ਗਲੋਬਲ ਬਾਜ਼ਾਰਾਂ ’ਚ ਚਾਂਦੀ ਇਸ ਸਮੇਂ ਰਿਕਾਰਡ ਦੇ ਕਰੀਬ ਬਣੀ ਹੋਈ ਹੈ। ਭੂ-ਸਿਆਸੀ ਤਣਾਅ, ਬਾਂਡ ਬਾਜ਼ਾਰ ਦੀ ਉਥਲ-ਪੁਥਲ ਅਤੇ ਸੁਰੱਖਿਅਤ ਨਿਵੇਸ਼ ਦੀ ਮੰਗ ਨੇ ਇਸ ਨੂੰ ਮਜ਼ਬੂਤੀ ਦਿੱਤੀ ਹੈ ਪਰ ਇਸੇ ਮਾਹੌਲ ’ਚ ਇਕ ਹੋਰ ਧਾਤੂ ਹੈ, ਜਿਸ ਦੀ ਕਹਾਣੀ ਜ਼ਿਆਦਾ ਡੂੰਘੀ ਅਤੇ ਦਮਦਾਰ ਬਣਦੀ ਜਾ ਰਹੀ ਹੈ।

ਇਹ ਵੀ ਪੜ੍ਹੋ :      ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ

ਅਸੀਂ ਗੱਲ ਕਰ ਰਹੇ ਹਾਂ ਕਾਪਰ (ਤਾਂਬੇ) ਦੀ। ਜਿੱਥੇ ਚਾਂਦੀ ਨੂੰ ਸੁਰੱਖਿਅਤ ਨਿਵੇਸ਼ ਦਾ ਸਹਾਰਾ ਮਿਲਿਆ ਹੈ, ਉੱਥੇ ਹੀ ਕਾਪਰ ਦੀ ਤੇਜ਼ੀ ਦੀ ਵਜ੍ਹਾ ਸਪਲਾਈ ਸੰਕਟ ਅਤੇ ਵਧਦੀਆਂ ਉਦਯੋਗਿਕ ਜ਼ਰੂਰਤਾਂ ਹਨ।

ਟਾਟਾ ਮਿਊਚਲ ਫੰਡ ਦੀ ਤਾਜ਼ਾ ਕਮੋਡਿਟੀ ਰਿਪੋਰਟ ਸਾਫ਼ ਕਹਿੰਦੀ ਹੈ ਕਿ ਕਾਪਰ ਦੀ ਸਪਲਾਈ ਗੰਭੀਰ ਦਬਾਅ ’ਚ ਹੈ। ਚਿਲੀ ਅਤੇ ਪੇਰੂ ’ਚ ਵਾਰ-ਵਾਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੇ ਮਾਈਨਿੰਗ ਗਤੀਵਿਧੀਆਂ ਨੂੰ ਝਟਕਾ ਦਿੱਤਾ ਹੈ। ਇੰਡੋਨੇਸ਼ੀਆ ਦੀ ਗ੍ਰਾਸਬਰਗ ਖਾਣ, ਜੋ ਦੁਨੀਆ ’ਚ ਕਾਪਰ ਦਾ ਵੱਡਾ ਹਿੱਸਾ ਪੈਦਾ ਕਰਦੀ ਹੈ, ਉੱਥੇ ਕੰਮ ਰੁਕ ਗਿਆ ਹੈ ਅਤੇ ਕੰਪਨੀ ਨੇ ਫੋਰਸ ਮੇਜ਼ਰ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ :      ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ

ਫੋਰਸ ਮੇਜ਼ਰ ਦਾ ਮਤਲਬ ਹੁੰਦਾ ਹੈ ਅਜਿਹੀ ਮਜਬੂਰੀ, ਜਿਸ ’ਤੇ ਕਿਸੇ ਦਾ ਵੱਸ ਨਹੀਂ ਚੱਲਦਾ। ਜਦੋਂ ਕੋਈ ਕੰਪਨੀ ਜਾਂ ਸਰਕਾਰ ਕਿਸੇ ਕੁਦਰਤੀ ਆਫਤ, ਹਾਦਸੇ, ਜੰਗ, ਹੜ੍ਹ, ਅੱਗ, ਭੂਚਾਲ, ਦੰਗੇ ਜਾਂ ਵੱਡੇ ਤਕਨੀਕੀ ਫੇਲੀਅਰ ਦੀ ਵਜ੍ਹਾ ਨਾਲ ਆਪਣਾ ਕੰਮ ਨਹੀਂ ਕਰ ਪਾਉਂਦੀ, ਤਾਂ ਉਹ ਕਹਿੰਦੀ ਹੈ ਕਿ ਇਹ ਫੋਰਸ ਮੇਜ਼ਰ ਦੀ ਸਥਿਤੀ ਹੈ।

ਕਾਂਗੋ ’ਚ ਹੜ੍ਹ ਅਤੇ ਚਿਲੀ ’ਚ ਖਦਾਨ ਹਾਦਸਿਆਂ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਨਤੀਜਾ ਇਹ ਹੈ ਕਿ 2025 ’ਚ ਸ਼ੁਰੂ ਹੋਇਆ ਸੰਕਟ ਹੁਣ 2026 ਦੀ ਸਪਲਾਈ ਤਸਵੀਰ ਨੂੰ ਵੀ ਤੰਗ ਕਰਦਾ ਦਿਸ ਰਿਹਾ ਹੈ।

ਇਹ ਵੀ ਪੜ੍ਹੋ :     ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ

2026 ’ਚ ਵੀ ਰਾਹਤ ਨਹੀਂ

ਰਿਪੋਰਟ ਮੁਤਾਬਕ 2026 ’ਚ ਰਿਫਾਇੰਡ ਕਾਪਰ ਬਾਜ਼ਾਰ ’ਚ ਕਰੀਬ ਡੇਢ ਲੱਖ ਟਨ ਦੀ ਕਮੀ ਰਹਿ ਸਕਦੀ ਹੈ। ਪੁਰਾਣੀਆਂ ਖਦਾਨਾਂ ਹੁਣ ਪਹਿਲਾਂ ਵਰਗਾ ਉਤਪਾਦਨ ਨਹੀਂ ਦੇ ਰਹੀਆਂ ਅਤੇ ਨਵੀਆਂ ਖਦਾਨਾਂ ਸ਼ੁਰੂ ਕਰਨਾ ਮਹਿੰਗਾ ਅਤੇ ਸਮਾਂ ਲੈਣ ਵਾਲਾ ਕੰਮ ਹੈ। ਭਾਵ ਸਪਲਾਈ ਵਧਣ ਦੀ ਉਮੀਦ ਫਿਲਹਾਲ ਧੁੰਦਲੀ ਹੈ।

ਦੂਜੀ ਪਾਸੇ ਮੰਗ ਦੀ ਕਹਾਣੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਡਾਟਾ ਸੈਂਟਰ, ਇਲੈਕਟ੍ਰਿਕ ਵਾਹਨ, ਰੀਨਿਊਏਬਲ ਐਨਰਜੀ ਅਤੇ ਪਾਵਰ ਗਰਿੱਡ ਵਿਸਥਾਰ ’ਚ ਕਾਪਰ ਦੀ ਜ਼ਰੂਰਤ ਤੇਜ਼ੀ ਨਾਲ ਵਧ ਰਹੀ ਹੈ। ਕੰਸਟਰੱਕਸ਼ਨ ਸੈਕਟਰ ਦੀ ਸੁਸਤੀ ਵੀ ਇਸ ਮੰਗ ਨੂੰ ਕਮਜ਼ੋਰ ਨਹੀਂ ਕਰ ਪਾ ਰਹੀ।

ਇਹ ਵੀ ਪੜ੍ਹੋ :     ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?

ਅਮਰੀਕਾ-ਚੀਨ ਫੈਕਟਰ ਨੇ ਲਾਈ ਅੱਗ

ਅਮਰੀਕਾ ਨੇ ਕਾਪਰ ਨੂੰ ਕ੍ਰਿਟੀਕਲ ਮਿਨਰਲ ਦੀ ਸੂਚੀ ’ਚ ਸ਼ਾਮਲ ਕਰ ਦਿੱਤਾ ਹੈ। ਇਸ ਨਾਲ ਰਿਫਾਇੰਡ ਕਾਪਰ ’ਤੇ ਟੈਰਿਫ ਵਧਣ ਦਾ ਖਦਸ਼ਾ ਵਧਿਆ ਹੈ। ਡਾਲਰ ਦੀ ਕਮਜ਼ੋਰੀ ਅਤੇ ਅਮਰੀਕਾ ’ਚ ਕਰੰਸੀ ਨਰਮੀ ਤੇ ਚੀਨ ਤੋਂ ਨਵੇਂ ਇਨਸੈਂਟਿਵ ਪੈਕੇਜ ਦੀ ਉਮੀਦ ਨੇ ਕੀਮਤਾਂ ਨੂੰ ਹੋਰ ਸਹਾਰਾ ਦਿੱਤਾ ਹੈ। ਕਾਪਰ ਦੇ ਭੰਡਾਰ ਲਗਾਤਾਰ ਘਟ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਨਵੈਂਟਰੀ ਕਾਫੀ ਹੇਠਾਂ ਹੈ। ਮੰਗ-ਸਪਲਾਈ ਦਾ ਫਰਕ ਵਧਦਾ ਜਾ ਰਿਹਾ ਹੈ ਅਤੇ ਬਾਜ਼ਾਰ ’ਤੇ ਇਸ ਦਾ ਅਸਰ ਸਾਫ ਦਿਸਣ ਲੱਗਾ ਹੈ।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ

ਐਕਸਪਰਟ ਦੀ ਦੋ ਟੁੱਕ ਰਾਏ

ਕਮੋਡਿਟੀ ਐਕਸਪਰਟ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਕਾਪਰ ਦੀ ਸਥਿਤੀ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ। ਈ. ਵੀ. ਅਤੇ ਗ੍ਰੀਨ ਐਨਰਜੀ ਸੈਕਟਰ ’ਚ ਵਧਦੀ ਖਪਤ ਕਾਰਨ ਕਾਪਰ ਦੀ ਮੰਗ ਤੇਜ਼ ਹੈ, ਜਦੋਂਕਿ ਸਪਲਾਈ ਸੀਮਤ ਹੁੰਦੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਹ ਅਸੰਤੁਲਨ ਅੱਗੇ ਕੀਮਤਾਂ ’ਤੇ ਦਬਾਅ ਬਣਾਈ ਰੱਖ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News